ਖੰਨਾਂ ‘ਚ ਨਾਕਾਬੰਦੀ ਦੌਰਾਨ ਇਕ ਕੁਇੰਟਲ ਭੁੱਕੀ ਸਮੇਤ 1 ਕਾਬੂ

ਖੰਨਾਂ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਨਾਕਾਬੰਦੀ ਦੌਰਾਨ ਇਕ ਕੁਇੰਟਲ ਭੁੱਕੀ ਸਮੇਤ ਟਰੱਕ ਡਰਾਈਵਰ ਕਾਬੂ ਕੀਤਾ। ਟਰੱਕ ਡਰਾਈਵਰ ਮੱਧ ਪ੍ਰਦੇਸ਼ ਤੋਂ ਭੁੱਕੀ ਲਿਆ ਕੇ ਪੰਜਾਬ ਅੰਦਰ ਸਪਲਾਈ ਕਰਦਾ ਸੀ। ਜਦੋ ਉਹ ਦਿੱਲੀ – ਅ੍ਰਮਿਤਸਰ ਰੋੜ ਤੇ ਆਉਦਿਆ ਟਰੱਕ ਡਰਾਈਵਰ ਨੇ ਸੀਟ ਦੇ ਪਿੱਛੇ ਕੈਬਿਨ ਵਿੱਚ ਚਾਰ ਪਲਾਸਟਿਕ ਦੀਆਂ ਬੋਰੀਆਂ ਵਿੱਚ ਇੱਕ ਕੁਇੰਟਲ ਭੁੱਕੀ ਲੁਕਾਈ ਹੋਈ ਸੀ। ਡਰਾਈਵਰ ਕੁਲਜਿੰਦਰ ਸਿੰਘ ਉਰਫ਼ ਕਾਕਾ ਸਮਰਾਲਾ ਦੇ ਪਿੰਡ ਚਹਿਲਾਂ ਦਾ ਰਹਿਣ ਵਾਲਾ ਹੈ। ਜਿਸ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਉਸ ਖ਼ਿਲਾਫ਼ ਥਾਣਾ ਸਿਟੀ 2 ਵਿੱਚ ਕੇਸ ਦਰਜ ਕੀਤਾ ਗਿਆ।


ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲੀਸ ਨੇ ਖੰਨਾ ਦੇ ਲਲਹੇੜੀ ਰੋਡ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅਸ਼ੋਕਾ ਲੇਲੈਂਡ ਟਰੱਕ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਟਰੱਕ ਨੂੰ ਰੋਕਣ ਤੋਂ ਬਾਅਦ ਓਹਨਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਜਦੋਂ ਪੁਲੀਸ ਟੀਮ ਨੇ ਓਹਨਾਂ ਦੀ ਹਾਜ਼ਰੀ ਵਿੱਚ ਟਰੱਕ ਦੀ ਤਲਾਸ਼ੀ ਲਈ ਤਾਂ ਡਰਾਈਵਰ ਦੀ ਸੀਟ ਦੇ ਪਿੱਛੇ ਕੈਬਿਨ ਵਿੱਚੋਂ ਚਾਰ ਪਲਾਸਟਿਕ ਦੇ ਬੈਗ ਮਿਲੇ। ਹਰੇਕ ਥੈਲੇ ਵਿੱਚ 25 ਕਿਲੋ ਭੁੱਕੀ ਸੀ। ਕੁੱਲ ਇੱਕ ਕੁਇੰਟਲ ਭੁੱਕੀ ਬਰਾਮਦ ਹੋਈ। ਡੀਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟਰੱਕ ਡਰਾਈਵਰ ਮੱਧ ਪ੍ਰਦੇਸ਼ ਤੋਂ ਭੁੱਕੀ ਲੈਕੇ ਆ ਰਿਹਾ ਸੀ। ਉਸਨੇ ਇਹ ਕਿੱਥੇ ਕਿੱਥੇ ਸਪਲਾਈ ਕਰਨੀ ਸੀ। ਡਰਾਈਵਰ ਕਦੋਂ ਤੋਂ ਇਹ ਧੰਦਾ ਕਰਦਾ ਆ ਰਿਹਾ ਹੈ। ਇਸ ਬਾਰੇ ਪੁਲਿਸ ਪੁੱਛਗਿੱਛ ਕਰ ਰਹੀ ਹੈ।

See also  ਚਿਡੀਆਂ ਦਾ ਚੰਬਾ ਦੇ ਨਾਲ ਇੱਕ ਨਵੀਂ ਪ੍ਰੇਰਨਾ ਦੇ ਗਵਾਹ ਬਣੋ; ਟ੍ਰੇਲਰ ਕੀਤਾ ਗਿਆ ਰਿਲੀਜ਼; ਫਿਲਮ 13 ਅਕਤੂਬਰ 2023 ਨੂੰ ਰਿਲੀਜ਼ ਹੋਵੇਗੀ