ਗੜ੍ਹਸ਼ੰਕਰ ਦੇ ਪਿੰਡ ਬਿਲੜੋ ਵਿੱਖੇ ਮਨਰੇਗਾ ਸਕੀਮ ਅਧੀਨ ਕੰਮ ਕਰਨ ਵਾਲੇ ਮਜਦੂਰ ਦੀ 5 ਸਾਲਾਂ ਦੀ ਤਨਖਾਹ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਕਿਸੇ ਹੋਰ ਦੇ ਖਾਤੇ ਵਿੱਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦੇ ਸੁਖਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਬਿਲੜੋ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਨਰੇਗਾ ਸਕੀਮ ਅਧੀਨ 5 ਸਾਲ ਮਜਦੂਰੀ ਦਾ ਕੰਮ ਕੀਤਾ ਹੈ ਪਰ ਵਿਭਾਗ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਤਨਖਾਹ 20 ਹਜ਼ਾਰ ਦੇ ਕਰੀਬ ਦੀ ਤਨਖਾਹ ਜਿਹੜੀ ਕਿ ਮਹਿਕਮੇ ਦੀ ਗ਼ਲਤੀ ਕਾਰਨ ਸੁਰਿੰਦਰ ਕੌਰ ਪਤਨੀ ਧਰਮ ਚੰਦ ਪਿੰਡ ਬਿਲੜੋ ਦੇ ਖਾਤੇ ਵਿੱਚ ਪਾ ਦਿੱਤੀ ਹੈ। ਉੱਧਰ ਇਸ ਸਬੰਧ ਦੇ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੜ੍ਹਸ਼ੰਕਰ ਮਨਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੁਖਜਿੰਦਰ ਸਿੰਘ ਦੀ ਸ਼ਿਕਾਇਤ ਤੇ ਛਾਣਬੀਣ ਵਿੱਚ ਸਾਹਮਣੇ ਆਇਆ ਕਿ 16 ਹਜ਼ਾਰ ਦੇ ਕਰੀਬ ਦੀ ਰਾਸ਼ੀ ਸੁਰਿੰਦਰ ਕੌਰ ਦੇ ਖਾਤੇ ਵਿੱਚ ਪਾਈ ਗਈ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋ ਸੁਰਿੰਦਰ ਕੌਰ ਨੂੰ ਨੋਟਿਸ ਦੇਕੇ ਦਫਤਰ ਵਿੱਚ ਨਾਮਜ਼ਦ ਕੀਤਾ ਸੀ ਪਰ ਉਨ੍ਹਾਂ ਵਲੋਂ ਦਫਤਰ ਵਿੱਚ ਹਾਜਰ ਨਾਂ ਹੋਣ ਦੀ ਸੂਰਤ ਵਿੱਚ ਉਨ੍ਹਾਂ ਵਲੋਂ ਥਾਣਾ ਗੜ੍ਹਸ਼ੰਕਰ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਵਿਭਾਗ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।