ਹੁਸ਼ਿਆਰਪੁਰ: ਟਾਂਡਾ ਦੇ ਥਾਣਾ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।ਇੱਥੇ ਏਐਸਆਈ ਸਤੀਸ਼ ਕੁਮਾਰ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਖੁਦਕੁਸ਼ੀ ਲਈ ਉਕਸਾਉਣ ਵਾਸਤੇ ਏਐਸਆਈ ਨੇ ਟਾਂਡਾ ਦੇ ਐਸ ਐਚ ਓ ਉਂਕਾਰ ਸਿੰਘ ਬਰਾੜ ਤੇ ਇਲਜ਼ਾਮ ਲਾਏ ਹਨ। ਏਐਸਆਈ ਨੇ ਖ਼ੁਦਕੁਸ਼ੀ ਲਈ ਐਸਐਚਓ ਟਾਂਡਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਾਇਆ ਕਿ ਟਾਂਡਾ ਦੇ ਐਸਐਚਓ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਹਮੇਸਾਂ ਦੁਰਵਿਵਹਾਰ ਕੀਤਾ ਜਾਦਾ ਰਿਹਾ। ਖੁਦ ਖੁਸ਼ੀ ਕਰਨ ਵਾਲੇ ਏ ਐਸ ਆਈ ਦੇ ਸਾਥੀ ਨੇ ਵੀ ਸਰੇਆਮ ਐਸ ਐਚ ੳ ਬਰਾੜ ਤੇ ਦੋਸ਼ ਲਾਏ ਹਨ ਕਿ ਬਰਾੜ ਸਤੀਸ਼ ਕੁਮਾਰ ਨੂੰ ਬੇ ਫਾਲਤੂ ਤੰਗ ਪਰੇਸ਼ਾਨ ਕਰਦਾ ਰਹਿਦਾ ਸੀ।