ਫਿਰੋਜ਼ਪੁਰ ਚ, ਅੰਮ੍ਰਿਤਧਾਰੀ ਔਰਤ ਦੇ ਨਾਲ ਕੀਤੀ ਗਈ ਕੁੱਟ-ਮਾਰ

ਆਏ ਦਿਨ ਪੰਜਾਬ ਵਿੱਚ ਗੂੰਡਾਗਰਦੀ, ਕਤਲ ਦੀਆ ਘਟਨਾਵਾ ਸਾਹਮਣੇ ਆਉਦੀਆਂ ਰਹਿੰਦੀਆਂ ਹਨ, ਅਜਿਹੀ ਹੀ ਇੱਕ ਖ਼ਬਰ ਫਿਰੋਜ਼ਪੁਰ ਦੇ ਮੱਲਾਵਾਲ ਇਲਾਕੇ ਚੋ ਆ ਰਹੀ ਹੈ ਜਿੱਥੇ ਅੰਮ੍ਰਿਤਧਾਰੀ ਪਰਿਵਾਰ ਨਾਲ ਧੱਕੇਸ਼ਾਹੀ ਅਤੇ ਬੇਅਦਵੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪੀੜਤ ਔਰਤ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਦਰਾਣੀ ਤੇ ਦਿਓਰ ਵੱਲੋ ਉਸ ਨਾਲ ਤੇ ਉਸ ਪੁੱਤਰ ਸੋਨੂੰ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਪੰਜ ਕਾਕਰਾਂ ਨਾਲ ਬੇਅਦਵੀ ਕੀਤੀ ਗਈ।

ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਆਪਣੀ ਦਰਾਣੀ ਦੀ ਜਮੀਨ ਠੇਕੇ ਤੇ ਲੈਦੀ ਸੀ ਜਿਸ ਦੇ ਪਤੀ ਦੀ ਮੌਤ ਚੁੱਕੀ ਹੈ ਸ਼ਰੀਕੇ ਵਿੱਚ ਉਸ ਦਾ ਦਿਓਰ ਸਿੰਗਰਾ ਜਮੀਨ ਗਹਿਣੇ ਲੈ ਰਿਹਾ ਸੀ ਜਿਸ ਕਰਕੇ ਕੁੱਟਮਾਰ ਦੀ ਘਟਨਾ ਹੋਈ ਏ,ਐਸ,ਆਈ ਕਰਨੈਲ ਸਿੰਘ ਦਾ ਕਹਿਣਾ ਕਿ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਸਤਿਕਾਰ ਕਮੇਟੀ ਦੇ ਆਗੂ ਕੁਲਦੀਪ ਸਿੰਘ ਨੱਢਾ ਨੇ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਦਿੱਤੀ ਜਾਵੇ ਸਖ਼ਤ ਸਜਾ ਨਹੀ ਤਾ ਘਟਨਾ ਦਾ ਪ੍ਰਦਰਸ਼ਨ ਵੱਡੇ ਪੱਧਰ ਤੇ ਹੋਵੇਗਾਂ ।

See also  ਲੋਕਾਂ ਤੋਂ ਪੈਸੇ ਮੰਗਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ