ਸੁਖਜਿੰਦਰ ਰੰਧਾਵਾ ਦਾ ਕੈਪਟਨ ਨੂੰ ਚੈਲੰਜ਼, ਜੇ ਹਿੰਮਤ ਹੈ ਤਾਂ ਪਟਿਆਲਾ ਤੋਂ ਜਿੱਤ ਕੇ ਦਿਖਾਉਣ ਲੋਕਸਭਾ ਚੋਣ

ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਪਿੱਛੋਂ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਇਸ ਨੇ ਪਹਿਲਾਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ, ਫਿਰ ਆਪਣੀ ਪੀਪੀਪੀ ਪਾਰਟੀ ਬਣਾਈ, ਫਿਰ ਸਾਡੀ ਬਦਕਿਸਮਤੀ ਤੇ ਸਾਨੂੰ ਡੋਬ ਗਿਆ, ਹੁਣ ਉਹ ਭਾਜਪਾ ਦੀ ਅੰਤਿਮ ਅਰਦਾਸ ਕਰਕੇ ਆਵੇਗਾ।ਉਨ੍ਹਾਂ ਨੇ ਆਖਿਆ ਕਿ ਮੈਂ ਇਸ ਵਿਅਕਤੀ ਨੂੰ ਪਹਿਲਾਂ ਹੀ ਸਮਝ ਚੁੱਕਾ ਸੀ, ਪਰ ਹਾਈਕਮਾਂਡ ਨਹੀਂ ਮੰਨੀ।

ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ‘ਗਦਾਰ’ ਹੁਣ ਪ੍ਰਨੀਤ ਕੌਰ ਨੂੰ ਵੀ ਕਰ ਦੇਣਾ ਚਾਹੀਦਾ ਹੈ ਕਾਂਗਰਸ ਤੋਂ ਆਊਟ ਕਾਂਗਰਸ ‘ਚ ਪਰਨੀਤ ਕੌਰ ‘ਤੇ ਕਾਰਵਾਈ ਦੀ ਮੰਗ ਉੱਠੀ ਹੈ। ਮਨਪ੍ਰੀਤ ਬਾਦਲ ਦੇ ਪਾਰਟੀ ਛੱਡਣ ‘ਤੇ ਮੰਗ ਉੱਠੀ ਹੈ। ਰੰਧਾਵਾ ਬੋਲੇ… ਅਸੀਂ ਤਾਂ ਹੁਣ ਪਰਨੀਤ ਨੂੰ ਕੱਢਣ ਦੀ ਮੰਗ ਕਰ ਰਹੇ। ਰੰਧਾਵਾ ਨੇ ਕਿਹਾ ਕਿ ਪਰਨੀਤ ਕੌਰ ਤਾਂ ਪਾਰਟੀ ਤੋਂ ਬਾਹਰ ਹੀ ਨੇ। ਪਤਾ ਨਹੀਂ ਕਿਉਂ ਕਾਰਵਾਈ ਨਹੀਂ ਹੋ ਰਹੀ।

Post by Tarandeep singh

See also  ਖੇਡ ਮੁਕਾਬਲੇ ’ਚ ਗੁਰਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ਕਾਰਨ ਮੁਕਾਬਲੇ ਤੋਂ ਬਾਹਰ ਕਰਨ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ