ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਵਿਭਾਗ ਨੇ ਤਕਰੀਬਨ 7 ਘੰਟੇ ਤੱਕ ਪੁੱਛਗਿੱਛ ਕੀਤੀ ।ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਦੇ ਦਫਤਰ ਦੇ ਬਾਹਰ ਆ ਕੇ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਦੇ ਸਾਹਮਣੇ ਆ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਸਿੱਧੂ ਮੂਸੇਵਾਲਾ ਵਾਲਾ ਹਾਲ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਉੱਪਰ ਲਗਾਏ ਗਏ ਇਲਜ਼ਾਮ ਸਾਬਤ ਕਰ ਕੇ ਦੱਸਣ ? ਧੱਕੇ ਨਾਲ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਵਿਜੀਲੈਂਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਕੋਲ ਕੌਸਲਰ ਬਣਨ ਤੋਂ ਪਹਿਲਾਂ ਕਿੰਨੀ ਜਾਇਦਾਦ ਸੀ? MC ਬਣਨ ਤੋਂ ਬਾਅਦ ਮਿਲੀ ਏਨੀ ਜਾਇਦਾਦ ? ਉਸ ਤੋਂ ਬਾਅਦ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਕਿੰਨੀਆਂ ਜਾਇਦਾਦਾਂ ਬਣਾਈਆਂ ? ਜਾਇਦਾਦ ਕਿੱਥੇ ਬਣਾਈ ਗਈ ਸੀ? ਕਿੰਨੀ ਜਾਇਦਾਦ ਬਣਾਈ ਗਈ ਸੀ? ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਉਹ ਇੰਨੇ ਮਹੀਨੇ ਵਿਦੇਸ਼ ਕਿਉਂ ਰਹੇ ? ਵਿਦੇਸ਼ ਵਿੱਚ ਕੋਈ ਜਾਇਦਾਦ ਜਾਂ ਸ਼ੇਅਰ ਖਰੀਦਿਆ ਹੈ ? ਤੁਹਾਡੇ ਕਿਹੜੇ ਬੈਂਕ ਵਿੱਚ ਖਾਤੇ ਹਨ ? ਬੈਂਕ ਬੈਲੇਂਸ ਕਿੰਨਾ ਹੈ ? ਕਿੰਨੇ ਵਾਹਨ ਸਨ ? ED ਨੇ ਭਤੀਜੇ ਤੋਂ 10 ਕਰੋੜ ਕਿਵੇਂ ਲਏ ? ਵਿਜੀਲੈਂਸ ਅਧਿਕਾਰੀ ਅਜਿਹੇ 50 ਤੋਂ ਵੱਧ ਸਵਾਲ ਪੁੱਛ ਰਹੇ ਹਨ। ਚੰਨੀ ਸਵੇਰੇ 11 ਵਜੇ ਦੇ ਕਰੀਬ ਵਿਜੀਲੈਂਸ ਦਫ਼ਤਰ ਪੁੱਜੇ ਅਤੇ ਉਦੋਂ ਤੋਂ ਹੀ ਵਿਜੀਲੈਂਸ ਵੱਲੋਂ ਪੁੱਛਗਿੱਛ ਜਾਰੀ ਹੈ।
1986 ਵਿੱਚ ਕਾਂਗਰਸ ਦੀ ਸਰਕਾਰ ਸੀ, ਮੈਂ ਰਿਜ਼ਰਵ ਕੋਟੇ ਵਿੱਚੋਂ ਪੰਪ ਲਿਆ, 2002 ਵਿੱਚ ਪੰਪ ਵੇਚ ਕੇ ਪ੍ਰਾਪਰਟੀ ਦਾ ਕੰਮ ਸ਼ੁਰੂ ਕੀਤਾ। 10 ਏਕੜ ਜ਼ਮੀਨ ਖਰੀਦੀ, ਸਤਿ ਸ੍ਰੀ ਅਕਾਲ ਕਰਕੇ ਸਿਆਸਤ ਵਿੱਚ ਆਇਆ ਹਾਂ। ਮੇਰੀ ਸਾਰੀ ਜ਼ਮੀਨ ਵਿਕ ਚੁੱਕੀ ਹੈ, ਮੇਰੇ ਕੋਲ ਇੱਕ ਸਿਆੜ ਵੀ ਨਹੀਂ ਹੈ, ਮੇਰੇ ਕੋਲ ਇੱਕ ਘਰ, ਦਫ਼ਤਰ ਅਤੇ ਇੱਕ ਦੁਕਾਨ ਹੈ, ਮੇਰੇ ਪੁੱਤਰ ਦਾ ਆਪਣਾ ਕਾਰੋਬਾਰ ਹੈ, ਮੇਰਾ ਘਰ ਕੁਰਕ ਕਰਨ ਦਾ ਆਦੇਸ਼ ਦਿੱਤਾ ਗਿਆ ਹੈ, ਮੈਂ ਹਾਈ ਤੋਂ ਸਟੇਅ ਲੈ ਲਿਆ ਹੈ।
ਉਹ ਕਹਿੰਦੇ ਹਨ ਕਿ ਮੇਰੇ ਕੋਲ ਤਿੰਨ ਕਰੋੜ ਦੀ ਕਾਰ ਹੈ, ਮੈਨੂੰ ਦੱਸੋ ਕਿੱਥੇ ਹੈ, ਮੇਰੇ ਕੋਲ ਬੈਠੇ ਭਗਵੰਤ ਮਾਨ ਹੁਣ ਕਹਿੰਦੇ ਹਨ ਕਿ 170 ਕਰੋੜ ਦੀ ਜਾਇਦਾਦ ਕਿੱਥੇ ਹੈ, ਮੇਰੇ ਕਾਰਨ ਪਾਰਟੀ ਦੀ ਬਦਨਾਮੀ ਨਹੀਂ ਹੋਵੇਗੀ। ਮੈਂ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੱਸੋ ਮੇਰੀ ਜਾਇਦਾਦ ਕਿੱਥੇ ਹੈ? ਅੰਦਰ ਕਰਨਾ ਹੈ ਤਾਂ ਕਰ, ਪਰ ਘੱਟੋ-ਘੱਟ ਮੇਰੀ ਜਾਇਦਾਦ ਤਾਂ ਦੱਸ। ਮੇਰੇ ਕੋਲ ਕੋਈ ਜਾਇਦਾਦ ਨਹੀਂ ਹੈ।
ਦੂਜੇ ਪਾਸੇ ਵਿਜੀਲੈਂਸ ਟੀਮ ਪੁੱਛਗਿੱਛ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਜਾਇਦਾਦ ਦੇ ਵੇਰਵੇ ਦੇ ਰਹੀ ਹੈ। ਹੁਣ ਉਸ ਕੋਲ ਕਿੰਨੀ ਜਾਇਦਾਦ ਹੈ? ਸੰਪਤੀ ਕਿੱਥੇ ਸਥਿਤ ਹੈ? ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਕਿੰਨੀ ਜਾਇਦਾਦ ਬਣਾਈ ਹੈ? ਜਾਇਦਾਦ ਬਣਾਉਣ ਲਈ ਪੈਸਾ ਕਿੱਥੋਂ ਆਇਆ? ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਕਿੰਨੀ ਜ਼ਮੀਨ ਅਤੇ ਜਾਇਦਾਦ ਹੈ, ਇਹ ਪਤਾ ਲਗਾਉਣ ਲਈ ਵਿਜੀਲੈਂਸ ਜਾਂਚ ਜਾਰੀ ਹੈ।