ਜਿਸਮ ਫਿਰੋਸ਼ੀ ਦੇ ਨਾਜਾਇਜ਼ ਧੰਦੇ ਤੇ ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ ਤੇ ਵੀ ਪਰਚਾ ਦਰਜ

ਲੁਧਿਆਣਾ ਪੁਲੀਸ ਵੱਲੋਂ ਜਿਸਮਫਿਰੋਸ਼ੀ ਚੱਲ ਰਹੇ ਨਾਜਾਇਜ਼ ਧੰਦੇ ਤੇ ਸਖਤ ਕਾਰਵਾਈ ਕਰਦਿਆਂ ਲੁਧਿਆਣਾ ਬੱਸ ਸਟੈਂਡ ਦੇ ਨੇੜੇ-ਤੇੜੇ ਤਿੰਨ ਹੋਟਲ ਜਿਨ੍ਹਾਂ ਵਿੱਚ ਹੋਟਲ ਪਾਲਮ ਇਨ, ਹੋਟਲ ਰੀਗਲ ਕਲਾਸਿਕ, ਹੋਟਲ ਪਾਰਕ ਬਲੂ ਦੇ ਵਿਚ ਛਾਪੇਮਾਰੀ ਕਰਕੇ ਜਿਸਮਫਿਰੋਸ਼ੀ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਵਿਚ 13 ਲੜਕੀਆਂ ਅਤੇ 5 ਲੜਕੇ ਸ਼ਾਮਿਲ ਹਨ ਲੁਧਿਆਣਾ ਪੁਲੀਸ ਵੱਲੋਂ ਵਿਸ਼ੇਸ਼ ਤੌਰ ਤੇ ਚਲਾਈ ਗਈ ਮੁਹਿੰਮ ਦੇ ਤਹਿਤ ਇਹਨਾਂ ਤੇ ਕਾਬੂ ਪਾਇਆ ਗਿਆ ਹੈ ਇਸ ਸਬੰਧੀ ਸ਼ੁਭਮ ਅਗਰਵਾਲ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਪੁਲੀਸ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਇਨ੍ਹਾਂ ਤਿੰਨ ਹੋਟਲਾਂ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਹੋਟਲ ਮਾਲਕਾਂ ਨੂੰ ਵੀ ਇਸ ਵਿੱਚ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਤੇ ਵੀ ਪਰਚਾ ਦਰਜ ਕੀਤਾ ਗਿਆ ਹੈ ਨਾਲ਼ ਹੀ ਮਾਲਕਾਂ ਤੇ ਵੀ ਪਰਚਾ ਦਰਜ ਕੀਤਾ ਗਿਆ ਹੈ


ਉਨ੍ਹਾਂ ਕਿਹਾ ਕਿ ਇਹ ਲੜਕੀਆਂ ਸਪਲਾਈ ਕਰਦੇ ਸਨ ਅਤੇ ਹੋਟਲ ਦੇ ਵਿੱਚ ਵੀ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦੇ ਸਨ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਲੜਕੀਆਂ ਦੀ ਖਰੀਦੋ ਫਰੋਖਤ ਵੀ ਕੀਤੀ ਜਾਂਦੀ ਸੀ ਇਸ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ

See also  ਵਾਹਨਾਂ 'ਤੇ ਗ਼ੈਰ-ਕਾਨੂੰਨੀ ਸਟਿੱਕਰ ਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ