ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਦੀ ਵਿਦਿਆਰਥਣ ਮੁਖ ਮੰਤਰੀ ਪੰਜਾਬ ਨੂੰ ਮਿਲ ਹੋਈ ਭਾਵੁਕ

ਬੀਤੇ ਰੋਜ ਮੁਖ ਮੰਤਰੀ ਪੰਜਾਬ ਨੂੰ ਮਾਲ ਰੋਡ ਸਰਕਾਰੀ ਸਕੂਲ ਦੀਆ ਦਸ ਵਿਦਿਆਰਥਣਾ ਵਲੋ ਬਣਾਈ ਚਿਪ ਨੂੰ ਸੈਟੇਲਾਇਟ ਦੀ ਪ੍ਰੋਗਰਾਮਿੰਗ ਵਿਚ ਲਾਂਚ ਕਰਨ ਮੌਕੇ 10 ਫਰਵਰੀ ਨੂੰ ਹੀਰਾਕੌਟਾ ਵਿਚ ਪਹੁੰਚਣ ਦੇ ਸਦੇ ਤੋ ਪਹਿਲਾ ਮੁਖ ਮੰਤਰੀ ਪੰਜਾਬ ਨੂੰ ਮਿਲਨ ਮੌਕੇ ਭਾਵੁਕ ਹੋਈ ਅੰਮ੍ਰਿਤਸਰ ਦੇ ਮਾਲਰੋਡ ਸਕੂਲ ਵਿਚ ਪੜਣ ਵਾਲੀ ਗਰੀਬ ਪਰਿਵਾਰ ਦੀ ਸਿਮਰਨ ਨਾਲ ਅਜ ਜਦੋ ਮੀਡੀਆ ਕਰਮੀਆ ਨੇ ਗਲਬਾਤ ਕਰਨੀ ਚਾਹੀ ਤਾਂ ਉਹ ਇਕ ਵਾਰ ਫਿਰ ਤੋ ਭਾਵੁਕ ਹੋ ਗਈ ਅਤੇ ਅਖਾ ਵਿਚ ਅਥਰੂ ਭਰ ਆਏ।


ਇਸ ਮੌਕੇ ਗਲਬਾਤ ਕਰਦੀਆ ਸਿਮਰਨ ਦੇ ਦਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬਧ ਰਖਦੀ ਹੈ ਪਿਤਾ ਮਿਹਨਤ ਮਜਦੂਰੀ ਕਰਦਾ ਹੈ ਅਤੇ ਉਸਨੇ ਸਕੂਲ ਅਧਿਆਪਕਾ ਦੀ ਮਦਦ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਜਦੋ ਮੁਖ ਮੰਤਰੀ ਪੰਜਾਬ ਵਲੋ ਸਾਨੂੰ ਬੁਲਾਇਆ ਗਿਆ ਤਾ ਮੈ ਗਲ ਕਰਦੀ ਭਾਵੁਕ ਹੋ ਗਈ। ਤਾਂ ਮੁਖ ਮੰਤਰੀ ਪੰਜਾਬ ਵਲੋ ਸਾਨੂੰ ਭਵਿਖ ਵਿਚ ਕੁਝ ਬਣਨ ਬਾਰੇ ਪੁਛਿਆ ਤਾ ਮੈ ਡਾਕਟਰ ਅਤੇ ਸਾਇੰਟਿਸਟ ਬਣਨ ਦੀ ਗਲ ਆਖੀ ਤਾ ਉਹਨਾ ਸਾਡੀ ਵਿਦਿਆ ਵਿਚ ਸਹਿਯੋਗ ਕਰਨ ਦੀ ਗਲ ਆਖੀ ਹੈ।

ਇਸ ਸੰਬਧੀ ਸਕੂਲ ਪ੍ਰਸ਼ਾਸ਼ਨ ਪ੍ਰਿੰਸੀਪਲ ਮਨਦੀਪ ਕੌਰ, ਅਧਿਆਪਕ ਰਮਨਦੀਪ ਅਤੇ ਕਮਲ ਨੇ ਦੱਸਿਆ ਕਿ ਇਹ ਲੜਕੀ ਸਿਮਰਨ ਬਹੁਤ ਹੀ ਯੋਗ ਵਿਦਿਆਰਥਣ ਹੈ ਅਤੇ ਇਸਨੇ ਸਹਿਯੋਗੀ ਵਿਦਿਆਰਥਣਾ ਨਾਲ ਮਿਲ ਜੋ ਚਿਪ ਇਨਵੈਂਟ ਕੀਤੀ ਹੈ ਉਸ ਨਾਲ ਸਕੂਲ ਦਾ ਹੌਰ ਵੀ ਮਾਨ ਵਧੀਆ ਹੈ ਅਤੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਹੈ।

See also  ਅੰਮ੍ਰਿਤਸਰ ਪੁਲਿਸ ਨੇ ਦੋ ਗੋਗਸਟਰ ਕੀਤੇ ਕਾਬੂ ਬਾਕੀ ਹੋਏ ਫਰਾਰ