ਕ੍ਰਿਸ਼ਚਨ ਭਾਈਚਾਰੇ ਵਲੋਂ ਕੱਢਿਆ ਗਿਆ ਸ਼ਾਂਤੀ ਮਾਰਚ

ਹੁਸ਼ਿਆਰਪੁਰ: ਸ਼ਹਿਰ ਉੜਮੁੜ ਟਾਂਡਾ ਵਿਖੇ ਕ੍ਰਿਸ਼ਚਨ ਭਾਈਚਾਰੇ ਵੱਲੋਂ ਬੀਤੇ ਦਿਨੀਂ ਯਿਸੂ ਮਸੀਹ ਜੀ ਦੀਆਂ ਮੂਰਤੀਆਂ ਨਾਲ ਕੀਤੀ ਬੇਅਦਬੀ ਦੇ ਖਿਲਾਫ ਕੱਢਿਆ ਸ਼ਾਂਤੀ ਮਾਰਚ ਗਿਆ। ਕ੍ਰਿਸ਼ਚਨ ਭਾਈਚਾਰੇ ਵਲੋਂ ਲਾਇੰਰਸ ਚੋਧਰੀ ਦੀ ਅਗਵਾਈ ਵਿੱਚ ਟਾਂਡਾ ਉੜਮੁੜ ਦੇ ਵੱਖ ਵੱਖ ਬਜਾਰਾਂ ਵਿੱਚ ਸ਼ਾਂਤੀ ਮਾਰਚ ਕੱਢਿਆ ਗਿਆ।

ਇਸ ਮੌਕੇ ਮਾਰਚ ਦੀ ਅਗਵਾਈ ਕਰ ਰਹੇ ਲਾਇੰਰਸ ਚੋਧਰੀ ਨੇ ਕਿਹਾ ਕਿ ਕੁਝ ਸਰਾਰਤੀ ਅਨਸਰਾਂ ਵੱਲੋਂ ਸਾਡੇ ਸਿੱਖ ਭਾਈਚਾਰੇ ਨਾਲ ਰਿਸਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਾਡੇ ਸਿੱਖ ਭਾਈਚਾਰੇ ਨਾਲ ਚੰਗੀ ਸਾਂਝ ਹੈ ਅਤੇ ਹਮੇਸ਼ਾ ਹੀ ਸਿੱਖ ਭਾਈਚਾਰੇ ਨਾਲ ਅਸੀਂ ਮਿਲਵਰਤਣ ਰਖਾਂਗੇ।

See also  ਮਨਦੀਪ ਸਿੰਘ ਮੰਨਾ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਚੁੱਕੇ ਸਵਾਲ