ਪਿਸਤੌਲ ਸਾਫ ਕਰਦੇ ਅਚਾਨਕ ਚੱਲੀ ਗੋ+ਲੀ, ਸਬ-ਇੰਸਪੈਕਟਰ ਦੀ ਮੌਕੇ ‘ਤੇ ਮੋ+ਤ

ਜਲੰਧਰ: ਜਲੰਧਰ ਤੋਂ ਇਕ ਮੰਦਭਾਗੀ ਘਟਨਾਂ ਸਾਹਮਣੇ ਆਈ ਹੈ। ਸਰਕਾਰੀ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਸੀਆਈਏ ਸਟਾਫ ਜਲੰਧਰ ਦਿਹਾਤੀ ‘ਚ ਸੇਵਾ ਨਿਭਾਅ ਰਿਹਾ ਸੀ। ਬੀਤੀ ਸ਼ਾਮ ਕਰੀਬ 6.30 ਵਜੇ ਆਪਣੀ ਕਾਰ ‘ਚ ਬੈਠ ਕੇ 9 ਐੱਮ. ਐੱਮ. ਦੀ ਸਰਕਾਰੀ ਪਿਸਤੌਲ ਸਾਫ ਕਰ ਰਿਹਾ ਸੀ।

ਸਵੇਰੇ ਸਵੇਰੇ ਖਹਿਰੇ ਆਊ ਜੇਲ੍ਹੋਂ ਬਾਹਰ! ਕੋਰਟ ਨੇ ਸੁਣਾਤੀ ਖੁਸ਼ਖਬਰੀ? ਭੰਗੜੇ ਪਾਉਣ ਲੱਗੇ ਫੈਨ?

ਅਚਾਨਕ ਉਸ ਦੇ ਪਿਸਤੌਲ ‘ਚੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ ‘ਚ ਲੱਗੀ ਤੇ ਉਸ ਦੀ ਮੌਕੇ ਤੇ ਹੀ ਮੋਤ ਹੋ ਗਈ। ਪੁਲਿਸ ਨੇ ਮ੍ਰਿਤਕ ਐੱਸ. ਆਈ. ਭੁਪਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ।

 

See also  ਵੱਡੀ ਖ਼ਬਰ: Chandigarh PGI Advance EYE Centre 'ਚ ਲੱਗੀ ਭਿਆਨਕ ਅੱਗ, ਬੀਤੇ ਤਿੰਨ ਦਿਨਾਂ 'ਚ ਵਾਪਰੀ ਦੂਜੀ ਘਟਨਾਂ