ਅਮਰੀਕਾ ਦੀ ਗੈਬ੍ਰੀਏਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਤਾਜ ਦੇਣ ਤੋਂ ਪਹਿਲਾਂ ਰੋਂਦੀ ਨਾਜਰ ਆਈ

Miss Universe 2022 Winner :71 ਵਾਂ ਸਾਲਾਨਾ ਮਿਸ ਯੂਨੀਵਰਸ ਮੁਕਾਬਲਾ ਲੁਈਸਿਆਨਾ ਦੇ ਅਰਨੈਸਟ ਐਨ ਮੋਰੀਅਲ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਇਸ ਵਿੱਚ ਦੁਨੀਆ ਭਰ ਦੀਆਂ 86 ਪਾਰਟੀਸਪੈਂਟਸ ਨੇ ਹਿੱਸਾ ਲਿਆ। ਭਾਰਤ ਦੀ ਦਿਵਿਤਾ ਰਾਏ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਇਸ ਦੌਰਾਨ ਦਿਵਿਤਾ ਰਾਏ ਨੇ ‘ਸੋਨੇ ਕੀ ਚਿੜੀਆਂ’ ਬਣ ਕੇ ਦੇਸ਼ ਦੀ ਅਗਵਾਈ ਕੀਤੀ ਜਿਹੜੀ ਕਿ ਸਾਰਿਆਂ ਵਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ।

USA’s R’Bonney Gabriel

ਅਮਰੀਕਾ ਦੇ ਨਿਊ ਆਰਲੇਅੰਸ ਸ਼ਹਿਰ ‘ਚ ਹੋਏ 71ਵੇਂ ਮਿਸ ਯੂਨੀਵਰਸ ਕੰਟੈਸਟਸ ਦਾ ਤਾਜ USA ਦੀ R’Bonney Gabriel ਨੇ ਆਪਣੇ ਨਾਂ ਕੀਤਾ ਹੈ। ਇਸ ਖ਼ਿਤਾਬ ਨੂੰ ਜਿੱਤ ਕੇ ਉਹ ਕਾਫੀ ਖੁਸ਼ ਹੈ। ਦੁਨੀਆ ਭਰ ਦੀਆਂ ਹਸੀਨਾਵਾਂ ਨੂੰ ਪਿੱਛੇ ਛੱਡ ਕੇ USA or ਗੈਬਰੀਅਲ ਮਿਸ ਯੂਨੀਵਰਸ 2022 ਬਣ ਗਈ ਹੈ। ਦੁਨੀਆ ਭਰ ਦੇ 84 ਕੰਟੈਸਟੈਂਟਸ ਨੂੰ ਹਰਾ ਕੇ ਆਰ ਬੋਨੀ ਗੈਬਰੀਅਲ ਨੇ ਇਹ ਤਾਜ ਜਿੱਤਿਆ। ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਉਸ ਨੂੰ ਤਾਜ ਪਹਿਨਾਇਆ।

ਮਿਸ ਯੂਨੀਵਰਸ 2022 ਦਾ ਖ਼ਿਤਾਬ ਜਿੱਤਣ ਤੋਂ ਬਾਅਦ ਗੈਬਰੀਅਲ ਕਾਫੀ ਇਮੋਸ਼ਨਲ ਦਿਖੀ। ਨਾਲ ਹੀ ਉਸ ਦੇ ਚਿਹਰੇ ‘ਤੇ ਜਿੱਤ ਦੀ ਖੁਸ਼ੀ ਦੇਖਣ ਲਾਇਕ ਹੈ।ਮਿਸ ਯੂਨੀਵਰਸ 2022 ਦਾ ਖ਼ਿਤਾਬ ਜਿੱਤਣ ਤੋਂ ਬਾਅਦ ਗੈਬਰੀਅਲ ਕਾਫੀ ਇਮੋਸ਼ਨਲ ਦਿਖੀ। ਨਾਲ ਹੀ ਉਸ ਦੇ ਚਿਹਰੇ ‘ਤੇ ਜਿੱਤ ਦੀ ਖੁਸ਼ੀ ਦੇਖਣ ਲਾਇਕ ਹੈ। ਸੋਸ਼ਲ ਮੀਡੀਆ ‘ਤੇ ਮਿਸ ਯੂਨੀਵਰਸ R’Bonney Gabriel ਦੇ ਵਿਨਿੰਗ ਮੂਮੈਂਟ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਭਾਰਤ ਦਾ ਟੁੱਟਿਆ ਸੁਪਨਾ
ਭਾਰਤ ਦੀ ਦਿਵਿਤਾ ਰਾਏ ਦਾ ਸਫਰ ਈਵਨਿੰਗ ਗਾਊਨ ਰਾਊਂਡ ਤੋਂ ਬਾਅਦ ਹੀ ਖ਼ਤਮ ਹੋ ਗਿਆ ਸੀ ਤੇ ਉਹ ਟਾਪ-5 ‘ਚ ਜਗ੍ਹਾ ਨਹੀਂ ਬਣਾ ਸਕੀ। ਇਸ ਨਾਲ ਭਾਰਤ ਦਾ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇਹ 71ਵਾਂ ਮਿਸ ਯੂਨੀਵਰਸ ਮੁਕਾਬਲਾ ਅਮਰੀਕਾ ਦੇ ਲੁਈਸਿਆਨਾ ਰਾਜ ਦੇ ਨਿਊ ਓਰਲੀਨਜ਼ ਸ਼ਹਿਰ ‘ਚ ਕਰਵਾਇਆ ਗਿਆ।

See also  ਬੇਜ਼ੁਬਾਨ ਜਾਨਵਰਾਂ ਨੂੰ ਖਾਣਾ ਖਿਲਾ ਰਹੀ ਕੁੜੀ ਨੂੰ ਤੇਜ਼ ਰਫਤਾਰ ਥਾਰ ਨੇ ਬੇਰਹਿਮੀ ਦੇ ਨਾਲ ਕੁਚਲਿਆ

ਟਾਪ-3 ‘ਚ ਇਨ੍ਹਾਂ ਹਸੀਨਾਵਾਂ ਨੇ ਬਣਾਈ ਜਗ੍ਹਾ
71ਵੇਂ ਮਿਸ ਯੂਨੀਵਰਸ ਦਾ ਆਯੋਜਨ ਅਮਰੀਕਾ ਦੇ ਲੁਇਸਿਆਣਾ ਸਟੇਟ ਦੇ ਨਿਊ ਆਰਲੇਅੰਸ ਸ਼ਹਿਰ ਵਿਚ ਕੀਤਾ ਗਿਆ। ਮਿਸ ਯੂਨੀਵਰਸ ਟਾਪ-3 ‘ਚ ਅਮਰੀਕਾ ਦੀ ਆਰ ਬੌਨੀ ਗ੍ਰੇਬੀਅਲ, ਵੈਨੇਜ਼ੁਏਲਾ ਦੀ ਅਮਾਂਡਾ ਡੁਡਾਮੇਲ ਨਿਊਮੈੱਨ ਤੇ ਡੋਮੀਨਿਕਨ ਰਿਪਬਲਿਕ ਦੀ ਐਂਡਰੀਨਾ ਮਾਰਟੀਨੇਜ ਨੇ ਆਪਣੀ ਜਗ੍ਹਾ ਬਣਾਈ ਸੀ। ਫਸਟ ਰਨਰ ਅਪ ਵੈਨੇਜ਼ੁਏਲਾ ਦੀ ਅਮਾਂਡਾ ਤੇ ਸੈਕੰਡ ਰਨਰ ਅਪ ਡੋਮਿਨਿਕਨ ਰਿਪਬਲਿਕ ਦੀ ਐਂਡਰੀਨਾ ਮਾਰਟੀਨੇਜ ਰਹੀਆਂ। ਪਰ ਇਸ ਬਿਊਟੋ ਪੇਜੈਂਟ ‘ਚ ਮਿਸ USA ਦੀ ਆਰ ਬੌਨੀ ਗੇਬਰੀਅਲ ਨੇ 86 ਹਸੀਨਾਵਾਂ ਨੂੰ ਮਾਤ ਦੇ ਕੇ ਮਿਸ ਯੂਨੀਵਰਸ ਦਾ ਤਾਜ ਆਪਣੇ ਨਾਂ ਕੀਤਾ ਹੈ।

ਕੌਣ ਹੈ ਮਿਸ ਯੂਨੀਵਰਸ ਗੈਬਰੀਅਲ ?

ਮਿਸ ਯੂਨੀਵਰਸ ਆਰ ਬੌਨੀ ਗੈਬਰੀਅਲ 28 ਸਾਲ ਦੀ ਹੈ। ਉਹ ਪੇਸ਼ੇ ਵਜੋਂ ਇਕ ਮਾਡਲ ਤੇ ਫੈਸ਼ਨ ਡਿਜ਼ਾਈਨਰ ਹਨ। ਉਹ ਮਿਸ ਯੂਐੱਸਏ ਜਿੱਤਣ ਵਾਲੀ ਪਹਿਲੀ ਫਿਲੀਪੀਨੋ ਅਮਰੀਕੀ ਹਨ

ਭਾਰਤ ਨੂੰ ਹੁਣ ਤੱਕ ਮਿਲੀਆਂ ਤਿੰਨ Miss Universe
ਹਰਨਾਜ਼ ਸੰਧੂ ਨੇ 2021 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ, ਜਦਕਿ ਲਾਰਾ ਦੱਤਾ ਸਾਲ 2000 ਵਿੱਚ ਮਿਸ ਯੂਨੀਵਰਸ ਬਣੀ ਅਤੇ 1994 ਵਿੱਚ ਸੁਸ਼ਮਿਤਾ ਸੇਨ ਦੇ ਸਿਰ ਸੱਜਿਆ ਸੀ ਮਿਸ ਯੂਨੀਵਰਸ ਦਾ ਖਿਤਾਬ।

Post by Tarandeep singh