ਡਿਜੀਟਲ ਲਾਇਬ੍ਰੇਰੀ, ਹੁਸ਼ਿਆਰਪੁਰ ਲਰਨਿੰਗ ਸੈਂਟਰ ਦੇ ਤੌਰ ’ਤੇ ਨਵੇਂ ਆਯਾਮ ਸਥਾਪਿਤ ਕਰ ਰਹੀ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਇਕ ਲਰਨਿੰਗ ਸੈਂਟਰ ਦੇ ਤੌਰ ’ਤੇ ਆਯਾਮ ਸਥਾਪਿਤ ਕਰ ਰਹੀ ਹੈ ਕਿਉਂਕਿ ਇਥੇ ਲੋਕਾਂ ਨੂੰ ਲਾਇਬ੍ਰੇਰੀ ਦੇ ਨਾਲ-ਨਾਲ ਕਈ ਲਰਨਿੰਗ ਗਤੀਵਿਧੀਆਂ ਵੀ ਕਰਵਾਈਆਂ ਰਹੀਆਂ ਹਨ, ਜੋ ਕਿ ਵਿਸ਼ੇਸ਼ ਕਰਕੇ ਸਾਡੇ ਨੌਜਵਾਨਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਰਹੀਆਂ ਹਨ। ਉਹ ਅੱਜ ਲਾਇਬ੍ਰੇਰੀ ਵਿਚ ਜ਼ਿਲ੍ਹਾ ਲਿਟਰੇਰੀ ਸੋਸਾਇਟੀ ਦੇ ਸਹਿਯੋਗ ਨਾਲ ਸ਼ੁਰੂ ਹੋਣ ਵਾਲੀ 5 ਰੋਜ਼ਾ ‘ਕ੍ਰਿਏਟਿਵ ਰਾਈਟਿੰਗ ਵਰਕਸ਼ਾਪ’ ਦਾ ਉਦਘਾਟਨ ਕਰਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਪ੍ਰਸਿੱਧ ਲੇਖਕ ਅਤੇ ਜ਼ਿਲ੍ਹਾ ਲਿਟਰੇਸੀ ਸੋਸਾਇਟੀ ਦੇ ਚੀਫ ਪੈਟਰਨ ਖੁਸ਼ਵੰਤ ਸਿੰਘ, ਪ੍ਰਧਾਨ ਸਨਾ ਕੇ. ਗੁਪਤਾ, ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ 5 ਰੋਜ਼ਾ ‘ਕ੍ਰਿਏਟਿਵ ਰਾਈਟਿੰਗ ਵਰਕਸ਼ਾਪ’ ਵਿਚ ਰੋਜ਼ਾਨਾ ਦੋ ਘੰਟੇ ਦੀ ਕਲਾਸ ਲੱਗੇਗੀ, ਜਿਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਰਾਈਟਿੰਗ ਸਕਿੱਲ ਨੂੰ ਨਿਖਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਯੋਜਨ ਦੇ ਪਹਿਲੇ ਦਿਨ ਕ੍ਰਿਏਟਿਵ ਰਾਈਟਿੰਗ ਨਾਲ ਜਾਣੂ ਕਰਵਾਇਆ ਗਿਆ। ਇਸੇ ਤਰ੍ਹਾਂ ਦੂਜੇ ਦਿਨ ਕ੍ਰਾਫਟਿੰਗ ਕੰਪੈÇਲੰਗ ਕਰੈਕਟਰਸ ਤੇ ਸੈਟਿੰਗਜ ਦੀ ਵਿਧੀ ਤਿਆਰ ਕਰਨਾ, ਤੀਜੇ ਦਿਨ ਕਥਾ ਸਰੰਚਨਾ ਅਤੇ ਕਹਾਣੀ ਕਹਿਣ ਦੀ ਤਕਨੀਕ, ਚੌਥੇ ਦਿਨ ਵੱਖ-ਵੱਖ ਲੇਖਨ ਸ਼ੈਲੀਆਂ ਅਤੇ ਸ਼ੈਲੀਆਂ ਦੀ ਖੋਜ ਕਰਨਾ ਅਤੇ ਪੰਜਵੇਂ ਦਿਨ ਸੰਪਾਦਨ ਅਤੇ ਪ੍ਰਤੀਕ੍ਰਿਆ ਦਾ ਸੈਸ਼ਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿਚ 34 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਵਰਕਸ਼ਾਪ ਵਿਚ ਮਾਊਂਟ ਕਾਰਮਲ ਸਕੂਲ, ਸੇਂਟ ਜੋਸਫ਼ ਕਾਨਵੈਂਟ ਸਕੂਲ ਤੋਂ ਇਲਾਵਾ ਹੋਰ ਪ੍ਰਾਈਵੇਟ ਸਕੂਲਾਂ ਅਤੇ ਸਰਕਾਰੀ ਸੀਨੀਅਰੀ ਸੇਕੰਡਰੀ ਸਕੂਲ ਘੰਟਾ ਘਰ, ਨਵੀ ਆਬਾਦੀ, ਸ਼ੇਰਗੜ੍ਹ, ਆਦਮਵਾਲ, ਪਿੱਪਲਾਂਵਾਲਾ, ਫਤਿਹਗੜ੍ਹ, ਪੁਰਹੀਰਾਂ, ਜਹਾਨਖੇਲਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਹੈ। ਕੋਮਲ ਮਿੱਤਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਡਿਜੀਟਲ ਲਾਇਬ੍ਰੇਰੀ ਵਿਚ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ ਜਾਵੇਗੀ।

See also  ਇਤਿਹਾਸ ਵਿੱਚ ਪਹਿਲੀ ਵਾਰ ਖਰੀਦ ਦੇ ਪਹਿਲੇ ਦਿਨ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਸ਼ੁਰੂ ਹੋਈ