ਅੰਮਿ੍ਤਸਰ ਵਿੱਚ ਦਲ ਖਾਲਸਾ ਦੇ ਬੰਦ ਦੇ ਸੱਦੇ ਨੂੰ ਮਿਲ਼ਿਆ ਭਰਵਾਂ ਹੁੰਗਾਰਾ ਸ਼ਹਿਰ ਦੇ ਸਾਰੇ ਬਜਾਰ ਮਾਲ, ਮਾਰਕੀਟਾਂ ਬੰਦ

ਅੰਮਿ੍ਤਸਰ- ਘੱਲੂਘਾਰੇ ਨੂੰ ਲੈ ਕੇ ਪੰਜਾਬ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਅੰਮਿ੍ਤਸਰ ਵਿੱਚ ਦਲ ਖਾਲਸਾ ਦੇ ਬੰਦ ਦੇ ਸੱਦੇ ਨੂੰ ਲੈਕੇ ਮਿਲ਼ਿਆ ਭਰਵਾਂ ਹੁੰਗਾਰਾ ਸ਼ਹਿਰ ਦੇ ਸਾਰੇ ਬਜਾਰ ਮਾਲ, ਮਾਰਕੀਟਾਂ ਬੰਦ ਨਜਰ ਆਇਆ ਉਥੇ ਹੀ ਘੱਲੂਘਾਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਰਬਾਰ ਸਾਹਿਬ ਜਾਉਣ ਵਾਲੇ ਰਸਤਿਆ ਤੇ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਵਲੋਂ ਥਾਂ-ਥਾਂ ਤੇ ਨਾਕਾਬੰਦੀ ਕੀਤੀ ਗਈ ਸੀ ਕਿਸੇ ਨੂੰ ਵੀ ਫਾਲਤੂ ਘੁੰਮਣ ਫਿਰਨ ਦੀ ਇਜਾਜਤ ਨਹੀਂ ਸੀ ਜਿਸ ਨੂੰ ਕੋਈ ਜਰੂਰੀ ਕੰਮ ਹੈ, ਸਿਰਫ ਉਹੀ ਵਿਅਕਤੀ ਸੜਕਾਂ ਤੇ ਨਜਰ ਆਈਆ। ਉਕਤ ਏ.ਡੀ.ਸੀ.ਪੀ ਪੁਲੀਸ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਵੱਲੋ ਸਖ਼ਤ ਹਿਦਾਇਤਾਂ ਹਨ ਕੀ ਕੋਈ ਵੀ ਸ਼ਰਾਰਤੀ ਅਨਸਰ ਦਰਬਾਰ ਸਾਹਿਬ ਜਾਣ ਵਾਲੇ ਰਸਤਿਆ ਤੇ ਕੋਈ ਸ਼ਰਾਰਤ ਨਾ ਕਰ ਸਕਣ ਹਰ ਆਉਣ ਜਾਨ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਹਾਈਟੈਕ ਪੁਆਇੰਟਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਉਣ-ਜਾਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀਂ ਹਨ, ਉਨ੍ਹਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਉਂਨ੍ਹਾਂ ਕਿਹਾ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਵਿੱਚ ਕੋਈ ਡਰ ਭੈਅ ਨਾ ਹੋਵੇ ਜਿਸਦੇ ਚੱਲਦੇ ਇਹ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਉਨ੍ਹਾਂ ਦਾ ਸਹਿਯੋਗ ਕਰਨ।

amritsar

ਓਥੇ ਹੀ ਸ਼ਹਿਰ ਵਾਸੀਆਂ ਦਾ ਬੰਦ ਨੂੰ ਲੈਕੇ ਕਿਹਾ ਕਿ ਅਸੀ ਸਭ ਦੀ ਸਹਿਮਤੀ ਦੇ ਨਾਲ ਮਿਲਕੇ ਅੱਜ ਬਜਾਰ ਬੰਦ ਰੱਖੇ ਹਨ ਸਾਨੂੰ ਮਿਲਜੁਲ ਕੇ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ ਉਣਾ ਕਿਹਾ ਘੱਲੂਘਾਰੇ ਕਰਕੇ ਦੁਕਾਨਾਂ ਬੰਦ ਹਨ ਉਹਨਾਂ ਨੇ ਸਾਰੀਆ ਦੇ ਸਹਯੋਗ ਦੇਣ ਨੂੰ ਕਿਹਾ ਸਾਨੂੰ ਸਭ ਨੂੰ ਮਿਲਜੁਲ ਰਹਿਣਾ ਚਾਹਿਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਬੰਦ ਦੀ ਕਾਲ ਸੀ ਜਿਸਦੇ ਚਲਦੇ ਸਾਰਾ ਸ਼ਹਿਰ ਅੱਜ ਬੰਦ ਹੈ।

See also  ਕੇਂਦਰ ਸਰਕਾਰ ਦੇ ਫੈਸਲੇ ਤੇ ਸੁਖਬੀਰ ਬਾਦਲ ਲੈ ਗਏ ਸਟੈਡ, ਹੱਕ 'ਚ ਮਾਰੀਆ ਹਾਂ ਦਾ ਨਾਰਾ