ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਵਿਵਾਦਾਂ ਵਿਚ ਘਿਰੀ ਰਹਿੰਦੀ ਹੈ। ਹਾਲ ਹੀ ਵਿਚ ਇਸ ਜੇਲ੍ਹ ਵਿਚ ਬੰਦ ਇਕ ਕੈਦੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇ ਕੁੱਟਮਾਰਕਰ ਕੇ ਜੇਲ੍ਹ ਦੀਆ ਚੱਕੀਆ ਵਿਚ ਬੰਦ ਕਰਨ ਦੇ ਇਲਜਾਂਮ ਲਾਗਏ ਗਏ ਹਨ। ਜਿਸ ਨੇ ਆਪਣੀ ਹੋਈ ਕੁੱਟਮਾਰ ਦਾ ਇਨਸਾਫ ਲੈਣ ਲਈ ਅਤੇ ਇਲਾਜ ਕਰਵਾਉਣ ਲਈ ਮਾਨਯੋਗ ਅਦਾਲਤ ਦਾ ਸਹਾਰਾ ਲਿਆ, ਜਿਸ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਮੈਡੀਕਲ ਜਾਂਚ ਅਤੇ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਕੈਦੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇ ਕੁੱਟਮਾਰ ਦੇ ਇਲਜਾਂਮ ਲਗਾਏ ਗਏ ਹਨ ਉਥੇ ਹੀ ਜੇਲ੍ਹ ਸੁਪਰਡੈਂਟ ਸੰਜੀਵ ਅਰੋੜਾ ਵੱਲੋਂ ਕੈਦੀ ਵੱਲੋਂ ਲਗਾਏ ਗਏ ਸਾਰੇ ਦੋਸਾਂ ਨੂੰ ਨਕਾਰ ਦਿੱਤਾ ਗਿਆ ਹੈ।
ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਲਿਆਂਦੇ ਗਏ ਕੈਦੀ ਮਨਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ ਤਾਂ ਉਸ ਨੇ ਜੇਲ੍ਹ ਸਟਾਫ ਨੂੰ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਲਿਜਾਣ ਬਾਰੇ ਕਿਹਾ ਸੀ ਜਿਸ ਤੋਂ ਗੁੱਸੇ ਵਿਚ ਆਏ ਸਹਾਇਕ ਸੁਪਰਡੈਂਟ ਜੇਲ੍ਹ ਜੋ ਨਵਾਂ ਹੀ ਹੌਲਦਾਰ ਤੋਂ ਡਿਪਟੀ ਬਣਿਆ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜੇਲ੍ਹ ਅੰਦਰ ਚੱਕੀਆਂ ਵਿਚ ਬੰਦਕਰ ਦਿੱਤਾ। ਉਸ ਨੇ ਦੱਸਿਆ ਕਿ ਰਾਤ ਵੇਲੇ ਉਸ ਨੂੰ ਦੌਰਾ ਪੈ ਗਿਆ ਤਾਂ ਮੌਕੇ ਤੇ ਤੈਨਾਤ ਜੇਲ੍ਹ ਸੁਰੱਖਿਆ ਕਰਮੀਂ ਵੱਲੋਂ ਉਸ ਨੂੰ ਜੇਲ੍ਹ ਦੇ ਹਸਪਤਾਲ ਵਿਚ ਲਇਲਾਜ ਲਈ ਲੈਜਾਇਆ ਗਿਆ ਜਿਥੇ ਪਹੁੰਚ ਕਿ ਮੁੜ ਤੋਂ ਸਹਾਇਕ ਸੁਪਰਡੈਂਟ ਨੇ ਉਸ ਦੀ ਹਸਪਤਾਲ ਅੰਦਰ ਹੀ ਮੁੜ ਕੁੱਟਮਾਰ ਕੀਤੀ।ਉਸ ਨੇ ਕਿਹਾ ਕਿ ਅੱਜ ਉਹ ਇਲਾਜ ਲਈ ਇਥੇ ਆਇਆ ਹੈ।
post by parmvir singh