ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਪੰਜਾਬ ਸਰਕਾਰ ਵੱਲੋਂ ਹਲਕੇ ਲਹਿਰਾਗਾਗਾ ਦੇ ਲਈ ਭੇਜਿਆ 3 ਫਾਇਰ ਬ੍ਰਿਗੇਡ ਮਸ਼ੀਨਾਂ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ । ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅੱਗਨੀ ਵਰਗੀਆਂ ਵਾਪਰਦੀਆਂ ਘਟਨਾਵਾਂ ਦੇ ਨੁਕਸਾਨ ਤੋਂ ਬਚਾਅ ਲਈ ਪਿਛਲੇ ਕੁੱਝ ਮਹੀਨੇ ਪਹਿਲਾਂ ਦੋ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਹਲਕਾ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਸਨ ਜੋ ਕਿ ਬਿਨਾਂ ਕਿਸੇ ਸਾਂਭ-ਸੰਭਾਲ ਅਤੇ ਡਰਾਇਵਰ ਦੀ ਮੌਜੂਦਗੀ ਨਾਂ ਹੋਣ ਕਾਰਨ ਖ਼ਸਤਾ ਹਾਲਤ ਹੋਂਣ ਦੇ ਰਸਤੇ ਪੈ ਚੁੱਕੀਆਂ ਹਨ । ਸਰਕਾਰ ਵੱਲੋਂ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੋਕਾਂ ਦੇ ਸਪੁਰਦ ਕਰਨ ਵਾਸਤੇ ਵੱਡੇ ਵੱਡੇ ਸਮਾਗਮਾਂ ਸਮੇਤ ਬਹੁਤ ਜ਼ੋਰ-ਸੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਜਿਸ ਤੋਂ ਹਲਕਾ ਵਾਸੀਆਂ ਨੂੰ ਅੱਗ ਲੱਗਣ ਦੇ ਹੋਣ ਵਾਲੇ ਨੁਕਸਾਨਾਂ ਤੋਂ ਕਾਫੀ ਹੱਦ ਤੱਕ ਬਚਾਅ ਹੋਣ ਦੀ ਆਸ ਬੱਝ ਗਈ ਸੀ, ਪਰੰਤੂ ਹੁਣ ਇਹ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ ਬੀਤੇ ਸਮੇਂ ਦੌਰਾਨ ਮੂਨਕ ਅਤੇ ਲਹਿਰਾਗਾਗਾ ਵਿਚ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਜੋ ਕਿ ਮੂਣਕ ਵਿਖੇ ਲੱਖਾਂ ਰੁਪਏ ਦੀ ਪਰਾਲੀ ਨੂੰ ਅੱਗ ਲੱਗਣਾ ਅਤੇ ਲਹਿਰਾਗਾਗਾ ਵਿਖੇ ਕੀੜੇਮਾਰ ਦਵਾਈਆਂ ਦੇ ਗੁਦਾਮ ਵਿੱਚ ਅੱਗ ਲੱਗਣਾ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਪ੍ਰੰਤੂ ਇੰਨ੍ਹਾਂ ਲੱਗੀਆਂ ਅੱਗਾਂ ਤੇ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਦੂਰ ਸ਼ਹਿਰਾਂ ਤੋਂ ਮੰਗਵਾਉਣੀ ਪਈਆਂ, ਜੋ ਕਿ ਸ਼ਹਿਰਾਂ ਦੀ ਦੂਰੀ ਵੱਧ ਹੋਣ ਕਾਰਨ ਨੁਕਸਾਨ ਦਾ ਵੱਧ ਜਾਣਾ ਲਾਜ਼ਮੀ ਹੈ।

fire brigades

ਇਹਨਾਂ ਖੜੀਆਂ ਫਾਇਰ ਬ੍ਰਿਗੇਡ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਰਿੰਕੂ ਮੂਨਕ ਅਤੇ ਨੇ ਕਿਹਾ ਕਿ ਲੋਕਾਂ ਦਾ ਕਰੋੜਾਂ ਰੁਪਏ ਦਾ ਸਰਮਾਇਆ ਆਖ਼ਰ ਮਿੱਟੀ ਘੱਟੇ ਕਿਉਂ ਰੋਲਿਆ ਜਾ ਰਿਹਾ ਹੈ, ਜਦੋਂ ਕਿ ਸਰਕਾਰ ਵੱਲੋਂ ਡਰਾਈਵਰਾਂ ਦੀ ਭਰਤੀ ਹੀ ਨਹੀਂ ਕੀਤੀ ਗਈ ਤਾਂ ਫਿਰ ਇਹਨਾਂ ਗੱਡੀਆਂ ਨੂੰ ਖਰੀਦਣ ਦਾ ਫਾਇਦਾ ਕੀ ਹੋਇਆ ਇਸ ਤਰ੍ਹਾਂ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ, ਜਦੋਂ ਇਨ੍ਹਾਂ ਗੱਡੀਆਂ ਨੂੰ ਵਰਤੋਂ ਵਿੱਚ ਲਿਆਉਣ ਦੇ ਯੋਗ ਪ੍ਰਬੰਧ ਨਹੀਂ ਹਨ ਤਾਂ ਭੇਜਣ ਦੀ ਲੋੜ ਕੀ ਸੀ, ਆਖਰ ਕੋਈ ਵੀ ਸਾਧਨ ਜਦੋਂ ਮੁਸੀਬਤ ਵੇਲੇ ਕੰਮ ਨਹੀਂ ਆ ਸਕਦਾ ਤਾਂ ਉਸਦਾ ਫਾਇਦਾ ਕੀ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਲਈ ਡਰਾਈਵਰਾਂ ਦੀ ਅਤੇ ਸਾਂਭ-ਸੰਭਾਲ ਲਈ ਲੋੜੀਂਦੇ ਸਟਾਫ਼ ਦੀ ਭਰਤੀ ਕੀਤੀ ਜਾਵੇ ਤਾਂ ਜੋ ਕੁਦਰਤੀ ਵਾਪਰੀਆਂ ਘਟਨਾਵਾਂ ਤੋਂ ਕਿਸੇ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਮੰਨਿਆ ਹੈ ਕਿ ਫਾਇਰਬ੍ਰਗੇਡ ਲਈ ਪੰਜਾਬ ਚ ਸਟਾਫ ਦੀ ਘਾਟ ਕਾਰਨ ਖੜੀਆਂ ਜਰੂਰ ਨੇ ਪਰ ਪੰਜਾਬ ਸਰਕਾਰ ਨੇ ਭਰਤੀ ਨੂੰ ਖੋਲ ਦਿੱਤਾ ਹੈ ਤੇ ਜਲਦੀ ਹੀ ਸਟਾਫ ਪੂਰੇ ਪੰਜਾਬ ਵਿਚ ਪਹੁੰਚ ਜਾਏਗਾ।

See also  ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

post by parmvir singh