ਖਬਰ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਸਾਹਮਣੇ ਆ ਰਹੀ ਹੈ, ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਪੂਰੀ ਤਰਾਂ ਝੂਠ ਬੋਲ ਰਹੀ ਹੈ, ਮਾਤਾ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਕੋਲ ਹੀ ਹੈ, ਅਤੇ ਕਿਸ ਹਾਲਾਤ ਵਿਚ ਸਾਡੇ ਪੁੱਤ ਨੂੰ ਰਖਿਆ ਹੋਵੇਗਾ। ਇਸਦੇ ਨਾਲ ਹੀ ਮਾਤਾ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਕਦੇ ਆਪਣਾ ਵਾਲ ਤਕ ਨਹੀਂ ਹੇਠਾਂ ਡਿੱਗਣ ਦੇਂਦਾ ਸੀ, ਫਿਰ ਉਹ ਖੁਦ ਕੇਸ ਕਤਲ ਨਹੀਂ ਕਰ ਸਕਦਾ। ਇਸਦੇ ਇਲਾਵਾ ਉਹਨਾਂ ਕਿਹਾ ਕਿ ਉਸ ਕੋਲ ਸਿਵਾਏ ਨਿਹੰਗ ਸਿੰਘ ਬਾਣੇ ਤੋਂ ਕੁਝ ਵੀ ਨਹੀਂ ਹੈ ਜਦੋਂ ਦਾ ਉਸਨੇ ਅੰਮ੍ਰਿਤ ਛੱਕਿਆ ਹੈ। ਉਹ ਕਦੇ ਵੀ ਦੂਜੇ ਕੋਈ ਹੋਰ ਕਪੜੇ ਨਹੀਂ ਪਾਉਂਦਾ ਸੀ। ਮਾਤਾ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਸਾਨੂੰ ਵਾਪਸ ਦੇ ਦੇਣ ਜਾਂ ਫਿਰ ਸਾਹਮਣੇ ਪੇਸ਼ ਕਰਨ।
post by parmvir singh