ਅੰਮ੍ਰਿਤਸਰ ਦੇ ਇਸਲਾਮਾਬਾਦ ਦੇ 22 ਨੰਬਰ ਫਾਟਕ ਦਾ ਪੁੱਲ ਉਦਘਾਟਨ ਤੋਂ ਪਹਿਲਾਂ ਹੀ ਆਈਆ ਸਵਾਲਾਂ ਦੇ ਘੇਰੇ ਵਿੱਚ

ਅੰਮ੍ਰਿਤਸਰ ਦੇ ਇਲਾਕ਼ਾ ਇਸਲਾਮਾਬਾਦ ਨੂੰ ਖ਼ਾਲਸਾ ਕਾਲਜ ਰੋਡ ਦੇ ਨਾਲ ਜੋੜਨ ਵਾਲ਼ਾ 22 ਨੰਬਰ ਫਾਟਕ ਦਾ ਪੁੱਲ ਬਣਕੇ ਤਿਆਰ ਹੋ ਗਿਆ ਹੈ ਪੁੱਲ ਨੂੰ ਉਡੀਕ ਹੈ ਤੇ ਸਿਰਫ਼ ਆਪਣੇ ਉਦਘਾਟਨ ਦੀ ਜੋਕਿ ਇੱਕ ਦੋ ਦਿਨਾਂ ਤੱਕ ਹੋਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੀ ਇਹ ਪੁੱਲ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ ਜਿਸਦੇ ਚਲਦੇ ਅੱਜ ਉਹ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸਮੂਹ ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਇੰਨੀ ਵੱਡੀ ਆਬਾਦੀ ਦੇ ਵਿੱਚ ਪੁੱਲ ਦੀ ਜ਼ਰੂਰਤ ਸੀ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ਼ ਕਮਾਂ ਕਾਰਾ ਤੇ ਸਵੇਰੇ ਸਕੂਲ਼ ਆਉਣ ਜਾਉਣ ਵਾਲੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਪਰ ਜਿੱਸ ਢੰਗ ਨਾਲ ਇਹ ਪੁੱਲ ਬਣਿਆ ਹੈ ਇਸ ਹਲਕੇ ਦੇ ਜਾਉਣ ਵਾਲੇ ਰਸਤੇ ਸੱਭ ਤੰਗ ਹੋ ਗਏ ਹਨ।

ਇਸ ਪੁੱਲ ਦੇ ਨਾਲ ਕੋਈ ਉਣਾ ਦੇ ਇਲਾਕ਼ੇ ਵਿਚ ਵੱਡੀ ਗੱਡੀ ਨਹੀਂ ਜਾ ਸਕਦੀ ਜਾ ਕੋਈ ਟਰੱਕ ਵਗੈਰਾ ਨਹੀਂ ਜਾ ਸਕਦਾ ਇਸ ਹਲਕੇ ਦੇ ਲੋਕ ਡਰੇ ਤੇ ਸਹਿਮੇ ਹੋਏ ਹਨ ਕਿਉਂਕਿ ਪਿਛਲੇ ਦਿਨੀਂ ਇਸ ਹਲਕੇ ਦੇ ਵਿੱਚ ਹੀ ਇਕ ਘਰ ਵਿਚ ਅੱਗ ਲੱਗਣ ਦੇ ਕਾਰਣ 3 ਮੌਤਾਂ ਹੋ ਗਈਆਂ ਸਨ ਅਤੇ ਚਾਰ ਦੇ ਕਰੀਬ ਲੋਕ ਅਜੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਵਿੱਚ ਝੁਜ ਰਹੇ ਹਨ ਉਸ ਦਿਨ ਅੱਗ ਭਜਾਉਣ ਵਾਲੀਆਂ ਗੱਡੀਆਂ ਨੂ ਕਿ ਦਮਕਲ ਵਿਭਾਗ ਵੱਲੋਂ ਲਿਆਂਦੀਆਂ ਗਈਆਂ ਸਨ ਉਨ੍ਹਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਾਜ਼ਾਰ ਤੰਗ ਹੋਣ ਕਰਕੇ ਉਹ ਗੱਡੀ ਲੰਘਣ ਵਿਚ ਬਹੁਤ ਮੁਸ਼ਕਲ ਹੋਈ ਜਿਸ ਨੂੰ ਕਾਫੀ ਸਮਾਂ ਲੱਗ ਗਿਆ ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਗੱਡੀ ਸਮੇਂ ਸਿਰ ਪਹੁੰਚ ਜਾਂਦੀ ਅੱਜ ਉਹ ਜਾਨਾ ਵੀ ਬਚ ਜਾਂਦੀਆ ਉਨ੍ਹਾ ਦਾ ਕਿਹਣਾ ਸੀ ਕਿ ਰੱਬ ਨਾ ਕਰੇ ਕੱਲ ਨੂੰ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਤੇ ਇਸ ਇਲਾਕਿਆਂ ਦੇ ਅੰਦਰ ਜਾਉਣ ਵਾਲੇ ਰਸਤੇ ਬਹੁਤੇ ਭੀੜੇ ਹਣ ਜਿਸਦੇ ਕਾਰਣ ਕੋਈ ਵੀ ਵੱਡੀ ਗੱਡੀ ਉਥੋ ਲੰਘ ਨਹੀਂ ਸਕਦੀ ਇਲਾਕਾ ਵਾਸੀਆਂ ਨੇ ਕਿਹਾ ਕਿ ਆਏ ਦਿਨ ਇਥੇ ਜਾਮ ਲੱਗੇ ਰਹਿੰਦੇ ਹਨ ਕੰਮਾਂ ਕਾਰਾਂ ਤੇ ਜਾਣ ਵੇਲੇ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਵੇਰੇ ਸਕੂਲ ਜਾਣ ਵਾਲੇ ਬੱਚੇ ਵੀ ਲੇਟ ਹੋ ਜਾਂਦੇ ਹਨ ਇਲਾਕਾ ਵਾਸੀਆਂ ਨੇ ਕਿਹਾ ਕਿ ਪਿਛਲੇ ਦਿਨੀਂ ਕਾਰਪੋਰੇਸ਼ਨ ਕਮਿਸ਼ਨਰ ਸੌਰਵ ਰਾਜ ਵੱਲੋਂ ਇਸ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਅਤੇ ਉਹਨਾਂ ਵੀ ਕਿਹਾ ਸੀ ਕਿ ਇਥੇ ਬਿਜਲੀ ਦੀਆਂ ਤਾਰਾਂ ਕਾਫੀ ਨਹੀਂ ਹਨ ਕੋਈ ਵੀ ਗੱਡੀ ਇੱਥੋਂ ਨਹੀਂ ਲੰਘ ਸਕਦੀ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਪੁੱਲ ਦੇ ਡਿਜ਼ਾਇਨ ਨੂੰ ਕੀ ਕਰਕੇ ਇਲਾਕਾ ਨਿਵਾਸੀਆਂ ਨੂੰ ਬਣਦਾ ਰਸਤਾ ਦਿੱਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰ ਸਕੇ । ਜੇਕਰ ਸਾਡੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਤਿੱਖਾ ਸੰਘਰਸ਼ ਕੀਤਾ ਜਾਵੇਗਾ

See also  ਪੰਜਾਬ 'ਚ ਟੋਲ ਪਲਾਜ਼ਿਆਂ ਤੋਂ ਚੁੱਕੇ ਜਾਣਗੇ ਕਿਸਾਨਾਂ ਦੇ ਧਰਨੇ