ਜੇਜੋਂ ਤੋਂ ਕੋਟਫਤੂਹੀ ਜਰਨੈਲੀ ਸੜਕ ਦੇ ਨਿਰਮਾਣ ਦੀ ਨੀਂਹ ਪੱਥਰ ਮੰਤਰੀ ਹਰਭਜਨ ਸਿੰਘ ਵਲੋਂ ਕੀਤਾ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਵਿਚ ਨਹੀਂ ਕੰਮ ਕਰਨ ਵਿਚ ਵਿਸ਼ਵਾਸ਼ ਰੱਖਦੀ ਹੈ ਜਿਸ ਕਾਰਨ ਮੁੱਦਾ ਵਿਹੀਨ ਹੋਈਆਂ ਵਿਰੋਧੀ ਪਾਰਟੀਆਂ ਆਏ ਦਿਨ ਆਪ ਸਰਕਾਰ ਵਿਚ ਨੁਕਸ ਕੱਢ ਰਹੀਆਂ ਹਨ। ਇਹ ਵਿਚਾਰ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਧਾਲੀਵਾਲ ਨੇ ਅੱਜ ਮਾਹਿਲਪੁਰ ਵਿਖ਼ੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਗਟ ਕੀਤੇ। ਉਹ ਜੇਜੋਂ ਤੋਂ ਮਾਹਿਲਪੁਰ ਅਤੇ ਕੋਟਫਤੂਹੀ ਤੱਕ ਬਣ ਰਹੀ ਜਰਨੈਲੀ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣ ਆਏ ਸਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸੇ ਵਿੱਤੀ ਵਰ੍ਹੇ ਦੌਰਾਨ 730 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸੀ ਆਰ ਆਈ ਐਫ਼ ਸਕੀਮ ਅਧੀਨ 377 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਅਤੇ ਮਜ਼ਬੂਤੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨੂੰ ਮਿੱਥੇ ਸਮੇਂ ‘ਤੇ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਾਬਾਰਡ ਸਕੀਮ ਅਧੀਨ ਪਿਛਲੇ ਸਾਲ ਵਿਚ ਹੀ 52 ਕਿਲੋਮੀਟਰ ਸੜਕਾਂ ਅਤੇ ਪੁਲਾਂ ਦੇ ਨਿਰਮਾਣ ‘ਤੇ 191 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਜਿਸ ਦਾ ਆਮ ਲੋਕਾਂ ਨੂੰ ਫ਼ਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਵੀ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਹੀ ਬਣਨ ਵਿਚ ਦੇਰੀ ਹੋਈ ਹੈ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਸਮੇਂ ਸਿਰ ਪੂਰਾ ਕਰ ਜਾਵੇਗੀ। ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਜੋਸ਼ੀਲੇ ਭਾਸ਼ਣ ਦੌਰਾਨ ਕਿਹਾ ਕਿ ਹਲਕਾ ਗੜ੍ਹਸ਼ੰਕਰ ਵਿਚਲੀਆਂ ਸਮੱਸਿਆਵਾਂ ਮੇਰੇ ਧਿਆਨ ਵਿੱਚ ਹੈ ਅਤੇ ਉਨ੍ਹਾਂ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਨਾ ਮੇਰਾ ਫ਼ਰਜ ਹੈ। ਜਿਸ ਨੂੰ ਗੰਭੀਰਤਾ ਨਾਲ ਪੂਰਾ ਕਰਨਗੇ।

ਉਨ੍ਹਾਂ ਕਿਹਾ ਕਿ ਮਾਹਿਲਪੁਰ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੇਂ ਟਿਊਬਵੈਲ ਲਗਾਇਆ ਜਾ ਰਿਹਾ ਹੈ ਅਤੇ ਸ਼ਹਿਰ ਦੇ ਲੋਕਾਂ ਨਾਲ ਵੋਟਾਂ ਦੌਰਾਨ ਕੀਤਾ ਵਾਅਦਾ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ | ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ ਡੀ ਐਮ ਜਸਵੀਰ ਕੌਰ, ਹਰਮਿੰਦਰ ਸਿੰਘ ਸੰਧੂ, ਹਰਮਿੰਦਰ ਸਿੰਘ ਪ੍ਰਧਾਨ ਦੋਆਬਾ ਜੋਨ, ਪਰਵਿੰਦਰ ਸਿੰਘ ਮਾਹਿਲਪੁਰੀ, ਸੁਖਵਿੰਦਰ ਸਿੰਘ ਮੁੱਗੋਵਾਲ, ਮੋਹਣ ਲਾਲ ਚਿੱਤੋਂ, ਚਰਨਜੀਤ ਸਿੰਘ ਚੰਨੀ, ਸ਼ਿਲੰਦਰਪਾਲ ਕਾਕਾ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦੇ ਸਰਪੰਚ ਪੰਚ ਅਤੇ ਆਪ ਦੇ ਵਰਕਰ ਅਤੇ ਆਗੂ ਹਾਜ਼ਰ ਸਨ।

See also  ਪੁਲਿਸ ਨੇ ਕੀਤਾ ਇੱਕ ਨੌਜਵਾਨ ਨੂੰ ਕਾਬੂ, 32 ਬੌਰ ਅਤੇ 5 ਕਾਰਤੂਸ ਬਰਾਮਦ