ਸੰਗਰੂਰ ਦੇ ਤਹਿਸੀਲਦਾਰ ਦਫ਼ਤਰ ਦੀ ਵੀਡੀਓ ਵਾਇਰਲ ਤਹਿਸੀਲਦਾਰ ਦਾ ਰਿਸ਼ਤੇਦਾਰ ਲਗਾ ਰਿਹਾ ਸਰਕਾਰੀ ਮੋਹਰਾਂ

ਇਕ ਪਾਸੇ ਪੰਜਾਬ ਸਰਕਾਰ ਭਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਕਰ ਰਹੀ ਹੈ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੇ ਤਹਿਸੀਲਦਾਰ ਦਫ਼ਤਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇਕ ਪ੍ਰਾਈਵੇਟ ਵਿਅਕਤੀ ਵੱਲੋਂ ਤਹਿਸੀਲ ਦਾਰ ਦੇ ਦਫ਼ਤਰ ਵਿਚ ਸਰਕਾਰੀ ਕਾਗਜਾਂ ਉੱਤੇ ਸਰਕਾਰੀ ਮੋਹਰ ਲਗਾਉਂਦਾ ਦਿਖਾਈ ਦੇ ਰਿਹਾ ਹੈ ਦੱਸਿਆ ਇਹ ਵੀ ਜਾ ਰਹਾ ਹੈ ਕਿ


ਜਿਸ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਵਿਅਕਤੀ ਤਹਿਸੀਲਦਾਰ ਦਾ ਰਿਸ਼ਤੇਦਾਰ ਹੈ ਜਦੋਂ ਇਸ ਵਿਸੇ ਤੇ ਨਾਇਬ ਤਹਿਸੀਲਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਸਿਰਫ਼ ਮੋਹਰ ਹੀ ਲਗਾ ਰਿਹਾ ਸੀ ਨਾਇਬ ਤਹਿਸੀਲਦਾਰ ਨੇ ਕੈਮਰੇ ਅੱਗੇ ਮੰਨਿਆ ਕਿ ਪ੍ਰਾਈਵੇਟ ਵਿਅਕਤੀ ਵੱਲੋਂ ਸਰਕਾਰੀ ਮੋਹਰ ਲਗਾਈ ਗਈ ,

ਜਦੋਂ ਐਸ ਡੀ ਐਮ ਸੰਗਰੂਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਾਚ ਕਰਾਂਗੇ ਅਤੇ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਕੈਮਰੇ ਅੱਗੇ ਬੋਲਣ ਤੋਂ ਮਨਾ ਕਰ ਦਿੱਤਾ

See also  "ਪੰਜਾਬ ਦੇ AG ਵਿਨੋਦ ਘਈ ਦੀ ਛੁੱਟੀ ਤੈਅ, ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਨਲਾਇਕ ਹੈ ਤਾਂ AG ਕੇਸ ਹੀ ਹਾਰੇਗਾ": ਬਿਕਰਮ ਮਜੀਠੀਆ