ਅੰਮ੍ਰਿਤਸਰ ਦੇ ਪੁਰਾਤਨ ਸ਼ਿਵ ਮੰਦਿਰ ਦਾ ਮੁਦਾ ਫਿਰ ਗਰਮਾਇਆ

ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਦੇ ਅਧੀਨ ਆਉਦੇ ਸੁਲਤਾਨਵਿੰਡ ਰੋਡ ਸਥਿਤ ਪੁਰਾਤਨ ਸ਼ਿਵ ਮੰਦਿਰ ਸੁਕਾ ਤਲਾਬ ਦਾ ਹੈ ਜਿਥੇ ਬੀਤੀ ਰਾਤ ਮੰਦਿਰ ਦੇ ਚੈਅਰਮੈਨ ਅਤੇ ਪ੍ਰਧਾਨ ਬਲਵਿੰਦਰ ਬਿਲਾ ਆਮਣੇ ਸਾਹਮਣੇ ਹੁੰਦੇ ਨਜਰ ਆਏ ਦਰਅਸਲ ਮਾਮਲਾ ਮੰਦਿਰ ਦੇ ਬਾਹਰ ਫੜੀ ਲਗਾ ਫੁਲਾ ਦੇ ਸਿਹਰੇ ਵੇਚਣ ਵਾਲੇ ਦੇ ਕੋਲੋ ਮੰਦਿਰ ਪ੍ਰਧਾਨ ਬਲਵਿੰਦਰ ਸਿੰਘ ਬਿਲਾ ਵਲੋ ਨਜਾਇਜ ਉਗਾਈ ਕਰਨ ਦਾ ਸਾਹਮਣੇ ਆਇਆ ਹੈ ਜਿਸ ਵਿਚ ਮੰਦਿਰ ਕਮੇਟੀ ਦੀ ਚੈਅਰਮੈਨ ਸੀਮਾ ਸ਼ਰਮਾ ਨੇ ਦੱਸਿਆ ਕਿ ਮੰਦਿਰ ਦੇ ਬਾਹਰ ਫੜੀ ਲਗਾ ਜੋ ਨੋਜਵਾਨ ਆਪਣਾ ਪ੍ਰੀਵਾਰ ਪਾਲਦੇ ਹਨ ਅਤੇ ਦਿਨ ਦਾ 200 ਰੁਪਏ ਕਮਾਉਣ ਲਈ ਸਾਰਾ ਦਿਨ ਮੁਸ਼ਕਤ ਕਰਦੇ ਹਨ ਜਿਹਨਾ ਕੌਲੌ ਮੰਦਿਰ ਦਾ ਪ੍ਰਧਾਨ ਬਲਵਿੰਦਰ ਬਿਲਾ ਇਥੇ ਫੜੀ ਲਗਾਉਣ ਦੇ ਏਵਜ ਵਿਚ ਲਖਾ ਰੁਪਏ ਦੀ ਮੰਗ ਕਰਦਾ ਹੈ ਜਿਸਦੇ ਚਲਦੇ ਉਹਨਾ ਨੌਜਵਾਨਾ ਵਲੋ ਪੈਸੇ ਨਾ ਮਿਲਣ ਦੀ ਏਵਜ ਚ ਇਸ ਵਲੋ ਉਹਨਾ ਦਾ ਸਮਾਨ ਚੁਕਾ ਉਹਨਾ ਨੂੰ ਨਜਾਇਜ ਥਾਣੇ ਵਿੱਚ ਬੰਦ ਕਰਵਾਇਆ ਗਿਆ ਹੈ ਜਿਸਨੂੰ ਲੈ ਕੇ ਅਜ ਅਸੀ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਾ ਪਰ ਪੁਲੀਸ ਪ੍ਰਸ਼ਾਸਨ ਸਾਡੀ ਇਕ ਨਹੀ ਸੁਣ ਰਿਹਾ। ਬਲਵਿੰਦਰ ਸਿੰਘ ਬਿਲਾ ਦਾ ਕਹਿਣਾ ਹੈ ਕੀ ਸ਼ਹਿਰ ਵਿਚੋ ਨਜਾਇਜ ਕਬਜੇ ਚੁਕਾਉਣ ਸੰਬਧੀ ਪ੍ਰਸ਼ਾਸ਼ਨ ਵਲੋ ਇਹ ਫੜਿਆ ਚੁਕਾਇਆ ਗਈਆ ਹਨ ਅਤੇ ਇਹਨਾ ਨੋਜਵਾਨਾ ਵਲੋ ਸਾਡੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਜਿਸ ਸੰਬਧੀ ਪੁਲਿਸ ਵਲੋ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

protest

ਇਸ ਸੰਬਧੀ ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕੀ ਉਹ ਮੌਕੇ ਤੇ ਪਹੁੰਚੇ ਹਨ ਫਿਲਹਾਲ ਮੌਕਾ ਵੇਖ ਰਹੇ ਹਨ।ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਵੱਲੋ ਇਹ ਰੇਹੜੀਆ ਚੁਕਾਇਆ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮਸਲਾ ਕੋਰਟ ਵਿੱਚ ਵੀ ਚਲ ਰਿਹਾ ਹੈਂ ਜਿਸਦੀ ਜਾਂਚ ਤਹਿਸੀਲਦਾਰ ਸਾਹਿਬ ਕਰ ਰਹੇ ਹਨ।ਸਾਡਾ ਕੱਮ ਪੁਲਿਸ ਲਾਅ ਐਂਡ ਆਡਰ ਠੀਕ ਰੱਖਣਾ ਹੈ ਤਾਂਕਿ ਦੋਵੇਂ ਧਿਰਾਂ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ| ਐਸ ਐਚ ਉ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਦੋਵਾ ਧਿਰਾ ਵਲੋ ਦਰਖਾਸ਼ਤ ਆਈ ਹੈ ਅਤੇ ਦੋਵੇ ਧਿਰਾ ਦੇ ਬੰਦੇ ਥਾਣੇ ਬਿਠਾਏ ਹਨ ਅਤੇ ਜੋ ਪਿਸਤੋਲ ਦੀ ਗਲ ਸਾਹਮਣੇ ਆਈ ਹੈ ਉਸ ਸੰਬਧੀ ਪਿਸਤੋਲ ਕਬਜੇ ਵਿਚ ਲੈ ਸੀਸੀਟੀਵੀ ਫੁਟੇਜ ਮੰਗਵਾ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

See also  ਭਾਰਤ-ਪਾਕਿਸਤਾਨ ਦੀ ਫਾਜ਼ਿਲਕਾ ਸਰਹੱਦ ਨੇੜੇ ਡਰੋਨ ਰਾਹੀ , ਇੱਕ ਪਿਸਤੌਲ, 50 ਜਿੰਦਾ ਕਾਰਤੂਸ ,ਦੋ ਮੈਗਜ਼ੀਨ, 30 ਪੈਕਟਾਂ ਵਿੱਚ 25 ਕਿਲੋ ਹੈਰੋਇਨ, ਬਰਾਮਦ।

post by parmvir singh