Last Updated:Mar 23, 2026 1:10 PM ISTਸਾਬਕਾ ਮੰਤਰੀ ਲਾਲਜੀਤ ਭੁੱਲਰ ਨੇ ਫੇਸਬੁੱਕ ‘ਤੇ ਇੱਕ ਨਵੀਂ ਪੋਸਟ ਪਾਈ ਹੈ। ਉਨ੍ਹਾਂ ਨੇ ਫੇਸਬੂਕ ‘ਤੇ ਇੱਕ ਪੋਸਟਰ ਸਾਂਝਾ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।ਲਾਲਜੀਤ ਭੁੱਲਰ ਨੇ ਫੇਸਬੁੱਕ ‘ਤੇ ਪਾਈ ਨਵੀਂ ਪੋਸਟ !ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਦੇ ਸਬੰਧ ਵਿੱਚ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ। ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਭੁੱਲਰ ਵਿਰੁੱਧ ਹੁਣ ਅੰਮ੍ਰਿਤਸਰ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭੁੱਲਰ ਦੇ ਪਿਤਾ, ਸੁਖਦੇਵ ਸਿੰਘ ਭੁੱਲਰ, ਅਤੇ ਉਨ੍ਹਾਂ ਦੇ ਪੀਏ, ਦਿਲਬਾਗ ਸਿੰਘ ਦੇ ਨਾਮ ਵੀ ਐਫਆਈਆਰ ਵਿੱਚ ਸ਼ਾਮਲ ਕੀਤੇ ਗਏ ਹਨ |ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਰੰਧਾਵਾ ‘ਤੇ ਮੰਤਰੀ ਵੱਲੋਂ ਲਗਾਤਾਰ ਦਬਾਅ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪਰਿਵਾਰ ਦੇ ਅਨੁਸਾਰ, ਇਸ ਭਾਰੀ ਤਣਾਅ ਦੇ ਵਿਚਕਾਰ ਹੀ ਰੰਧਾਵਾ ਨੇ ਜ਼ਹਿਰ ਖਾਧਾ। ਘਟਨਾ ਤੋਂ ਬਾਅਦ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਖੁਦਕੁਸ਼ੀ ਲਈ ਉਕਸਾਉਣ, ਅਪਰਾਧਿਕ ਧਮਕੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਘਟਨਾ ਨੇ ਸੂਬੇ ਦੇ ਰਾਜਨੀਤਿਕ ਮਾਹੌਲ ਨੂੰ ਵੀ ਗਰਮਾ ਦਿੱਤਾ ਹੈ। ਵਿਰੋਧੀ ਪਾਰਟੀਆਂ ਨੇ ਮੰਤਰੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਮੁੱਦੇ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪਰਿਵਾਰ ਨੇ ਵੀ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਘਟਨਾ ਤੋਂ ਪਹਿਲਾਂ, ਰੰਧਾਵਾ ਨੇ ਕੁਝ ਜਾਣਕਾਰਾਂ ਨੂੰ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਭੇਜੀ ਸੀ ਜਿਸ ਵਿੱਚ ਉਸਨੇ ਆਪਣੇ ‘ਤੇ ਆ ਰਹੇ ਦਬਾਅ ਬਾਰੇ ਗੱਲ ਕੀਤੀ ਸੀ। ਪੁਲਿਸ ਨੇ ਇਸ ਵੀਡੀਓ ਨੂੰ ਆਪਣੀ ਜਾਂਚ ਵਿੱਚ ਸ਼ਾਮਲ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲੈਕਟ੍ਰਾਨਿਕ ਸਬੂਤਾਂ ਅਤੇ ਹੋਰ ਸੰਬੰਧਿਤ ਦਸਤਾਵੇਜ਼ਾਂ ਦੀ ਇਸ ਸਮੇਂ ਜਾਂਚ ਕੀਤੀ ਜਾ ਰਹੀ ਹੈ।ਇਸ ਸਭ ਦੇ ਵਿਚਾਲੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੇ ਫੇਸਬੁੱਕ ‘ਤੇ ਇੱਕ ਨਵੀਂ ਪੋਸਟ ਪਾਈ ਹੈ। ਉਨ੍ਹਾਂ ਨੇ ਫੇਸਬੂਕ ‘ਤੇ ਇੱਕ ਪੋਸਟਰ ਸਾਂਝਾ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।Read More
- Advertisement -
Recent Posts
Most Popular
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਪਾਵਨ ਬੀੜਾਂ ਮਾਮਲੇ ‘ਚ ਸਿੱਟ ਵੱਲੋਂ ਗੈਰ-ਜ਼ਰੂਰੀ...
Last Updated:May 27, 2026 4:00 PM ISTਧਾਮੀ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਸਿੱਟ ਨੂੰ ਸ੍ਰੀ ਅਕਾਲ ਤਖ਼ਤ...
ਪੰਜਾਬ ‘ਚ ਬੱਸ ਕਿਰਾਏ ਨਹੀਂ ਵਧਣਗੇ, ਪ੍ਰਾਈਵੇਟ ਬੱਸ ਓਪਰੇਟਰਾਂ ਦੀ ਸਰਕਾਰ ਕੋਲ ਟੈਕਸ ਛੂਟ...
Last Updated:May 27, 2026 4:12 PM ISTਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਮੋਟਰ ਵਹੀਕਲ ਟੈਕਸ ਵਿੱਚ ਛੂਟ ਦਿੱਤੀ...
Amritsar: ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ‘ਚ ਲੱਗੀ ਭਿਆਨਕ ਅੱਗ, ਮਚ...
Last Updated:May 27, 2026 4:17 PM ISTAmritsar: ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ 'ਚ ਲੱਗੀ ਭਿਆਨਕ ਅੱਗ, ਮਚ ਗਈ ਹਫੜਾ-ਦਫੜੀ... Amritsar:...
Punjab: ਵਿਆਹ ਦਾ ਖਾਣਾ ਖਾਣ ਨਾਲ ਸੈਂਕੜੇ ਲੋਕ ਹੋਏ ਬਿਮਾਰ, ਕੈਬਨਿਟ ਮੰਤਰੀ ਬਰਿੰਦਰ ਗੋਇਲ...
Last Updated:May 27, 2026 4:39 PM ISTਪਿਛਲੇ ਦਿਨੀਂ ਮੂਨਕ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਤੋਂ ਬਾਅਦ ਕਈ ਵਿਅਕਤੀਆਂ (ਮਹਿਲਾਵਾਂ, ਮਰਦ, ਬੱਚੇ ਅਤੇ...
Haryana Prime | बड़ी और ताज़ा ख़बरें | Rajeev Bindal | CM Saini |...
Last Updated : May 27, 2026, 17:50 ISTPunjabचंडीगढ़ में मुख्यमंत्री नायब सिंह सैनी की अध्यक्षता में हरियाणा विजन 2047 को लेकर अहम बैठक आयोजित...















