ਅਣਅਧਿਕਾਰਤ ਤਰੀਕੇ ਨਾਲ ਚਲਾਏ ਜਾ ਰਹੇ ਲਿੰਗ ਨਿਰਧਾਰਨ ਸੇਂਟਰ ਤੇ ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਘੱਟ ਰਹੇ ਲਿੰਗ ਅਨੁਪਾਤ ਪ੍ਰਤੀ ਗੰਭੀਰਤਾ ਅਤੇ ਓਹਨਾ ਵਲੋਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਭਰੂਣ ਹੱਤਿਆ ਨੂੰ ਰੋਕਣ ਦੇ ਸੰਬੰਧ ਵਿੱਚ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੀ ਯੋਗ ਅਗਵਾਈ ਵਿੱਚ ਸਿਵਲ ਸਰਜਨ ਫਰੀਦਕੋਟ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਰੀਦਕੋਟ ਜਿੰਨਾ ਕੋਲ ਵਾਧੂ ਚਾਰਜ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਫਰੀਦਕੋਟ ਦਾ ਵੀ ਹੈ, ਓਹਨਾਂ ਦੀ ਅਗਵਾਈ ਹੇਠ ਜਿਸ ਵਿਚ ਓਹਨਾ ਨਾਲ ਡਾਕਟਰ ਡਿਪਟੀ ਮੈਡੀਕਲ ਕਮਿਸ਼ਨਰ, ( ਜਿਲ੍ਹਾ ਕੋਆਰਡੀਨੇਟਰ PNDT ) , ਸੋਨੀਆ ਰਾਣੀ PNDT ਮੈਂਬਰ ਟੀਮ ਵਿੱਚ ਸ਼ਾਮਿਲ ਸਨ। ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਟੀਮਾਂ ਨੇ ਸਾਂਝੇ ਰੂਪ ਵਿੱਚ ਡਾਕਟਰ ਚੰਦਰ ਸ਼ੇਖਰ ਦੀ ਮਿਹਨਤ ਸਦਕਾ ਕ੍ਰਿਸ਼ਨਾ ਕਾਲੋਨੀ 4, ਪਿੰਡ ਆਲੇ ਵਾਲਾ ਫਿਰੋਜ਼ਪੁਰ ਵਿਖੇ ਇੱਕ ਲਿੰਗ ਜਾਂਚ ਦੇ ਚਲ ਰਹੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਅਤੇ ਮੌਕੇ ਤੇ ਦਲਾਲ ਸੁਖਦੇਵ ਸਿੰਘ, ਮਨਜੀਤ ਕੌਰ ਵਾਸੀ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਸਨ। ਓਹਨਾ ਨੂੰ ਪੁਲਿਸ ਦੇ ਹਵਾਲੇ ਕਰਕੇ ਐੱਫ ਆਈ ਆਰ ਰਿਪੋਰਟ ਦਰਜ ਕਰਵਾਈ ਗਈ ਅਤੇ ਮੁਲਜ਼ਮਾਂ ਪਾਸੋ ਨਗਦ 30,000 ਰੁਪਏ ਜੋਂ ਕਿ ਸੰਬੰਧਿਤ ਟੀਮ ਵੱਲੋਂ ਭੇਜੇ ਡਿਕੋਏ ( ਮਹਿਲਾ) ਦੁਆਰਾ ਲਿੰਗ ਜਾਂਚ ਕਰਨ ਲਈ ਦਿੱਤੇ ਗਏ ਸਨ ਉਹ ਵੀ ਬਰਾਮਦ ਕੀਤੇ ਗਏ।

ਮਾਮਲੇ ਦੀ ਜਾਣਕਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਇਹ ਦਲਾਲ ਪਹਿਲਾਂ ਕਾਰ ਤੇ ਡਿਕੋਏ ਨੂੰ ਦੱਸੇ ਗਏ ਪਤੇ ਤੇ ਆਉਂਦੇ ਨੇ ਉਸ ਤੋਂ ਬਾਦ ਜੂਸ ਦੀ ਦੁਕਾਨ ਤੇ ਰੋਕ ਕੇ ਡਿਕੋਏ ਤੋਂ ਪੈਸੇ ਲੈਂਦੇ ਸਨ ਤੇ ਉਸਦਾ ਮੋਬਾਇਲ ਵੀ ਆਪਣੇ ਪਾਸ ਰੱਖ ਲੈਦੇ ਸੀ ਤਾਂ ਜੋਂ ਕੋਈ ਉਸਦਾ ਪਿੱਛਾ ਨਾ ਕਰ ਸਕੇ । ਫਿਰ ਕਿਸੇ ਅਣਜਾਣ ਵਿਅਕਤੀ ਨਾਲ ਡਿਕੋਏ(ਮਹਿਲਾ) ਨੂੰ ਮੋਟਰਸਾਈਕਲ ਤੇ ਕੱਲੇ ਭੇਜ ਦਿੱਤਾ ਜਾਂਦਾ ਹੈ। ਜੋਂ ਕੇ ਦਸੇ ਪਤੇ ਤੋਂ ਬਹੁਤ ਦੂਰ ਹੁੰਦਾ ਹੈ। ਇਕ ਕਿਰਾਏ ਦੀ ਕੋਠੀ ਚ ਲਿਜਾਇਆ ਜਾਂਦਾ ਹੈ ਜਿੱਥੇ ਇਕ ਮਸ਼ੀਨ ਤੇ ਅਲਟਰਾਸਾਊਂਡ ਕਰਨ ਲਈ ਜੋਂ ਵੀ ਡਾਕਟਰ ਹੈ ਉਸਦਾ ਚਿਹਰਾ ਕਪੜੇ ਨਾਲ ਲੁਕਿਆ ਹੋਇਆ ਸੀ। ਅਲਟਰਾਸਾਊਂਡ ਤੋਂ ਬਾਦ ਫਿਰ ਡਿਕੋਏ ( ਮਹਿਲਾ)ਨੂੰ ਮੋਟਰਸਾਈਕਲ ਸਵਾਰ ਲੜਕਾ ਵਾਪਿਸ ਛੱਡ ਕੇ ਜਾਂਦਾ ਹੈ। ਲਿੰਗ ਜਾਂਚ ਕਰਵਾਉਣ ਵਾਲੇ ਦੋਨਾਂ ਦਲਾਲਾ ਨੂੰ ਉਨ੍ਹਾਂ ਵੱਲੋਂ ਦੋਨਾਂ ਦੋਸ਼ੀਆ ਨੂੰ ਭੱਜ ਕੇ ਸੜਕ ਤੇ ਪੂਰੀ ਮਿਹਨਤ ਸਦਕਾ ਸਮੇਤ ਪੈਸੇ ਫੜਨ ਵਿੱਚ ਟੀਮ ਕਾਮਯਾਬ ਹੋਈ । ਡਿਕੋਏ (ਮਹਿਲਾ) ਜਿਸਨੇ ਹਿੰਮਤ ਤੇ ਦਲੇਰੀ ਸਦਕਾ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਿਵਿਲ ਸਰਜਨ ਡਾਕਟਰ ਰਾਜਿੰਦਰ ਪਾਲ ਬੈਂਸ ਫਿਰੋਜ਼ਪੁਰ ਸੂਚਨਾ ਮਿਲਣ ਤੇ ਆਪਣੀ ਟੀਮ ਆਪਣੀ ਸਮੇਤ ਮੌਕੇ ਤੇ ਪੁੱਜੇ। ਸਿਵਿਲ ਸਰਜਨ ਫਿਰੋਜ਼ਪੁਰ ਨੇ ਕਰਵਾਈ ਕਰਦਿਆਂ ਦੋਨਾਂ ਦੋਸ਼ੀਆ ਖਿਲਾਫ ਐੱਫ ਆਈ ਆਰ ਰਿਪੋਰਟ ਦਰਜ ਕਰਵਾਈ ਅਤੇ ਸੰਬੰਧਿਤ ਸੈਂਟਰ ਨੂੰ ਪੁਲੀਸ ਦੀ ਟੀਮ ਦੁਆਰਾ ਕਬਜੇ ਵਿਚ ਲੈਂ ਕੇ ਡਾਕਟਰ ਅਤੇ ਭੱਜੇ ਹੋਏ ਦੋਸ਼ੀਆ ਦੀ ਭਾਲ ਜਾਰੀ ਹੈ।ਇਸ ਸਬੰਧੀ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਵਲੋਂ ਸੂਚਨਾ ਮਿਲਣ ਦੌਰਾਨ ਤੁਰੰਤ ਕਾਰਵਾਈ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਪੁਲਸ ਅਧਿਕਾਰੀਆਂ ਵੱਲੋਂ ਪੂਰਨ ਸਹਿਯੋਗ ਪ੍ਰਾਪਤ ਹੋਇਆ ।ਉਨ੍ਹਾਂ ਦਸਿਆ ਕਿਵੇਂ ਘਰ ਵਿਚ ਹੀ ਮਸ਼ੀਨ ਰੱਖ ਕੇ ਫਿਰੋਜ਼ਪੁਰ ਜਿਲੇ ਅੰਦਰ ਮੁੰਡਾ ਕੁੜੀ ਗਰਭ ਵਿਚ ਹੀ ਚੈਕ ਕਰਕੇ ਦਸਿਆ ਜਾਂਦਾ ਸੀ। ਉਸਦੇ ਸਾਥੀ ਜੋਂ ਫੜੇ ਗਏ ਹਨ। ਓਹਨਾ ਨੇ ਪੁਲਸ ਅੱਗੇ ਕਬੂਲ ਵੀ ਕੀਤਾ ਹੈ ਕਿ ਉਹ ਪਹਿਲਾ ਵੀ ਕਾਫੀ ਵਾਰ ਇਹ ਕੰਮ ਕਰਵਾ ਚੁੱਕੇ ਹਨ। ਹੁਣ ਫਰੀਦਕੋਟ ਦੀ ਟੀਮ ਦੀ ਮਿਹਨਤ ਸਦਕਾ ਹੀ ਇਹਨਾਂ ਨੂੰ ਕਾਬੂ ਕੀਤਾ ਜਾ ਸਕਿਆ ਹੈ।

See also  ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਬਹਿਲ ਨੇ ਸਾਂਸਦ ਸੰਨੀ ਦਿਓਲ ਤੇ ਸਾਦੇ ਨਿਸ਼ਾਨੇ''' ਕਿਹਾ ਲੋਕਾਂ ਨਾਲ ਕਿਤਾ ਵਿਸ਼ਵਾਸ਼ਘਾਤ