ਕਾਰਪੋਰੇਟ ਘਰਾਣਆਿਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਪੰਜਾਬ ਦੇ ਹੱਕਾਂ ਤੇ ਮਾਰ ਰਹੀ ਹੈ ਡਾਕਾ- ਲੱਖਾ ਸਧਿਾਣਾਂ

ਹਰੀਕੇ ਹੈਡ ਤੋਂ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਰਾਜਸਥਾਨ ਅਤੇ ਲੱਗਭਗ ਅੱਧੇ ਪੰਜਾਬ ਦੇ ਖੇਤਾਂ ਤੱਕ ਪਹੁੰਚਾਉਣ ਵਾਲੀਆਂ ਨਹਿਰਾਂ ਨੂੰ ਕੰਕਰੀਟ ਅਤੇ ਪਲਾਸਟਿਕ ਪੇਪਰ ਪਾ ਕੇ ਪੱਕੇ ਕਰਨ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ ਸਥਾਨਕ ਪੱਧਰ ਤੇ ਲੋਕਾਂ ਨੇ ਸੰਘਰਸ ਵਿੱਢਿਆ ਹੋਇਆ ਹੈ ਉਥੇ ਹੀ ਹੁਣ ਸਮਾਜ ਸੇਵੀ ਲੱਖਾ ਸਿਧਾਣਾਂ ਵੀ ਇਸ ਸੰਘਰਸ਼ ਵਿਚ ਕੁੱਦ ਪਿਆ ਹੈ। ਲੱਖਾ ਸਿਧਾਣਾਂ ਵੱਲੋਂ ਪਿੰਡ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਹਿਰਾਂ ਨੂੰ ਕੰਕਰੀਟ ਅਤੇ ਪਲਾਸਟਿਕ ਪੇਪਰ ਨਾਲ ਪੱਕੇ ਕਰਨ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਣ ਲਈ ਅੱਜ ਫਰੀਦਕੋਟ ਦੇ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਸੱਥਾਂ ਵਿਚ ਲੋਕਾਂ ਨੂੰ ਮਿਲ ਕੇ ਗੱਲਬਾਤ ਕੀਤੀ।


ਇਸ ਮੌਕੇ ਗੱਲਬਾਤ ਕਰਦਿਆ ਲੱਖਾ ਸਿਧਾਣਾਂ ਨੇ ਕਿਹਾ ਕਿ ਪੰਜਾਬ ਵਿਚੋਂ ਲੰਘਦੀਆ ਇਹਨਾਂ ਨਹਿਰਾਂ ਨੂੰ ਰੁਟੀਨ ਵਿਚ ਪੱਕਾਨਹੀਂ ਕੀਤਾ ਜਾ ਰਿਹਾ ਬਲਕਿ ਇਹ ਕਿਸੇ ਸਾਜਿਸ ਤਹਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾਕਿ ਕੰਕਰੀਟ ਅਤੇ ਪਲਾਸਟਿਕ ਪੇਪਰ ਪਾ ਕੇ ਜੇਕਰ ਨਹਿਰਾਂ ਨੂੰ ਪੱਕਾ ਕੀਤਾ ਜਾਵੇਗਾ ਤਾਂ ਧਰਤੀ ਹੇਠ ਪਾਣੀ ਦਾ ਰਿਸਾਅ ਬੰਦ ਹੋ ਜਾਵੇਗਾ ਜਿਸ ਦੇ ਸਿੱਟੇ ਵਜੋਂ ਜਿਥੇ ਪੰਜਾਬ ਦਾ ਹੇਠਲਾ ਪਾਣੀ ਹੋਰ ਡੂੰਘਾ ਹੋ ਜਾਵੇਗਾ ਉਥੇ ਹੀ ਹੇਠਲਾ ਮਿੱਠਾ ਪਾਣੀ ਥੋੜੇ ਸਮੇਂ ਵਿਚ ਹੀ ਖਤਮ ਹੋ ਜਾਵੇਗਾ ਜਿਸ ਨਾਲ ਪੰਜਾਬ ਵਿਚ ਪਾਣੀ ਦੀ ਵੱਢੀ ਘਾਟ ਆਣ ਖੜ੍ਹੀ ਹੋਵੇਗੀ ਜੋ ਪੰਜਾਬ ਦੀ ਬਰਬਾਦੀ ਦਾ ਵੱਡਾ ਕਾਰਨ ਬਣੇਗੀ। ਉਹਨਾਂ ਕਿਹਾ ਕਿ ਅੱਜ ਅਸੀਂ ਫਸਲਾਂ ਦੇ ਮੁੱਲ ਵਧਾਉਣ ਲਈ ਲੜ ਰਹੇ ਹਾਂ ਪਰ ਜੇਕਰ ਜਮੀਨਾਂ ਨੂੰ ਸ਼ਿੰਝਣ ਵਾਲਾ ਪਾਣੀ ਹੀ ਨਾਂ ਰਿਹਾ ਤਾਂ ਫਸਲਾਂ ਉਘਣਗੀਆਂ ਕਿੱਥੇ।

ਉਹਨਾਂ ਕਿਹਾ ਕਿ ਨਹਿਰਾਂ ਇਸ ਲਈ ਪੱਕੀਆਂ ਨਹੀਂ ਕੀਤੀਆਂ ਜਾ ਰਹੀਆਂ ਕਿ ਰਾਜਸਥਾਂਨ ਵਿਚ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ, ਅਤੇ ਨਾਂ ਹੀ ਇਸ ਲਈ ਪੱਕੀਆਂ ਕੀਤੀਆਂ ਜਾ ਰਹੀਆਂ ਕਿ ਇਹਨਾਂ ਨਹਿਰਾਂ ਰਾਹੀਂ ਪਾਣੀ ਟੇਲਾਂ ਤੇ ਨਹੀਂ ਪਹੁੰਚਦਾ ਇਸ ਲਈ, ਸਗੋਂ ਇਸ ਲਈ ਪੱਕੀਆਂ ਕੀਤੀਆ ਜਾ ਰਹੀਆਂ ਹਨ ਕਿ ਗੁਜਰਾਤ ਵਿਚ ਕਾਰਪੋਰੇਟ ਘਰਾਣਿਆ ਦੀ ਵੱਡੀ ਫੈਕਟਰੀ ਲੱਗ ਰਹੀ ਹੇ ਜਿਥੇ ਰੋਜਾਨਾਂ ਵੱਡੀ ਮਾਤਰਾ ਵਿਚ ਪਾਣੀ ਦੀ ਲੋੜ ਹੈ ਅਤੇ ਉਸ ਲੋੜ ਨੂੰ ਪੂਰਾ ਕਰਨ ਲਈ ਇਹ ਸਭ ਕੀਤਾ ਜਾ ਰਿਹਾ ।

See also  ਨਹੀਂ ਰਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ