ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 1975 ਵਿੱਚ ਇੰਗਲੈਂਡ ਪ੍ਰਚਾਰ ਯਾਤਰਾ ਤੇ ਜਾਣ ਤੋਂ ਪਹਿਲਾਂ ਆਪਣੇ ਆਖਰੀ ਇੱਕ ਦਿਨ ਪਹਿਲਾਂ ਦੇ ਦੀਵਾਨ ਦੀ ਸਮਾਪਤੀ ਵੇਲੇ ਕਹਿੰਦੇ ( ਕੂੰਜਾਂ ਉਡ ਚੱਲੀਆਂ ਮੁੜ ਵਤਨੀ ਨਹੀਂ ਆਉਂਣਾ ) । ਇਸ ਤੋਂ ਬਾਅਦ ਅਗਲੇ ਦਿਨ ੳਹ ਇੰਗਲੈਂਡ ਲਈ ਰਵਾਨਾ ਹੋ ਗਏ ਅਤੇ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਕਿ ਜੇਕਰ ਭਾਰਤੀ ਬੰਦਾ ਇਥੇ ਸ਼ਰੀਰ ਤਿਆਗ ਦਵੇ ਤਾਂ ਡੈਂਡ ਬੌਡੀ ਨੂੰ ਭਾਰਤ ਭੇਜਣ ਤੇ ਕਿੰਨਾ ਖਰਚਾ ਹੁੰਦਾ ਹੈ? ਤਾਂ ੳਥੇ ਦੀ ਸੰਗਤ ਨੇ ਗੱਲ ਅਣਸੁਣੀ ਕਰ ਦਿੱਤੀ। ਫਿਰ ਇੱਕ ਦਿਨ ਬਾਬਾ ਜੀ ਸਮਾਧੀ ਵਿੱਚ ਬੈਠੇ ਸਨ ਅਤੇ ੳਹਨਾਂ ਦੇ ਕਮਰੇ ਦੇ ਬਾਹਰ ਇੱਕ ਸੇਵਾਦਾਰ ਬੈਠਾ ਸੀ, ਬਾਬਾ ਜੀ ਸਮਾਧੀ ਵਿੱਚ ਹੀ ਬੈਠੇ ਰਹੇ ਅਤੇ ੳਹ ਸਮੇਂ ਸਿਰ ਸਮਾਧੀ ਤੋਂ ਬਾਹਰ ਆ ਜਾਂਦੇ ਸਨ ਪਰ ਇਸ ਵਾਰ ੳਹਨਾਂ ਦੀ ਸਮਾਧੀ ਕਾਫੀ ਜ਼ਿਆਦਾ ਲੰਬੀ ਹੋ ਰਹੀ ਸੀ ਤਾਂ ਸੇਵਾਦਾਰ ਖੁਦ ਬਾਬਾ ਜੀ ਕੋਲ ਗਿਆ ਅਤੇ ਸਮਾਧੀ ਤੋੜਨ ਦੀ ਬੇਨਤੀ ਕਰਨ ਲੱਗਾ, ਜਦ ੳਸਨੇ ਬਾਬਾ ਜੀ ਨੂੰ ਹਿਲਾਇਆ ਤਾਂ ਦੇਖਿਆ ਬਾਬਾ ਜੀ ਤਾਂ ਸ਼ਰੀਰ ਛੱਡ ਕੇ ਪ੍ਰਮਾਤਮਾ ਵਿੱਚ ਲੀਨ ਹੋ ਚੁੱਕੇ ਸਨ, ੳਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਾ ਕਿ ਕਈ ਘੰਟੇ ਪਹਿਲਾਂ ਹੀ ੳਹ ਸ਼ਰੀਰ ਛੱਡ ਗਏ ਸਨ, ਬਾਅਦ ਵਿੱਚ ਉਨ੍ਹਾਂ ਲੋਕਾਂ ਨੇ ਦੱਸਿਆ ਕਿ ਬਾਬਾ ਜੀ ਨੇ ਦੋ ਤਿੰਨ ਵਾਰ ਪੁੱਛਿਆ ਸੀ ਕਿ ਮ੍ਰਿਤਕ ਸ਼ਰੀਰ ਨੂੰ ਭਾਰਤ ਭੇਜਣ ਤੇ ਕਿੰਨਾ ਸਮਾਂ ਲਗਦਾ ਹੈ?? ੳਹਨਾਂ ਨੂੰ ਸਭ ਕੁਝ ਪਤਾ ਸੀ ਕਿ ੳਹਨਾਂ ਨੇ ਇੰਗਲੈਂਡ ਜਾ ਕੇ ਸ਼ਰੀਰ ਛੱਡਣਾ ਹੈ।।
ਪੰਜਾਬ ਦੀ ਧਰਤੀ ਬਹੁਤ ਭਾਗਾਂ ਵਾਲੀ ਹੈ ਜਿੱਥੇ ਅਜਿਹੇ ਬ੍ਰਹਮਗਿਆਨੀ ਸੰਤ ਪੈਦਾ ਹੋਏ !!