ਇੱਕ ਘਰ ਚ ਸ਼ਰਿਆਮ ਹੋਇਆ ਗੁੰਡਾਗਰਦੀ ਦਾ ਨਾਚ,ਘਰ ਦੀ ਮਹਿਲਾ ਨਾਲ ਕੀਤੀ ਬਦਸਲੂਕ

ਫਗਵਾੜੇ ਚੇ ਨਜ਼ਦੀਕ ਮੁਹੱਲਾ ਗਧੀਆਂ ਚ ਕੁੱਝ ਨੌਜਵਾਨਾਂ ਦੀ ਸ਼ਰਿਆਮ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਇੱਕ ਘਰ ਚ ਵੜ੍ਹ ਕੇ ਘਰ ਦੀ ਭੰਨ-ਤੌੜ ਕਰ ਦਿੱਤੀ ਜਿੱਥੇ ਇੱਕ ਮਹਿਲਾ ਨੂੰ ਵੀ ਜਖਮੀ ਵੀ ਕਰ ਦਿੱਤਾ ਹੈ ਤੇ ਉਥੇ ਹੀ ਮਹਿਲਾ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆਂ ਗਿਆ ਤੇ ਘਰ ਦੇ ਸ਼ੀਸ਼ੇ ਤੇ ਰਾਸ਼ਨ ਦਾ ਸਮਾਨ ਤੇ ਕਈ ਹੋਰ ਚੀਜਾਂ ਦਾ ਕਾਫੀ ਭਾਰੀ ਨੁਕਸਾਨ ਕੀਤਾ ਗਿਆ।


ਦੱਸ ਦਈਏ ਕਿ ਘਰ ਦੇ ਮਾਲਕ ਦਾ ਕਹਿਣਾ ਹੈ ਕਿ ਸਾਗੇ ਘਰ ਕੁਝ ਰਿਸ਼ੇਤਦਾਰ ਆਏ ਹੋਏ ਸੀ ਤੇ ਜਿਸਦੇ ਚਲਦੇ ਲੋਹੜੀ ਵਾਲੇ ਦਿਨ ਕਿਸੇ ਮਾਮੂਲੀ ਗੱਲ ਨੂੰ ਲੈਕੇ ਉਹਨਾਂ ਨੇ ਸਾਡੇ ਨਾਲ ਝਗੜਾ ਸ਼ੁਰੂ ਕਰ ਲਿਆਂ ਜਿਸਦੇ ਚਲਦੇ ਉਹਨਾ ਨੇ ਮੇਰੀ ਵੀ ਕੁੱਟਮਾਰ ਕੀਤੀ ਤੇ ਘਰ ਦਾ ਕਾਫੀ ਨੁਕਸਾਨ ਕੀਤਾ ਗਿਆਂ ਤੇ ਦੱਸਿਆਂ ਕਿ ਉਹਨਾ ਨੇ ਕਾਫੀ ਨਸ਼ਾ ਵੀ ਕੀਤਾ ਹੋਇਆਂ ਸੀ ਤੇ ਉਹਨਾ ਨੇ ਮੇਰੇ ਘਰ ਦੀ ਹਾਲਤ ਕਾਫੀ ਮਾੜੀ ਕਰ ਦਿੱਤੀ ਤੇ ਮੈਂਨੂੰ ਕਾਫੀ ਨੁਕਸਾਨ ਹੋਇਆਂ ਤੇ ਸਾਰਾ ਮਾਮਲਾ ਪੁਲਿਸ ਨੂੰ ਦਰਜ ਕਰਵਾ ਦਿੱਤ।


ਉੱਥੇ ਹੀ ਪੁਲਿਸ ਕਮੀਸ਼ਨਰ ਦਾ ਕਹਿਣਾ ਹੈ ਕਿ ਮੁਹੱਲਾ ਗਧੀਆ ਤੋ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਤੇ ਜਿਸਦੇ ਚਲਦੇ ਉਹਨਾਂ ਦੇ ਪਰਿਵਾਰ ਮੈਂਬਰ ਨੂੰ ਵੀ ਜ਼ਖਮੀ ਕੀਤਾ ਗਿਆਂ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

See also  ਮੰਡੀਆਂ ਵਿੱਚ ਹੁਣ ਤਕ ਆਏ ਝੋਨੇ ਵਿਚੋਂ 97 ਫੀਸਦੀ ਝੋਨੇ ਦੀ ਖਰੀਦ ਮੁਕੰਮਲ: ਲਾਲ ਚੰਦ ਕਟਾਰੂਚੱਕ