ਭਾਰਤ-ਪਾਕਿਸਤਾਨ ਦੀ ਫਾਜ਼ਿਲਕਾ ਸਰਹੱਦ ਨੇੜੇ ਡਰੋਨ ਰਾਹੀ , ਇੱਕ ਪਿਸਤੌਲ, 50 ਜਿੰਦਾ ਕਾਰਤੂਸ ,ਦੋ ਮੈਗਜ਼ੀਨ, 30 ਪੈਕਟਾਂ ਵਿੱਚ 25 ਕਿਲੋ ਹੈਰੋਇਨ, ਬਰਾਮਦ।

ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਇੱਕ ਪਿਸਤੌਲ, 50 ਜਿੰਦਾ ਕਾਰਤੂਸ, 30 ਪੈਕਟਾਂ ‘ਚ ਪੈਕ 25 ਕਿਲੋ ਹੈਰੋਇਨ ਇਸ ਦੇ ਨਾਲ ਹੀ , ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਤਲਾਸ਼ੀ ਮੁਹਿੰਮ ਜਾਰੀ ਹੈ।

fazilka border


ਜਾਣਕਾਰੀ ਅਨੁਸਾਰ ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦ ਦੇ ਪਿੰਡ ‘ਚ ਚੂੜੀ ਵਾਲਾ ਚਿਸ਼ਤੀ ਨੇੜੇ ਕਰੀਬ 2 ਕਿਲੋਮੀਟਰ ਭਾਰਤ ਅੰਦਰ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੀ 55 ਬਟਾਲੀਅਨ ਦੇ ਬੀ.ਐੱਸ.ਐੱਫ. ਇਲਾਕੇ ਅੰਦਰ ਪਾਕਿਸਤਾਨ ਵੱਲੋਂ ਡਰੋਨ ਰਾਹੀਂ 25 ਕਿੱਲੋ ਹੈਰੋਇਨ ਦੀ ਵੱਡੀ ਖ਼ੇਪ ਭੇਜੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਜੋ ਹੈਰੋਇਨ ਭੇਜੀ ਗਈ ਸੀ, ਇਸ ਦਾ ਭਾਰਤੀ ਜਵਾਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਡਰੋਨ ‘ਤੇ ਫਾਇੰਰਿਗ ਕਰਨੀ ਸ਼ੁਰੂ ਕਰ ਦਿੱਤੀ ਗਈ, ਪਰ ਡਰੋਨ ਵਾਪਸ ਜਾਣ ਵਿੱਚ ਕਾਮਯਾਬ ਹੋ ਗਿਆ। ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਸ ਵੱਲੋਂ ਵੀ ਲਗਾਤਾਰ ਪਾਕਿਸਤਾਨ ਦੀਆਂ ਇਨ੍ਹਾਂ ਨਾਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।ਡੳਜ਼ਿਲਕੳ

See also  ਅੰਮ੍ਰਿਤਪਾਲ ਸਿੰਘ ਦਾ ਸਾਥੀ ਅਮਰੀਕ ਸਿੰਘ ਜੰਮੂ ਤੋਂ ਗ੍ਰਿਫਤਾਰ