ਅੱਜ ਬਾਬਾ ਸਹਿਬ ਅੰਬੇਦਕਰ ਜੀ ਦੀ 132ਵੀਂ ਜਯੰਤੀ ਮੌਕੇ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਬਾਬਾ ਸਹਿਬ ਵੱਲੋਂ ਸੰਵਿਧਾਨ ਰਚਣ ਵਰਗੇ ਸ਼ਲਾਘਾਯੋਗ ਕਾਰਜ ਕਰਕੇ ਗਰੀਬ ਲੋਕਾਂ ਨੂੰ ਜਾਗਰੂਕ ਕੀਤਾ ਤੇ ਸਮਾਜ ਵਿਚ ਬਰਾਬਰਤਾ ਦਾ ਮਹੌਲ ਪੈਦਾ ਕਰਨ ਲਈ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ, ਇਹ ਪ੍ਰਗਟਾਵਾ ਕਰਦਿਆਂ ਸ ਢਿੱਲੋਂ ਨੇ ਕਿਹਾ ਕਿ ਬਾਬਾ ਸਹਿਬ ਦੀ ਦੇਣ ਹੈ ਕਿ ਦੇਸ਼ ਦੇ ਰਾਸ਼ਟਰਪਤੀ ਤੋਂ ਲੈਕੇ ਹਰ ਸਰਕਾਰੀ ਅਹੁਦਿਆਂ ਤੇ ਬਿਰਾਜਮਾਨ ਵਿਅਕਤੀ ਪਛੜੀਆਂ ਜਾਤੀਆਂ ਸ਼੍ਰੇਣੀਆਂ ਵਿਚੋਂ ਬਣ ਰਹੇ ਹਨ।
ਬਾਬਾ ਸਹਿਬ ਵੱਲੋਂ ਬਣਾਏ ਕਾਨੂੰਨ ਦੇ ਡਰ ਕਾਰਨ ਅਪਰਾਧ ਕਰਨ ਵਾਲੇ ਲੋਕ ਸ਼ਰੇਆਮ ਗੁੰਡਾ ਗਰਦੀ ਕਾਰਵਾਈ ਨਹੀਂ ਕਰ ਸਕਦੇ। ਇਕੱਲੇ ਗਰੀਬ ਲੋਕਾਂ ਦੇ ਮਸੀਹਾ ਨਾ ਹੋਕੇ ਬਾਬਾ ਅੰਬੇਦਕਰ ਜੀ ਹਰ ਵਰਗ ਵਿੱਚ ਹਰਮਨ ਪਿਆਰਾ ਹਨ ਤਾਂ ਹੀ ੳਹਨਾਂ ਦੀ ਗੈਰ ਮੌਜੂਦਗੀ ਵਿੱਚ ਵੀ ਅਸੀਂ 132ਵਾਂ ਜਨਮਦਿਨ ਮਨਾ ਰਹੇ ਹਾਂ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਪਵੇਲ ਹਾਂਡਾ, ਸਤਿੰਦਰ ਸਿੰਘ ਟਿਵਾਣਾ, ਨਰੇਸ਼ ਵੈਦ, ਬਲਬੀਰ ਸਿੰਘ ਸੋਢੀ ਐਮ ਸੀ, ਬਲਦੇਵ ਸਿੰਘ ਭੱਲਮਾਜਰਾ, ਤਰਸੇਮ ਲਾਲ ਆੜਤੀ, ਐਡਵੋਕੇਟ ਰਿੰਪੀ, ਗੁਰਮੁਖ ਸਿੰਘ ਬ੍ਰਹਮਣ ਮਾਜਰਾ, ਗੁਰਪ੍ਰੀਤ ਸਿੰਘ ਗੁਰੀ ਸੰਦੀਪ ਵੈਦ ਪ੍ਰਧਾਨ,ਨਿਰਮਲ ਸਿੰਘ ਸੀੜਾ, ਸੁਖਦੇਵ ਸਿੰਘ ਦੇਬੀ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਤੇ ਮਹਿਲਾਵਾਂ ਨੇ ਵੀ ਸ਼ਮੂਲੀਅਤ ਕੀਤੀ।
POST BY PARMVIR SINGH