ਅੰਮ੍ਰਿਤਸਰ ਦੇ ਵਿਚ ਅੱਧੀ ਰਾਤ ਨੂੰ ਜਨਰਲ ਸਟੋਰ ਵਿਚ ਹੋਈ ਚੋਰੀ

ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਵ੍ਰਿੰਦਾਵਨ ਕੰਪਲੈਕਸ ਦੇ ਇੱਕ ਹੋਲਸੇਲ ਤੇ ਰਿਟੈਲ ਦੇ ਜਰਨਲ ਸਟੋਰ ਚੋਰਾਂ ਵੱਲੋ ਅੱਧੀ ਰਾਤ ਨੂੰ 50 ਫੁੱਟ ਉੱਚੀ ਦੀਵਾਰ ਕੇ ਚੋਰਾਂ ਵੱਲੋ ਕੀਤੀ ਗਈ ਚੋਰੀ ਇਸ ਮੌਕੇ ਗੱਲਬਾਤ ਕਰਦੇ ਹੋਏ ਜਰਨਲ ਸਟੋਰ ਦੇ ਮਾਲਕ ਵਿਸ਼ਾਲ ਨੇ ਮੀਡਿਆ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਰਾਮ ਤੀਰਥ ਰੋਡ ਤੇ ਹੋਲਸੇਲ ਤੇ ਰਿਟੇਲ ਦਾ ਜਰਨਲ ਸਟੋਰ ਹੈ ਉਹਨਾਂ ਕਿਹਾ ਕਿ ਕੱਲ ਰਾਤ ਚੋਰਾਂ ਵੱਲੋਂ ਸਾਡੇ ਜਰਨਲ ਸਟੋਰ ਤੇ ਡੇਢ ਲੱਖ ਰੁਪਏ ਦੀ ਚੋਰੀ ਕੀਤੀ ਗਈ ਉਨ੍ਹਾਂ ਕਿਹਾ ਸੀਸੀਟੀਵੀ ਕੈਮਰੇ ਵੀ ਚੋਰਾਂ ਵੱਲੋਂ ਬੰਦ ਕਰ ਦਿੱਤੇ ਗਏ ਉਨ੍ਹਾਂ ਕਿਹਾ ਕਿ 50 ਫੁੱਟ ਉੱਚੀ ਦੀਵਾਰ ਗ੍ਰਿਲ ਤੋੜ ਕੇ ਅੰਦਰ ਦਾਖਿਲ ਹੋ ਕੇ ਠਾਕੁਰ ( ਕ੍ਰਿਸ਼ਨ) ਭਗਵਾਨ ਦੀ ਮੂਰਤੀ ਤੇ ਤੇ ਚਾਂਦੀ ਦੇ ਸਿਆਸਨ ਨੂੰ ਚੋਰੀ ਕਰਕੇ ਲੈ ਗਏ ਹਨ ਉਨ੍ਹਾਂ ਕਿਹਾ ਕਿ ਡੇਢ ਲੱਖ ਰੁਪਏ ਦੇ ਕਰੀਬ ਸਾਡੀ ਚੋਰੀ ਹੋਈ ਹੈ

ਉਨ੍ਹਾਂ ਕਿਹਾ ਕਿ ਅਸੀਂ ਵਪਾਰੀ ਲੋਕ ਹਾਂ ਅਸੀਂ ਸਰਕਾਰ ਨੂੰ ਇਨ੍ਹਾਂ ਟੈਕਸ ਦੇ ਰਹੇ ਹਾਂ ਅਸੀਂ ਵਪਾਰ ਕਰਾਗੇ ਜਾਂ ਚੌਕੀਦਾਰੀ ਕਰਾਗੇ ਸਰਕਾਰ ਸਾਨੂੰ ਕੀ ਦੇ ਰਹੀ ਜੇਕਰ ਅਸੀ ਆਪੇ ਚੌਕੀਦਾਰੀ ਕਰਣੀ ਹੈ ਤੇ ਸਰਕਾਰ ਨੂੰ ਟੈਕਸ ਕਿਸ ਗੱਲ ਦਾ ਦਈਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਪਾਰ ਕਰਨਾ ਮੁਸ਼ਕਲ ਹੋਇਆ ਪਿਆ ਹੈ ਪੁਲਸ ਕਿੱਥੇ ਗਸ਼ਤ ਕਰ ਰਹੀ ਸੀ ਸਿਰਤ੍ਰਾਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵਪਾਰ ਖਤਮ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਤਾਂਹੀਂ ਲੋਕ ਬਦੇਸ਼ਾਂ ਨੂੰ ਭੱਜੇ ਹਨ ਜੋ ਕਿ ਆਏ ਦਿਨ ਪੰਜਾਬ ਵਿੱਚ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆ ਹਨ ਉਨ੍ਹਾਂ ਕਿਹਾ ਕਿ ਚੋਰਾਂ ਨੇ ਭਗਵਾਨ ਨੂੰ ਵੀ ਨਹੀਂ ਬਖਸ਼ਿਆ ਦੁਕਾਨਦਾਰ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਨ੍ਹਾਂ ਜਾਂਚ ਕੀਤੀ ਜਾ ਰਹੀ ਹੈ

ਉੱਥੇ ਹੀ ਇਸ ਮੌਕੇ ਪੁੱਜੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਰਾਮ ਤੀਰਥ ਰੋਡ ਤੇ ਇੱਕ ਜਰਨਲ ਸਟੋਰ ਤੇ ਚੋਰੀ ਹੋਈ ਹੈ ਦੁਕਾਨਦਾਰ ਦੇ ਕਹਿਣ ਮੁਤਾਬਿਕ ਡੇਢ ਲੱਖ ਰੁਪਏ ਦੀ ਚੋਰੀ ਕੀਤੀ ਗਈ ਹੈ ਅਸੀ ਸ਼ਿਕਾਇਤ ਦਰਜ ਕਰਕੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਵਾਂਗੇ

See also  ਕਿਸਾਨ ਜਥੇਬੰਦੀਆਂ ਵੱਲੋ ਰੋਸ ਪ੍ਰਦਰਸ਼ਨ