ਅੰਮ੍ਰਿਤਸਰ: ਪਲਾਸਟਿਕ ਡੋਰ ਦਾ ਕਹਿਰ, ਪੁੱਤ ਦੇ ਗਲੇ ਤੇ ਲੱਗੇ 20 ਟਾਂਕੇ, ਪਿਤਾ ਨੇ ਪ੍ਰਸ਼ਾਸਨ ‘ਤੇ ਚੁੱਕੇ ਸਵਾਲ !

ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਬਾਬਾ ਬੁੱਢਾ ਜੀ ਐਵੀਨਿਊ ਵਿਖੇ ਰਹਿੰਦਾ ਬੈਂਕ ਮੁਲਾਜ਼ਮ ਮਨਸਿਮਰਨ ਸਿੰਘ (28) ਮੰਗਲਵਾਰ ਨੂੰ ਪਲਾਸਟਿਕ ਡੋਰ ਦੀ ਲਪੇਟ ‘ਚ ਆ ਗਿਆ। ਘਟਨਾ ਤੋਂ ਬਾਅਦ ਰਾਹਗੀਰਾਂ ਨੇ ਕਿਸੇ ਤਰ੍ਹਾਂ ਲਹੂ-ਲੁਹਾਨ ਨੌਜਵਾਨ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਨਸਿਮਰਨ ਸਿੰਘ ਦੇ ਗਲੇ ‘ਚੋਂ ਖੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।

ਬਾਬਾ ਬੁੱਢਾ ਜੀ ਐਵੀਨਿਊ ਦੇ ਵਸਨੀਕ ਪਰਮਜੀਤ ਸਿੰਘ ਰਾਜੇਵਾਲ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਹੈ। ਉਨ੍ਹਾਂ ਦਾ ਇਕ ਬੇਟਾ ਮਨਸਿਮਰਨ ਸਿੰਘ ਅਤੇ ਇਕ ਬੇਟੀ ਹੈ। ਪੁੱਤਰ ਐਚਡੀਐਫਸੀ ਬੈਂਕ ਦੇ ਲੋਨ ਵਿਭਾਗ ਵਿੱਚ ਕੰਮ ਕਰਦਾ ਹੈ। ਉਹ ਹਰ ਰੋਜ਼ ਸਵੇਰੇ ਘਰੋਂ ਕੰਮ ‘ਤੇ ਜਾਂਦਾ ਹੈ ਅਤੇ ਰਾਤ ਨੂੰ ਕੰਮ ਤੋਂ ਘਰ ਆਉਂਦਾ ਹੈ।ਮੰਗਲਵਾਰ ਸਵੇਰੇ ਜਦੋਂ ਉਹ ਬਾਈਕ ‘ਤੇ ਬੈਂਕ ਜਾ ਰਿਹਾ ਸੀ ਤਾਂ ਸੁਲਤਾਨਵਿੰਡ ਰੋਡ ‘ਤੇ ਪਲਾਸਟਿਕ ਡੋਰ ਦੀ ਲਪੇਟ ‘ਚ ਆ ਗਿਆ। ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਤਕ ਪੁੱਤਰ ਕੁਝ ਸੋਚ ਕੇ ਬਾਈਕ ਰੋਕ ਸਕਦਾ, ਉਦੋਂ ਤਕਖਤਰਨਾਕ ਪਲਾਸਟਿਕ ਦੀ ਡੋਰੀ ਨੇ ਉਸ ਦੀ ਗਰਦਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ।ਬੇਟਾ ਉੱਥੇ ਹੀ ਡਿੱਗ ਪਿਆ ਤੇ ਉੱਥੋਂ ਲੰਘ ਰਹੇ ਲੋਕਾਂ ਨੇ ਉਸ ਦੀ ਗਰਦਨ ਨੂੰ ਰੱਸੀ ਤੋਂ ਛੁਡਵਾਇਆ। ਖ਼ੂਨ ਨਾਲ ਲੱਥਪੱਥ ਬੇਟੇ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਗਰਦਨ ‘ਤੇ 20 ਟਾਂਕੇ ਲਗਾ ਕੇ ਖੂਨ ਨੂੰ ਬੰਦ ਕੀਤਾ।

Post by Tarandeep singh

See also  ਡਾ. ਬਲਜੀਤ ਕੌਰ ਨੇ ਕੰਬੋਜ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ