ਹੁਸਿ਼ਆਰਪੁਰ ਸ਼ਹਿਰ ਚ ਗੰਦਗੀ ਦੇ ਢੇਰਾਂ ਅਤੇ ਅਵਾਰਾ ਪਸੂਆਂ ਕਾਰਨ ਲੋਕ ਪ੍ਰੇਸ਼ਾਨ

ਹੁਸਿ਼ਆਰਪੁਰ ਸ਼ਹਿਰ ਚ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੀ ਗੰਦਗੀ ਨੇ ਲੋਕਾਂ ਦੀ ਚਿੰਤਾ ਚ ਚੌਖਾ ਵਾਧਾ ਕੀਤਾ ਹੈ ਤੇ ਸ਼ਹਿਰ ਚ ਥਾਂ ਥਾਂ ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਮੇਅਰ ਸੁਰਿੰਦਰ ਸਿ਼ੰਦਾ ਦੀ ਕਿਰਕਿਰੀ ਹੁੰਦੀ ਵੀ ਦਿਖਾਈ ਦੇ ਰਹੀ ਹੈ। ਕੂੜੇ ਤੋਂ ਉਠਣ ਵਾਲੀ ਗੰਦੀ ਬਦਬੂ ਕਾਰਨ ਰਾਹਗਿਰ ਵੀ ਪ੍ਰੇਸ਼ਾਨੀ ਦੇ ਆਲਮ ਚ ਹਨ ਤੇ ਲੋਕਾਂ ਵਲੋਂ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ।

ਗੰਦਗੀ ਤੋਂ ਇਲਾਵਾ ਅਵਾਰਾ ਪਸ਼ੂਆਂ ਦੀ ਵੀ ਸ਼ਹਿਰ ਚ ਪੂਰੀ ਤਰ੍ਹਾਂ ਨਾਲ ਭਰਮਾਰ ਹੈ ਤੇ ਪ੍ਰਸ਼ਾਸਨ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਚ ਬੁਰੀ ਤਰ੍ਹਾਂ ਨਾਲ ਫੇਲ੍ਹ ਅਤੇ ਨਾਕਾਮ ਸਾਬਿਤ ਹੋ ਰਿਹਾ ਹੈ।ਇਸ ਮਾਮਲੇ ਨੂੰ ਲੈ ਕੇ ਜਦੋਂ ਹੁਸਿ਼ਆਰਪੁਰ ਤੋਂ ਸੋਸ਼ਲਿਸਟ ਪਾਰਟੀ ਦੇ ਆਗੂ ਜੈ ਗੋਪਾਲ ਧੀਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਸਿ਼ਆਰਪੁਰ ਚ ਸਫਾਈ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਤੇ ਥਾਂ ਥਾਂ ਤੇ ਲੱਗੇ ਗੰਦਗੀ ਦੇ ਢੇਰ ਸਰਕਾਰ ਅਤੇ ਨਿਗਮ ਦੀ ਨਾਲਾਈਕੀ ਦਾ ਸਬੂਤ ਹਨ।

See also  ਚੰਡੀਗੜ੍ਹ ਵਿੱਚ ਜਲਦ ਦੌੜੇਗੀ ਮੈਟਰੋ