ਸ਼੍ਰੌਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਵਿਸ਼ੇਸ਼ ਮੀਟਿੰਗ ਰੱਖੀ ਸੀ ਜਿਸ ਵਿੱਚ ਵੱਡੇ ਪੱਧਰ ਤੇ ਨਿਹੰਗ ਜਥੇਬੰਦੀਆਂ ,ਸਿੱਖ ਜਥੇਬੰਦੀਆਂ ਵਿਦੇਸ਼ਾਂ ਦੇ ਸਿੱਖ ਪੰਜਾਬ ਦੇ ਸਿੱਖ ਸਿੱਖ ਪੰਥ ਦਰਦੀ ਵੱਲੋਂ ਸਾਰਿਆਂ ਨੇ ਹਿੱਸਾ ਲਿਆ ਤਿੰਨ ਘੰਟੇ ਦੀ ਮੀਟਿੰਗ ਵਿੱਚ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸਾਰਿਆਂ ਨੇ ਫੈਸਲਾ ਲਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋ ਫੈਸਲਾ ਲੈਣਗੇ ਉਸ ਨੂੰ ਮੰਨਿਆ ਜਾਵੇਗਾ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਸਿੰਘ ਸਾਹਿਬ ਨੇ 24 ਘੰਟਿਆ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਕੀ ਜਿੰਨੇ ਵੀ ਸਿੱਖ ਨੌਜਵਾਨ ਫੜੇ ਹਨ ਉਹ 24 ਘੰਟਿਆਂ ਵਿੱਚੋਂ ਰਿਹਾਅ ਕੀਤਾ ਜਾਵੇ ਜੇਕਰ ਉਹ 24 ਘੰਟਿਆਂ ਵਿੱਚ ਨਹੀਂ ਰਿਹਾਅ ਕੀਤੇ ਜਾਂਦੇ ਓਸਦਾ ਅਗਲਾ ਕਦਮ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੱਖ ਵੱਖ ਵਹੀਰਾਂ ਬਣਾ ਕੇ ਕਿਹਾ ਜਾਏਗਾ ਸਾਡੇ ਨਾਲ ਕਿੱਡਾ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਓਸਦੇ ਨਾਲ ਇਹ ਵੀ ਕਿਹਾ ਕਿ ਨੈਸ਼ਨਲ ਮੀਡੀਆ ਨੇ ਬਹੁਤ ਬਦਨਾਮੀ ਕੀਤੀ ਹੈ ਵੱਡੇ ਪੱਧਰ ਤੇ ਸਿੱਖ ਕੌਮ ਦੀ ਜਿਹੜੇ ਨੈਸ਼ਨਲ ਚੈਨਲਾਂ ਨੇ ਇਸ ਗੱਲ ਨੂੰ ਵਧਾ-ਚੜ੍ਹਾ ਕੇ ਸਿੱਖਾਂ ਨੂੰ ਦੇਸ਼ਾਂ-ਵਿਦੇਸ਼ਾਂ ਬਦਨਾਮ ਕਰਨ ਦਾ ਜਤਨ ਕੀਤਾ ਹੈਉਨ੍ਹਾਂ ਉਪਰ ਸ਼੍ਰੌਮਣੀ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਇਹ ਫੈਸਲਾ ਹੈ ਕਿ ਜਿਹੜੇ ਲੋਕ ਫੜੇ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਖੁੱਲਾ ਸੱਦਾ ਹੈ ਉਨ੍ਹਾਂ ਦੇ ਪਰਿਵਾਰ ਤੇ ਜਿਨ੍ਹਾਂ ਉੱਪਰ ਐਨ ਐਸ ਲਗਾਈਆ ਗਿਆ ਹੈ ਉਨ੍ਹਾਂ ਦੇ ਪਰਿਵਾਰ ਸ਼੍ਰੌਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਆਕੇ ਮਿਲਨ ਅਸੀ ਹਾਈ ਕੋਰਟ ਵਿਚ ਚੈਲੰਜ ਕਰਣਗੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਵਕੀਲ ਦਾ ਪੈਨਲ ਬਣਾਇਆ ਗਿਆ ਹੈ ਇਨ੍ਹਾਂ ਪੀੜਿਤ ਪਰਿਵਾਰਾਂ ਦੇ ਹੱਕ ਵਿੱਚ ਕਾਰਵਾਈ ਕਰੇਗੀ। ਉਨ੍ਹਾਂ ਦੇ ਕੇਸ ਲੜੇਗੀ।