ਅੰਮ੍ਰਿਤਸਰ ਵਿਖੇ ਪੁਲਿਸ ਹੈੱਡ ਕਾਂਸਟੇਬਲ ਸੰਦੀਪ ਸਿੰਘ ਨੇ ਕੀਤੀ ਖ਼ੁਦਕੁਸ਼ੀ

ਅੰਮ੍ਰਿਤਸਰ ਪੁਲਿਸ ਹੈੱਡ ਕਾਂਸਟੇਬਲ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਹੈੱਡ ਕਾਂਸਟੇਬਲ ਦਾ ਨਾਂਮ ਸੰਦੀਪ ਸਿੰਘ ਹੈ ਜਿਸ ਵੱਲੋਂ ਇੱਕ ਸੁਸਾਈਡ ਨੋਟ ਲਿਖ ਕੇ ਆਪਣੇ ਘਰ ਦੇ ਕਮਰੇ ਦੀ ਛੱਤ ਨਾਲ ਫਾਹਾ ਲੈ ਲਿਆ ਖ਼ੁਦਕੁਸ਼ੀ ਕਰਨ ਦਾ ਫਿਲਹਾਲ ਕਾਰਨ ਪਤਾ ਨਹੀਂ ਚੱਲ ਸਕਿਆ ਕਿ ਸੰਦੀਪ ਸਿੰਘ ਨੇ ਕਿਸ ਵਜਾ ਕਰਕੇ ਖ਼ੁਦਕੁਸ਼ੀ ਕੀਤੀ ਹੈ। ਇਹ ਉਹੀ ਸੰਦੀਪ ਸਿੰਘ ਹੈ ਜਿਸ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਪੰਗਾ ਪਾਇਆ ਸੀ ਜਦੋ ਨਵਜੋਤ ਸਿੱਧੂ ਨੇ ਇਕ ਸਟੇਜ ਤੋਂ ਆਪਣੇ ਸਾਥੀ ਦੇ ਮੋਢਿਆਂ ਤੇ ਹੱਥ ਰੱਖ ਕੇ ਕਿਹਾ ਸੀ ਕਿ ਇਹ ਜਦ ਖੰਘੂਰਾ ਮਾਰਦਾ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ ਤਾਂ ਉਸ ਵੇਲੇ ਇਸੇ ਹਵਲਦਾਰ ਸੰਦੀਪ ਸਿੰਘ ਨੇ ਉਸ ਨੂੰ ਲਾਈਵ ਹੋ ਕੇ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦਿੱਤਾ ਸੀ ਕਿ ਤੂੰ ਆ ਕੇ ਮੈਨੂੰ ਦਬਕਾ ਮਾਰ ਜੇ ਮੇਰੀ ਪੈਂਟ ਗਿੱਲੀ ਹੋ ਗਈ ਤਾਂ ਮੈਂ ਨੌਕਰੀ ਛੱਡ ਦੇਵਾਂਗਾ, ਉਦੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਅਤੇ ਹਵਲਦਾਰ ਸੰਦੀਪ ਸਿੰਘ ਦਾ ਵਿਵਾਦ ਚੱਲਦਾ ਰਿਹਾ ਸੀ। ਇਹ ਉਹੀ ਸੰਦੀਪ ਸਿੰਘ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਨ੍ਹਾ ਵੱਲੋ ਸੰਦੀਪ ਸਿੰਘ ਦੀ ਲਾਸ਼ ਨੂੰ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਜੋ ਵੀ ਪਰਿਵਾਰ ਬਿਆਨ ਦੇਵੇਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਮਕਬੂਲਪੁਰਾ ਸਥਿਤ ਗੁਰੂ ਤੇਗ ਬਹਾਦੁਰ ਫਲੈਟਾਂ ਚ ਮ੍ਰਿਤਿਕ ਸੰਦੀਪ ਸਿੰਘ ਰਹਿੰਦਾ ਸੀ ਅਤੇ ਪੁਲਿਸ ਲਾਈਨ ਵਿੱਚ ਤੈਨਾਤ ਸੀ

post by parmvir singh

See also  ਡਿਬਰੂਗੜ ਜੇਲ੍ਹ ਵਿੱਚ ਭਾਈ ਅ੍ਰਮਿਤਪਾਲ ਵੱਲੋ ਭੁੱਖ ਹੜਤਾਲ