ਹੁਸ਼ਿਆਰਪੁਰ ਚ ਪੁਲਿਸ ਮੁਲਾਜਿਮ ਦੀ ਗੁੰਡਾਗਰਦੀ

ਹੁਸ਼ਿਆਰਪੁਰ ਨੇੜਲੇ ਪਿੰਡ ਚ ਪੁਲਿਸ ਮੁਲਾਜਿਮ ਵੱਲੋਂ ਆਪਣੇ ਪਰਿਵਾਰ ਸਮੇਤ ਇਕ ਗਰੀਬ ਦਲਿਤ ਪਰਿਵਾਰ ਤੇ ਤੇਜਧਾਰ ਹਥਿਆਰਾਂ ਨਾਲ ਹਮਲੇ ਦੀ ਵੀਡਿਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਏ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਲਾਗਲੇ ਪਿੰਡ ਬਿਲਾਸਪੁਰ ਦੀ ਇਹ ਘਟਨਾ ਹੈ ਜਿੱਥੇ ਇਕ ਪੁਲਿਸ ਮੁਲਾਜਿਮ ਵੱਲੋਂ ਆਪਣੇ ਗਵਾਂਢੀ ਗਰੀਬ ਦਲਿਤ ਪਰਿਵਾਰ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਓਸਨੂੰ ਰੋਕਣ ਦੀ ਥਾਂ ਉਸਦੇ ਪਰਿਵਾਰ ਵਾਲਿਆਂ ਵੀ ਓਸਦਾ ਸਾਥ ਦਿੰਦਿਆਂ ਗਰੀਬ ਪਰਿਵਾਰ ਤੇ ਹਮਲਾ ਕੀਤਾ ਜਿਸ ਦੀ ਵੀਡਿਓ ਪਿੰਡ ਦੇ ਕਿਸੇ ਵਿਅਕਤੀ ਨੇ ਬਣਾ ਲਈ ਜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।

ਦੱਸਿਆ ਜਾ ਰਿਹੈ ਕਿ ਪੁਲਿਸ ਮੁਲਾਜਮ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਪਰਿਵਾਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਏ ਜਿੱਥੇ ਓਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਏ। ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਪ੍ਰਗਟ ਸਿੰਘ ਵਜੋਂ ਹੋਈ ਏ ਅਤੇ ਓਹ PRTC ਚ ਪੁਲਿਸ ਮੁਲਾਜਮ ਹੈ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

post by parmvir singh

See also  ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਨਹੀਂ ਹੋਈ ਰਿਹਾਈ