ਸੁਖਬੀਰ ਸਿੰਘ ਬਾਦਲ ਵੱਲੋ ਜਿਮਨੀ ਚੌਣਾ ਨੂੰ ਲੈ ਕੇ ਕੀਤੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੀਜੇ ਦਿਨ ਵੀ ਜਲੰਧਰ ਦੇ ਦੌਰੇ ਤੇ ਰਹੇ । ਅੱਜ ਉਨ੍ਹਾਂ ਵਲੋਂ ਹਲਕਾ ਆਦਮਪੁਰ ਦਾ ਦੌਰਾ ਕੀਤਾ ਗਿਆ ਤੇ ਓਥੇ ਦੇ ਮੋਢੀ ਆਗੂਆਂ ਨਾਲ ਆਣ ਵਾਲਿਆਂ ਜਿਮਨੀ ਚੌਣਾ ਨੂੰ ਲੈਕੇ ਮੀਟਿੰਗ ਕੀਤੀ ਗਈ ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਸੱਤਾ ਵਿੱਚ ਕਾਬਜ ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਸੱਤਾ ਵਿਚ ਆਣ ਤੋਂ ਪਹਿਲਾਂ ਆਪ ਪਾਰਟੀ ਨੇ ਕਿਹਾ ਸੀ ਕਿ ਸਾਡੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਪਰ ਲਗਾਤਾਰ ਇਨ੍ਹਾਂ ਦੇ ਮੰਤਰੀ ਜਾਂ ਐਮ ਐਲ ਏ ਕੁਰੱਪਸ਼ਨ ਕਰਦੇ ਹੋਏ ਫੜੇ ਜਾ ਰਹੇ ਹਨ ਤੇ ਪਾਰਟੀ ਵਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਇਹੋ ਜਹੇ ਬੰਦਿਆਂ ਨੂੰ ਬਚਾਉਣ ਦੀ ਬਜਾਏ ਮੌਕੇ ਉੱਤੇ ਹੀ ਅੰਦਰ ਦੇਣਾਂ ਚਾਹੀਦਾ ਹੈ।

post by parmvir singh

See also  Maujaan Hi Maujaan at Kartarpur Sahib: "ਕਰਤਾਰਪੁਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਅਮਰਦੀਪ ਗਰੇਵਾਲ!"