ਦਿੜ੍ਹਬਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਪੁਲਿਸ ਨੇ 80 ਕਿਲੋ ਭੁੱਕੀ 216 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਕਾਰ ਕਾਬੂ ਅਤੇ 1 ਕੁਇੰਟਲ 60 ਕਿਲੋ ਚੋਰੀ ਦੀ ਕਣਕ ਸਮੇਤ ਇੱਕ ਗੈਂਸ ਸਿਲੰਡਰ ਬਰਾਮਦ ਕਰਕੇ 4 ਵਿਆਕਤੀਆਂ ਨੂੰ ਕੀਤਾ ਕਾਬੂ। ਐਸ ਐਸ ਪੀ ਸੁਰਿੰਦਰ ਲਾਬਾਂ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਅੰਸਰਾ ਅਤੇ ਸਮਾਜ ਵਿਰੋਧੀ ਅੰਸਰਾ ਖਿਲਾਫ਼ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ ਥਾਣਾ ਦਿੜ੍ਹਬਾ ਦੇ ਏਰੀਏ ਵਿੱਚ ਨਸਾ ਤਸਕਰੀ ਕਰਨ ਵਾਲੇ ਵਿਆਕਤੀਆਂ ਨੂੰ ਕਾਬੂ ਕਰਨ ਲਈ ਥਾਣੇਦਾਰ ਸੰਦੀਪ ਸਿੰਘ ਕਾਲੇਕਾ ਐਸਐਚਓ ਥਾਣਾ ਦਿੜ੍ਹਬਾ ਦੀ ਅਗਵਾਈ ਹੇਠ ਥਾਣਾ ਦਿੜ੍ਹਬਾ ਪੁਲਿਸ ਦੀ ਸਪੈਸ਼ਲ ਟੀਮ ਗਠਿਤ ਕਰਕੇ ਹਾਈਵੇ ਪਿਕਟਕਾਕੂਵਾਲਾ ਵਿਖੇ ਦੌਸੀਆ ਨੂੰ ਕਾਬੂ ਕੀਤਾ ਗਿਆ ਜਿੰਨਾ ਪਾਸੌ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਅਤੇ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੌਣ ਪਰ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ। ਵੱਖੋ ਵੱਖ ਕੇਸਾ ਅੰਦਰ ਦਿੜਬਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ 4 ਦੌਸੀਆ ਨੂੰ ਕਾਬੂ ਕੀਤਾ ਹੈ ਉਨ੍ਹਾਂ ਕਿਹਾ ਕਿ 80 ਕਿਲੋ ਭੁੱਕੀ 216 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਕਾਰ ਕਾਬੂ ਅਤੇ 1 ਕੁਇੰਟਲ 60 ਕਿੱਲੌ ਚੋਰੀ ਦੀ ਕਣਕ ਸਮੇਤ ਇੱਕ ਗੈਂਸ ਸਿਲੰਡਰ ਬਰਾਮਦ ਕਰਕੇ 4 ਵਿਆਕਤੀਆਂ ਨੂੰ ਕੀਤਾ ਕਾਬੂ ਦਿੜ੍ਹਬਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ। ਜਿਸ ਅਨੁਸਾਰ ਦੌਸੀਆ ਸੁਖਵਿੰਦਰ ਸਿੰਘ ਉਰਫ ਸੀਰਾ ਵਾਸੀ ਖੇਤਲਾ ਗੁਰਵਿੰਦਰ ਸਿੰਘ ਉਰਫ ਮਿੱਠੂ ਵਾਸੀ ਧਰਮਗੜ੍ਹ ਛੰਨਾ ਪਾਸੌ 40 40 ਕਿਲੋ ਭੁੱਕੀ ਬਰਾਮਦ ਕੀਤੀ।
ਦਿੜ੍ਹਬਾ ਬੱਸ ਸਟੈਂਡ ਤੇ ਐਕਸਾਇਜ ਇੰਸਪੈਕਟਰ ਬਲਦੇਵ ਸਿੰਘ ਪੁਲਿਸ ਪਾਰਟੀ ਨਾਲ ਮਲਾਕੀ ਹੋਏ ਅਤੇ ਗੁਪਤ ਸੂਚਨਾ ਦੇ ਅਧਾਰ ਤੇ ਪਤਾ ਲੱਗਾ ਕਿ ਉਕਤ ਵਿਅਕਤੀ ਹਰਿਆਣਾ ਤੋਂ ਨਜਾਇਜ਼ ਸ਼ਰਾਬ ਲਿਆ ਕੇ ਬੇਚਣ ਦੇ ਆਦੀ ਹਨ ਜੋ ਕਿ ਅੱਜ ਵੀ ਸ਼ਰਾਬ ਲਿਆ ਕੇ ਪਿੰਡਾਂ ਵਿੱਚ ਦੀ ਦਿੜ੍ਹਬਾ ਆਉਣਗੇ ਜਿਸ ਤੋੰ ਬਾਅਦ ਪੁਲਿਸ ਐਕਸਾਈਜ਼ ਵਿਭਾਗ ਨੇ ਸੰਗਰੂਰ ਰੋਡ ਨੇੜੇ ਬਾਬਾ ਬੈਰਸੀਆਣਾ ਸਾਹਿਬ ਰੋਡ ਤੇ ਨਾਕਾ ਬੰਦੀ ਕੀਤੀ ਗਈ ਜਿਸ ਉਪਰੰਤ ਦਿੜ੍ਹਬਾ ਪੁਲਿਸ ਪਾਰਟੀ ਦੀ ਮਦਦ ਨਾਲ ਇੱਕ ਟੋਆਇਟਾ ਕਰੋਲਾ ਕਾਰ ਨੂੰ ਚੈਕ ਕੀਤਾ ਤਾਂ ਉਸ ਵਿੱਚੋਂ 216 ਬੋਤਲਾਂ ਹਰਿਆਣਾ ਨਜਾਇਜ਼ ਸ਼ਰਾਬ ਬਰਾਮਦ ਕੀਤੀਆ ਗਈਆ ਉਕਤ ਵਿਅਕਤੀ ਜਰਨੈਲ ਸਿੰਘ ਉਰਫ ਗੌਰਾ ਵਾਸੀ ਦਿੜ੍ਹਬਾ, ਰਾਜੂ ਸਿੰਘ ਦਿੜ੍ਹਬਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ ਇੱਕ ਕੁਇੰਟਲ 60 ਕਿਲੋ ਚੌਰੀ ਦੀ ਕਣਕ ਅਤੇ ਇੱਕ ਗੈਂਸ ਸਿਲੰਡਰ ਕਾਬੂ ਕਰਕੇ 2 ਵਿਆਕਤੀ ਕਾਬੂ ਕੀਤੇ ਜਾ ਚੁੱਕੇ ਹਨ ਅਤੇ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਪੁਛਗਿਛ ਤੌ ਬਾਅਦ ਬਾਕੀਆਂ ਦੀ ਗਿਰਫ਼ਤਾਰੀ ਵੀ ਜਲਦ ਕੀਤੀ ਜਾਵੇਗੀ ਉਧਰ ਦਿੜ੍ਹਬਾ ਦੇ ਐਸਐਚਓ ਸੰਦੀਪ ਸਿੰਘ ਕਾਲੇਕਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਯੋਗ ਐਸ ਐਸ ਪੀ ਸੁਰਿੰਦਰ ਲਾਬਾਂ ਜੀ ਦੇ ਸਖ਼ਤ ਆਦੇਸ਼ ਹਨ ਕਿ ਕਿਸੇ ਵੀ ਨਸਾ ਤਸਕਰ ਨੂੰ ਬਖਸਿਆ ਨਹੀਂ ਜਾਵੇਗਾ।