ਵਿਆਹ ਦੇ ਬੰਧਨ ‘ਚ ਬੰਝੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ

ਭਾਰਤੀ ਟੀਮ ਦੇ ਆਲਰਾਊਂਡਰ ਅਕਸ਼ਰ ਪਟੇਲ ਨੇ ਆਪਣੀ ਪ੍ਰੇਮਿਕਾ ਮੇਹਾ ਪਟੇਲ ਨਾਲ ਵਿਆਹ ਲਿਆ ਹੈ। ਦੋਵੇਂ ਇੱਕ ਦੂਜੇ ਨੂੰ ਪਿਛਲੇ 10 ਸਾਲਾਂ ਤੋਂ ਜਾਣਦੇ ਹਨ। ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਹੁਣ ਇਕ ਦੂਜੇ ਦੇ ਹੋ ਗਏ। ਦੋਵਾਂ ਦੀ ਮਹਿੰਦੀ ਦੀ ਰਸਮ ਇੱਕ ਦਿਨ ਪਹਿਲਾਂ ਹੀ ਹੋਈ ਸੀ। ਇਸ ਦੌਰਾਨ ਅਕਸ਼ਰ ਪਟੇਲ ਅਤੇ ਮੇਹਾ ਦੇ ਡਾਂਸ ਪਰਫਾਰਮੈਂਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਅਕਸ਼ਰ ਦੀ ਮੇਹਾ ਨਾਲ ਇਕ ਸਾਲ ਪਹਿਲਾਂ ਮੰਗਣੀ ਹੋਈ ਸੀ। ਮੰਗਣੀ ਤੋਂ ਬਾਅਦ ਦੋਵਾਂ ਨੂੰ ਕਈ ਵਾਰ ਛੁੱਟੀਆਂ ਮਨਾਉਂਦੇ ਦੇਖਿਆ ਗਿਆ।

aksar-meha

ਦੱਸ ਦੇਈਏ ਕਿ ਅਕਸ਼ਰ ਦੀ ਪਤਨੀ ਮੇਹਾ ਡਾਈਟੀਸ਼ੀਅਨ ਅਤੇ ਨਿਊਟ੍ਰੀਸ਼ਨਿਸਟ ਹੈ। ਮੇਹਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ ਰੀਲ ਬਣਾਉਣ ਦਾ ਸ਼ੌਕੀਨ ਹੈ। ਉਸ ਦੀ ਰੀਲ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਹੈ।

post by parmvir singh

See also  ਤੁਰਕੀ ‘ਚ ਫਿਰ ਮਹਿਸੂਸ ਹੋਏ ਭੂਚਾਲ ਦੇ ਝਟਕੇ