ਜਲਾਲਾਬਾਦ-ਦੜ੍ਹੇ ਸੱਟੇ ਦਾ ਗੋਰਖਧੰਦਾ ਜਿਥੇ ਕਿ ਦਿੱਲੀ ਸਮੇਤ ਹੋਰਨਾਂ ਮਹਾਨਗਰਾਂ ’ਚ ਚੱਲ ਰਿਹਾ ਸੀ, ਪਰ ਦੜ੍ਹੇ ਸੱਟੇ ਨੇ ਹੁਣ ਪੰਜਾਬ ’ਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਨਾਲ ਪੈਸਾਰ ਲਏ ਹਨ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕੇ ਜਲਾਲਾਬਾਦ ਅੰਦਰ ਪੁਲਸ ਦੀ ਮਿਲੀਭੁਗਤ ਨਾਲ ਹਰ ਰੋਜ਼ 100 ਅੱਖਰਾਂ ’ਤੇ ਹਰੇਕ ਪਿੰਡ ਸ਼ਹਿਰ ਗਲੀ ਮੁਹੱਲੇ ਅੰਦਰ ਵੱਡੇ ਖਾਈਵਾਲਾਂ ਦੀ ਅਗੁਵਾਈ ’ਚ ਇੱਕ ਵੱਡਾ ਗੈਗ ਕੰਮ ਰਿਹਾ ਹੈ ਅਤੇ ਜਿਸ ਦੀ ਨਿਗਰਾਨੀ ਹੇਠ ਛੋਟੇ ਪੱਧਰ ਦੇ ਏਜੰਟ ਕੰਮ ਕਰਕੇ ਦਿਨ ਵਿਚ ਆਉਣ ਵਾਲਿਆਂ ਸੱਟੇ ਦੀ ਚਾਰ ਅਵਾਜ਼ਾਂ ਦੇ ਰੂਪ ’ਚ ਲੱਖਾਂ ਰੁਪਏ ਦਾ ਦੜ੍ਹਾ ਸੱਟਾ ਭੋਲੇ ਭਾਂਲੇ ਲੋਕਾਂ ਪਾਸੋ ਸ਼ਰੇਆਮ ਆਪਣੇ ਦਫਤਰ ਬਣਾ ਕੇ ਸੱਟਾ ਲਗਵਾਇਆ ਜਾ ਰਿਹਾ ਹੈ। ਜਲਾਲਾਬਾਦ ਦੇ ਪੁਲਸ ਪ੍ਰਸਾਸ਼ਨ ਦੀ ਨੱਕ ਦੇ ਦਮ ਹੇਠ ਚੱਲ ਰਹੇ ਇਸ ਧੰਦੇ ਦੀਆਂ ਪੋਲ ਖੋਲ੍ਹਦੀਆਂ ਵੀਡਿੳ ਹੱਥ ਲੱਗਿਆ ਹਨ ਅਤੇ ਜਿਸ ਦੇ ’ਚ ਸ਼ਰੇਆਮ ਕੁੱਝ ਵਿਅਕਤੀ ਆਪਣਾ ਅੱਡਾ ਲਗਾ ਕੇ ਦੜ੍ਹਾ ਸੱਟੇ ਦੇ ਨੰਬਰ ਲਿਖਦੇ ਦਿਖਾਈ ਦਿੰਦੇ ਹਨ ਅਤੇ ਇੱਕ ਵਿਅਕਤੀ ਕਿਸੇ ਹੋਰ ਆਪਣੇ ਨੈਕਸਸ ਦੇ ਵਿਅਕਤੀ ਨੂੰ ਦੜ੍ਹੇ ਦੇ ਨੰਬਰ ਫੋਨ ’ਤੇ ਲਿਖਾ ਰਿਹਾ ਹੈ। ਹੱਥ ਲੱਗਿਆਂ ਵੀਡਿੳ ਦੀ ਜਗਬਾਣੀ ਦੀ ਵਲੋਂ ਪੜਤਾਲ ਕਰਕੇ ਉਨ੍ਹਾਂ ਲੋਕਾਂ ਤੱਕ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਵਿਧਾਨ ਸਭਾ ਹਲਕੇ ਅੰਦਰ ਚੱਲ ਰਹੇ ਗੋਰਖਧੰਦੇ ਦੀਆਂ ਇੱਕ ਇੱਕ ਕਰਕੇ ਪਰਤਾਂ ਖੋਲ੍ਹਦੇ ਹੋਏ ਸਬ ਡਵੀਜਨ ਜਲਾਲਾਬਾਦ ਦੇ 5 ਥਾਣਿਆਂ ਮੁਖੀ ’ਤੇ 5 ਚੌਕੀ ਦੇ ਮੁੱਖੀਆਂ ’ਤੇ ਅਬੋਹਰ ਦੇ ਵਾਸੀ ਹੈਪੀ ਨਾਮਕ ਜਿਹੜਾ ਕਿ ਪੂਰੇ ਧੰਦੇ ਦੀ ਕਾਂਮਡ ਕਰ ਰਿਹਾ ਹੈ ਅਤੇ ਪੁਲਸ ਦੇ ਮੁਖੀ ਉਸ ਦੇ ਕੋਲ ਹਰ ਮਹੀਨੇ ਲਗਭਗ 7 ਲੱਖ ਰੁਪਏ ਦੇ ਕਰੀਬ ਰਾਸ਼ੀ ਲੈ ਕੇ ਹਰੇਕ ਪਿੰਡ ਅੰਦਰ ਦੜ੍ਹ ਸੱਟਾ ਲਗਵਾ ਰਹੇ ਹਨ।

ਇਥੇ ਹੀ ਬੱਸ ਨਹੀ ਉਨ੍ਹਾਂ ਵਿਅਕਤੀਆਂ ਨੇ ਦੱਸੀਆ ਕਿ ਮੈਨ ਖਾਈਵਾਲ ਦੇ ਇਸ਼ਾਰੇ ’ਤੇ ਸਥਾਨਕ ਪੁਲਸ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਦੇ ਘਰਾਂ ’ਚ ਛਾਪੇਮਾਰੀ ਕਰਕੇ ਉਨ੍ਹਾਂ ਪ੍ਰੇਸ਼ਾਨੀ ਕਰ ਰਹੀ ਅਤੇ ਪੁਲਸ ਵਲੋਂ ਥਾਣਾ ਵੈਰੋ ਕੇ ਸਾਬਕਾ ਐਸ.ਐਚ.ੳ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀਆਂ ਤਸਵੀਰਾਂ ਵੀ ਜਗਬਾਣੀ ਨੂੰ ਪੇਸ਼ ਕੀਤੀਆਂ ਹਨ ਅਤੇ ਜਿਸ ਬਾਬਤ ਉਨ੍ਹਾਂ ਦੇ ਵਲੋਂ ਜ਼ਿਲ੍ਹਾਂ ਫ਼ਾਜ਼ਿਲਕਾ ਦੇ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ ਤੱਕ ਵੀ ਆਪਣੀ ਗੁਹਾਰ ਲਗਾਈ ਚੁੱਕੀ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਅਹਿਮ ਖ਼ਬਰ ਨੂੰ ਪੁਲਸ ਪ੍ਰਸ਼ਾਸਨ ਜ਼ਿਲ੍ਹਾਂ ਫ਼ਾਜ਼ਿਲਕਾ ਤੇ ਵਿਧਾਨ ਸਭਾ ਹਲਕੇ ਅੰਦਰ ਚਲਾਏ ਜਾ ਰਹੇ ਦੜ੍ਹੇ ਸੱਟੇ ਗੈਂਗ ਨੂੰ ਕਾਬੂ ਕਰਕੇ ਗਿਰੋਹ ਦੇ ਮੈਂਬਰਾਂ ਨੂੰ ਕਰਕੇ ਇਸ ਦੇ ਮਾਸਟਰ ਮਾਇੰਡ ਗਿਰੋਹ ਦੇ ਮੈਂਬਰਾਂ ਤੱਕ ਪੁੱਜਦੀ ਹੈ ਜਾਂ ਨਹੀ ਇਹ ਤਾਂ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਦੇ ਹੱਥ ’ਚ ਫੈਸਲਾ ਹੈ ਕਿ ਦੁੱਧ ਦਾ ਦੁੱਧ ਪਾਣੀ ਕਦੋਂ ਤੱਕ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।