ਗੜਸ਼ੰਕਰ ਦੇ ਕਸਬਾਂ ਸੈਲਾ ਖੁਰਦ ਵਿੱਚ ਤਿੰਨ ਘਰਾਂ ‘ਚ ਚੋਰੀ ਦੀ ਘਟਨਾ ਹੋਈ ਹੈ ਐਸ,ਐਚ,ਓ ਬਲਜਿੰਦਰ ਸਿੰਘ ਮੱਲੀ ਨੇ ਥਾਣਾ ਮਹਿਲਪੁਰ ਵਿੱਚ ਮਾਮਲਾ ਦਰਜ ਕੀਤਾ ਅਤੇ ਤਫਤੀਸ਼ ਜਾਰੀ ਕਰ ਦਿੱਤੀ। ਸੈਲੀ ਗੁਪਤਾ ਪਤਨੀ ਅੋਸ਼ਕ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਔਰਤ ਨੇ ਹੀ 27ਤੋਲੇ ਸੋਨਾ ਤੇ 7ਲੱਖ 30ਹਜ਼ਾਰ ਰੁਪਏ ਦੀ ਚੋਰੀ ਕੀਤੀ ਹੈ ।

ਨਰਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨੇ ਦੱਸਿਆਂ ਕਿ ਚੋਰਾਂ ਨੇ ਘਰ ਦੀ ਖਿੜਕੀ ਦਾ ਦਰਵਾਜ਼ਾ ਤੋੜ ਕੇ ਘਰ ਦਾ ਕੀਮਤੀ ਸਮਾਨ ਘੜੀਆਂ, ਚੈਨੀਆ, ਮੁੰਦੀਆਂ, ਬਰੈਸਲਿਟ ਤੇ ਘਰ ਦੀਆਂ ਕੀਮਤੀ ਚੀਜਾਂ ਲੈ ਕੇ ਫਰਾਰ ਹੋ ਗਏ। ਰਮਨਦੀਪ ਸਹੋਤਾ ਪੁੱਤਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੋਰ ਉਨ੍ਹਾਂ ਦੇ ਘਰ ਦੀ ਖਿੜਕੀ ਤੋੜ ਕੇ ਸਾਰਾ ਕੀਮਤੀ ਸਮਾਨ ਕੱਢ ਕੇ ਲੈ ਗਏ ।
Related posts:
ਆਈ. ਜੀ. ਹੈੱਡਕੁਆਰਟਰ ਸੁੱਖਚੈਨ ਸਿੰਘ ਦਾ ਵੱਡਾ ਖ਼ੁਲਾਸਾ, ਅੰਮ੍ਰਿਤਪਾਲ ਦੀ ਲੋਕੇਸ਼ਨ ਹਰਿਆਣਾ ਦੀ ਮਿਲੀ
ਪੰਜਾਬ ਪੁਲੀਸ ਵੱਲੋਂ ਆਪਣੀ ਕਿਸਮ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲੈਬ ਕੀਤੀ ਜਾਵੇਗੀ ਸਥਾਪਿਤ
ਫਰੀਦਕੋਟ ਵਿਖੇ ਡੀਸੀ ਦਫਤਰ ਮੂਹਰੇ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾ...
ਮੱਛੀ ਫੜਨ ਗਏ 4 ਦੋਸਤਾਂ ਵਿੱਚੋ 1 ਦੋਸਤ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ