ਨੰਦਿਨੀ ਗੁਪਤਾ ਨੇ ਜਿੱਤਿਆ ਮਿਸ ਇੰਡੀਆ 2023 ਦਾ ਖਿਤਾਬ

ਨੰਦਿਨੀ ਗੁਪਤਾ ਨੇ ਫੈਮਿਨਾ ਮਿਸ ਇੰਡੀਆ 2023 ਦਾ ਖ਼ਿਤਾਬ ਅਾਪਣੇ ਨਾਮ ਕਰ ਲਿਆ ਹੈ, ਜੋ ਰਾਜਸਥਾਨ ਦੀ ਰਹਿਣ ਵਾਲੀ ਹੈ। ਜਿਸ ਦੇ ਨਾਲ ਉਹ ਦੇਸ਼ ਦੀ 59ਵੀਂ ਮਿਸ ਇੰਡੀਆ ਚੁਣੀ ਗਈ ਹੈ। ਇਸਦੇ ਨਾਲ ਹੀ ਸ਼੍ਰੇਆ ਪੂੰਜਾ ਪਹਿਲੀ ਰਨਰ-ਅੱਪ ਬਣੀ, ਜਦਕਿ ਸਟ੍ਰੇਲਾ ਥੌਨਾ ਓਜ਼ਮ ਲੁਵਾਂਗ ਨੂੰ ਸੈਕਿੰਡ ਰਨਰ-ਅੱਪ ਐਲਾਨਿਆ ਗਿਆ।

ਸਾਬਕਾ ਮਿਸ ਇੰਡੀਆ ਸਿਨੀ ਸ਼ੈਟੀ ਨੇ ਨੰਦਿਨੀ ਗੁਪਤਾ ਨੂੰ ਇਹ ਤਾਜ ਪਹਿਨਾਇਆ। ਇਸ ਸਾਲ ਮਨੀਪੁਰ ‘ਚ ‘ਫੇਮਿਨਾ ਮਿਸ ਇੰਡੀਆ 2023’ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਦੇਸ਼ ਭਰ ਦੀਆਂ ਕੁੜੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਲੜਕੀਆਂ ਨੇ ਭਾਗ ਲਿਆ। ਇਸ ਜ਼ਬਰਦਸਤ ਜਿੱਤ ਤੋਂ ਬਾਅਦ ਨੰਦਿਨੀ ਹੁਣ ਮਿਸ ਵਰਲਡ ਦੇ ਅਗਲੇ ਸੀਜ਼ਨ ‘ਚ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ।

See also  ਨਿਗਮ ਨੇ ਕੇਂਦਰੀ ਹਲਕੇ 'ਚ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ