ed raid ludhiana businessman mohinder satija link hemant sood property case update | ਲੁਧਿਆਣਾ ਖ਼ਬਰਾਂ (Ludhiana News)

0
4
ed raid ludhiana businessman mohinder satija link hemant sood property case update | ਲੁਧਿਆਣਾ ਖ਼ਬਰਾਂ (Ludhiana News)



Last Updated:Apr 19, 2026 2:55 PM ISTਲੁਧਿਆਣਾ ‘ਚ ED ਦੀ ਕਾਰਵਾਈ ਨੇ ਮਚਾਈ ਖਲਬਲੀ। ਕਾਰੋਬਾਰੀ ਦੇ ਘਰ ਛਾਪੇ ਨਾਲ ਜੁੜੇ ਵੱਡੇ ਨਾਂ ਚਰਚਾ ‘ਚ। ਆਖ਼ਿਰ ਕੀ ਹੈ ਪੂਰਾ ਮਾਮਲਾ? ਪੜ੍ਹੋ ਅੰਦਰ ਦੀ ਖ਼ਬਰ…+
Punjab: ਕਾਰੋਬਾਰੀ ਦੇ ਘਰ ED ਦੀ ਛਾਪੇਮਾਰੀ! ਪ੍ਰਾਪਰਟੀ ਲਿੰਕ ਨੇ ਵਧਾਈਆਂ ਅਟਕਲਾਂਲੁਧਿਆਣਾ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਇਕ ਪ੍ਰਮੁੱਖ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਇਹ ਕਾਰਵਾਈ ਕਾਰੋਬਾਰੀ ਮੋਹਿੰਦਰ ਸਤਿਜਾ ਦੇ ਨਿਵਾਸ ਸਥਾਨ ‘ਤੇ ਕੀਤੀ ਗਈ, ਜਿਸ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਦਾ ਮਾਹੌਲ ਬਣ ਗਿਆ ਹੈ।ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, ਮੋਹਿੰਦਰ ਸਤਿਜਾ ਦਾ ਨਾਂ ਪ੍ਰਾਪਰਟੀ ਕਾਰੋਬਾਰੀ ਹੇਮੰਤ ਸੂਦ ਨਾਲ ਨਜ਼ਦੀਕੀ ਸਬੰਧਾਂ ਕਰਕੇ ਵੀ ਚਰਚਾ ਵਿੱਚ ਆ ਰਿਹਾ ਹੈ। ਹਾਲਾਂਕਿ ਅਧਿਕਾਰਿਕ ਤੌਰ ‘ਤੇ ED ਵੱਲੋਂ ਛਾਪੇਮਾਰੀ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਕੁਝ ਨਹੀਂ ਦੱਸਿਆ ਗਿਆ, ਪਰ ਇਸ ਕਾਰਵਾਈ ਨੂੰ ਵਿੱਤੀ ਲੈਣ-ਦੇਣ ਨਾਲ ਜੁੜੇ ਮਾਮਲਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।ਛਾਪੇਮਾਰੀ ਦੌਰਾਨ ਟੀਮ ਵੱਲੋਂ ਦਸਤਾਵੇਜ਼ਾਂ ਅਤੇ ਹੋਰ ਅਹਿਮ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਕਈ ਘੰਟਿਆਂ ਤੱਕ ਜਾਰੀ ਰਹੀ, ਜਿਸ ਨਾਲ ਇਲਾਕੇ ਵਿੱਚ ਸੁਰੱਖਿਆ ਦੇ ਕੜੇ ਪ੍ਰਬੰਧ ਵੀ ਕੀਤੇ ਗਏ।ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਕਾਰੋਬਾਰੀ ਵਰਗ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਹਰ ਕੋਈ ਇਸ ਮਾਮਲੇ ਦੇ ਅਗਲੇ ਪੜਾਅ ਨੂੰ ਲੈ ਕੇ ਉਤਸੁਕ ਹੈ। ਹੁਣ ਸਾਰੇ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਉਂਦਾ ਹੈ ਅਤੇ ED ਵੱਲੋਂ ਅਗਲਾ ਕਦਮ ਕੀ ਚੁੱਕਿਆ ਜਾਂਦਾ ਹੈ।ਫਿਲਹਾਲ, ਇਹ ਛਾਪੇਮਾਰੀ ਸ਼ਹਿਰ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਜੁੜੀਆਂ ਹੋਰ ਵੱਡੀਆਂ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।Location :Ludhiana,PunjabRead More



Rozana Times

LEAVE A REPLY

Please enter your comment!
Please enter your name here