ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਮਾਰਚ ਕੱਢਿਆ ਗਿਆ,ਇਹ ਮਾਰਚ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋ ਕੱਢਿਆ ਗਿਆ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਵਿਦਿਆਰਥੀ ਯੂਨੀਅਨਾਂ ਵੱਲੋਂ ਅੱਜ ਯੂਨੀਵਰਸਿਟੀ ਦੇ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਇੱਕ ਮਾਰਚ ਕੱਢਿਆ ਗਿਆ ਵਿਦਿਆਰਥੀਆ ਨੇ ਕਿਹਾ ਕਿ ਸਾਡੇ ਨੋਜਵਾਨਾ ਨੇ ਕੌਮ ਦੇ ਹਿਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਵੱਡੀਆ ਕੁਰਬਾਨੀਆ ਦਿੱਤੀਆ ਹਣ।

ਬੰਦੀ ਸਿੰਘਾਂ ਨੇ ਵੀ ਅਧਿਕਾਰੀਆ ਦੀ ਰਾਖੀ ਕਰਦਿਆ ਏਹ ਕਦਮ ਚੁੱਕੇ ਹਨ। ਇਨ੍ਹਾਂ ਵਿਦਿਆਰਥੀਆ ਨੇ ਕਿਹਾ ਕਿ ਬਲਤਕਾਰੀ ਕਾਤਲ ਰਾਮ ਰਹੀਮ ਨੂੰ ਕਈ ਵਾਰ ਪੈਰੋਲ ਤੇ ਛੱਡਿਆ ਗਿਆ ਹੈ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦਾ ਕੋਈ ਵਾਦ ਵਿਵਾਦ ਵੀ ਜੇਲ੍ਹਾਂ ਵਿੱਚ ਨਹੀਂ ਹੈ ਸਰਕਾਰ ਦਾ ਇਨ੍ਹਾਂ ਨੂੰ ਰਿਹਾਅ ਕਰਨ ਦਾ ਫਰਜ ਬਣਦਾ ਹੈ ਉਨ੍ਹਾ ਕਿਹਾ ਬੀਬੀ ਬਾਨੋ ਦੇ ਬਲਾਤਕਾਰ ਤੇ ਕਤਲ ਕਰਨ ਵਾਲੇ ਲੋਕਾਂ ਨੂੰ ਰਿਹਾਅ ਕਰ ਸਕਦੀ ਹੈ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾ ਕੀਤਾ ਗਿਆ ਹੈ ਕਿ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਲਈ ਕਾਨੂੰਨ ਹੋਰ ਹੈ ਤੇ ਬਲਾਤਕਾਰੀ ਤੇ ਕਾਤਿਲਾ ਦੇ ਲਈ ਕਾਨੂੰਨ ਹੋਰ ਹੈ ਉਨ੍ਹਾਂ ਕਿਹਾ ਕਿ ਸਿੱਖ ਕੌਮ ਵੀ ਦੇਸ਼ ਦਾ ਹਿੱਸਾ ਹਨ ਉਨ੍ਹਾਂ ਕਿਹਾ ਕਿ ਇਹ ਬੰਦੀ ਸਿੰਘ ਉਮਰ ਕੈਦ ਦੇ ਨਾਲੋ ਵੀ ਵੱਧ ਸਜਾ ਪੂਰੀ ਕਰ ਚੁੱਕੇ ਹਨ ਉਨ੍ਹਾ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸਨ ਤੇ ਉਨ੍ਹਾਂ ਸੁਲਤਾਨਪੁਰ ਲੋਧੀ ਆ ਕੇ ਸਿੱਖ ਸੰਗਤ ਵਿੱਚ ਕਿਹਾ ਸੀ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣਗੇ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਉਣਾ ਕਿਹਾ ਕਿ ਭਾਰਤ ਦੇਸ਼ ਇੱਕ ਇੱਕ ਹੀ ਸਵਿਧਾਨ ਚੱਲਣਾ ਚਾਹੀਦਾ ਹੈ ਕਿਸੇ ਲਈ ਹੋਰ ਤੇ ਕਿਸੇ ਲਈ ਹੋਰ ਇਹ ਸਵਿਧਾਨ ਨਹੀਂ ਹੋਣਾ ਚਾਹੀਦਾ ਉਨ੍ਹਾਂ ਕਿਹਾ ਕਿ ਬੰਬ ਬਲਾਸਟ ਧਮਾਕਿਆਂ ਦੀ ਪ੍ਰੀਗਿਆ ਠਾਕੁਰ ਦੀ ਸਜ਼ਾ ਮਾਫ ਕਰ ਦਿੱਤੀ ਗਈ ਹੈ ਰਾਜੀਵ ਗਾਂਧੀ ਦੇ ਕਾਤਲਾਂ ਦੀ ਸਜ਼ਾ ਮਾਫ ਕਰ ਦਿੱਤੀ ਗਈ ਬੰਦੀ ਸਿੰਘਾਂ ਨੂੰ ਕਿਉਂ ਰਿਹਾਅ ਨਹੀਂ ਕੀਤਾ ਜਾ ਰਿਹਾ।

See also  ਮੌਸਮ ਫਿਰ ਤੋਂ ਬਦਲਿਆ, 2 ਦਿਨ ਬਾਰੀਸ਼ ਰਹੇਗੀ

ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਦੇ ਮਨਾਂ ਵਿੱਚ ਰੋਸ ਹੈ ਕਿ ਜੇਕਰ ਇਨ੍ਹਾਂ ਲੋਕਾਂ ਦੀ ਸਜ਼ਾ ਮਾਫ ਹੋ ਸਕਦੀ ਤੇ ਬੰਦੀ ਸਿੰਘਾਂ ਦੀ ਕਿਉ ਨਹੀ ਇਸ ਕਰਕੇ ਬੰਦੀ ਸਿੰਘ ਵੀ ਰਿਹਾ ਹੋਣੇ ਚਾਹੀਦੇ ਹਨ।ਕਿਹਾ ਸੰਗਤ ਦੀ ਆਵਾਜ਼ ਨੂੰ ਅੱਜ ਤੱਕ ਨਾ ਕੋਈ ਰੋਕ ਸਕਿਆ ਤੇ ਨਾ ਹੀ ਕੋਈ ਰੋਕ ਸਕੇਗਾ ਉਨ੍ਹਾਂ ਕਿਹਾ ਭਾਰਤ ਦਾ ਕਾਨੂੰਨ ਦੋਹਰੀ ਭੂਮਿਕਾ ਨਿਭਾ ਰਿਹਾ ਕਿਹਾ ਸਾਡੀ ਕੌਮ ਦੇ ਜੁਝਾਰੂ ਲੋਕਾਂ ਦੇ ਵਾਸਤੇ ਲੜੇ ਹਣ ਅਸੀ ਚਾਹੁੰਦੇ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।