ਹੁਲੜਬਾਜ਼ ਬਨਾਮ ਹੋਲਾ_ਮੁਹੱਲਾ

ਹੋਲਾ ਮੁਹੱਲਾ ਦਿਹਾੜਾ ਮਹਾਨ ਬਖਸ਼ਿਸ਼ਾਂ ਭਰਿਆ ਹੈ। ਸਭ ਤੋਂ ਵੱਡੀ ਗੱਲ ਇਸ ਸਮੇਂ ਖਾਸ਼ ਕਰਕੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਸਿੱਖਿਆਵਾਂ,ਚਾਰੇ ਸਾਹਿਬਜ਼ਾਦੇ,ਪੰਜ ਪਿਆਰੇ,ਅਦੁੱਤੀ ਸ਼ਹਾਦਤਾਂ ਤੇ ਗੁਰਮਤਿ ਦਾ ਵਿਰਸਾ ਬਾਰ ਬਾਰ ਚੇਤੇ ਸਿਮਰਤੀ ਚ ਆਵੇ ਕਦੇ ਭੁੱਲੇ ਨਾ, ਇਹ ਉਹਨਾਂ ਲਈ ਹੈ ਜਿੰਨਾਂ ਨੂੰ ਸਿੱਖੀ ਅਹਿਸਾਸ ਹੈ। ਸਿੱਖੀ ਰਿਸ਼ਤਾ ਹੀ ਗੁਣਾਂ ਦੀ ਸਾਂਝ ਹੈ। ਸਵਾਲ ਪੈਦਾ ਹੁੰਦਾ ਜਿਹੜੇ ਲੋਕ ਘਰਾਂ ਤੋਂ ਗਏ ਹੀ ਖਾਣ ਪੀਣ ਮਨੋਰੰਜਨ ਕਰਨ ਫਿਰਨ ਤੁਰਨ ਨੇ ਵਿਹਲੇ ਟਾਈਮ ਪਾਸ ਕਰਨ, ਭੀੜ ਲੰਗਰਾਂ ਦਾ ਹਿੱਸਾ ਬਣਨ ਨੇ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ ਕਿ ਆਪਣੀ ਸੁਰਤ ਚ ਗੁਰੂ ਭੈਅ ਪਿਆਰ ਪੈਦਾ ਕਰ ਸਕਣ।

holla mohalla

ਇਹਨਾਂ ਲੋਕਾਂ ਨੂੰ ਬੇਨਤੀ ਕਦੇ ਯਾਦ ਕਰੋ ਆਪਣੇ ਬਜੁਰਗਾਂ ਨੂੰ ਆਨੰਦਪੁਰ ਸਾਹਿਬ ਆਉਂਦੇ ਗੁਰਬਾਣੀ ਪੜ੍ਹਦੇ, ਸ਼ਾਸ਼ਤਰ ਵਿਦਿਆ ਦੇ ਜੌਹਰ ਦਿਖਾਉਂਦੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਧਰਮ ਦੀ ਜੈ ਜੈ ਕਾਰ ਸਿੱਖੀ ਦੇ ਬੋਲ ਬਾਲਿਆ ਦਾ ਵਾਧਾ ਕਰਦੇ ਤੇ ਆਪਾਂ ਅੱਜ ਕਿੱਥੇ ਖੜ੍ਹੇ ਹਾਂ ਨਿਗਾਹ ਮਾਰਿਓ ਜੇ ਆਪਣੇ ਆਪ ਤੇ, ਬੇਨਤੀ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ, ਸਰਕਾਰ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਸਿਰ ਫਿਰੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ, ਬਾਕੀ ਵੱਡੇ ਹਾਰਨਾਂ ਵਾਲੇ, ਲੰਡੇ ਮੋਟਰਸਾਈਕਲ, ਡੀ ਜੇ ਵਾਂਗ ਬਕਸਿਆਂ ਵਾਲੇ ਟਰੈਕਟਰ, ਰੰਗ ਪਾਉਣ ਵਾਲੇ ਲੋਕ ਸਭ ਤੇ ਪਾਬੰਦੀ ਲਗਾ ਦਿੱਤੀ ਜਾਵੇ।

post by parmvir singh

See also  ਤਿਰੰਗੇ ਦਾ ਸਨਮਾਨ ਸਭ ਤੋਂ ਵੱਧ ਸਿੱਖ ਕਰਦੇ ਹਨ ਤੇ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ: SGPC