ਸੁਨੀਲ ਜਾਖੜ ਦਾ ਵੱਡਾ ਕਦਮ, 5 ਪਾਰਟੀ ਆਗੂਆਂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਪੰਜਾਬ ਦੀ ਅਨੁਸ਼ਾਸਨੀ ਕਮੇਟੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ‘ਤੇ ਫੈਸਲਾ ਲੈਂਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਧਾਨ ਸਭਾ ਦੇ ਚਾਰ ਭਾਜਪਾ ਆਗੂਆਂ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰਦੇ … Read more

ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ‘ਤੇ ਪ੍ਰਸ਼ਾਸ਼ਨ ਦੀ ਇਕ ਪਾਸੇ ਦਾ ਰਸਤਾ ਖੋਲ੍ਹਣ ਨੂੰ ਲੈ ਕੇ ਨਹੀਂ ਬਣੀ ਸਹਿਮਤੀ

ਮੁਹਾਲੀ : ਮੁਹਾਲੀ ਵਿਖੇ ਕੌਮੀ ਇਨਸਾਫ਼ ਮੋਰਚਾ ਵਲੋਂ ਪਿਛਲੇ ਕਰੀਬ 8 ਮਹੀਨਿਆਂ ਤੋਂ YPS ਚੌਂਕ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਜਾਰੀ ਹੈ। ਸਵੇਰੇ ਪਹਿਲਾ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਮੋਰਚੇ ਵੱਲੋਂ ਸੜਕ ਦੇ ਇਕ ਪਾਸੋ ਤੋਂ ਲੰਘਣ ਦਾ ਰਾਹ ਦੇ ਦਿੱਤਾ ਜਾਵੇਗਾ। ਪਰ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦੀ ਪ੍ਰਸ਼ਾਸਨ … Read more

ਚੰਦਰਯਾਨ-3 ਮਿਸ਼ਨ ਦਾ ਖਾਸ ਹਿੱਸਾ ਰਹੇ ਵਿਗਿਆਨੀ ਐਨ ਵਲਾਰਮਥੀ ਦਾ ਦੇਹਾਂਤ

ਨਵੀਂ ਦਿੱਲੀ : ਚੰਦਰਯਾਨ-3 ਮਿਸ਼ਨ ਸਮੇਂ ਕਾਊਂਟਡਾਊਨ ਵਿਚ ਅਹਿਮ ਭੁਮੀਕਾ ਨਿਭਾਉਣ ਵਾਲੇ ਵਿਗਿਆਨੀ ਐਨ ਵਲਾਰਮਥੀ ਦਾ ਸ਼ਨੀਵਾਰ ਸ਼ਾਮ ਚੇਨਈ ‘ਚ ਦੇਹਾਂਤ ਹੋ ਗਿਆ। ਉਹ ਚੰਦਰਯਾਨ-3 ਮਿਸ਼ਨ ਦਾ ਖ਼ਾਸ ਹਿੱਸਾ ਸਨ। ਚੰਦਰਯਾਨ-3 ਦੇ ਕਾਊਂਟਡਾਊਨ ਪਿੱਛੇ ਐਨ ਵਲਾਰਮਥੀ ਦੀ ਆਵਾਜ਼ ਸੀ। ਉਹ ਭਾਰਤ ਦੇ ਪਹਿਲੇ ਸਵਦੇਸ਼ੀ ਰਾਡਾਰ ਇਮੇਜਿੰਗ ਸੈਟੇਲਾਈਟ ਰਿਸੈਟ ਦੀ ਪ੍ਰੋਜੈਕਟ ਡਾਇਰੈਕਟਰ ਸੀ। ਰਿਪੋਰਟਾਂ ਮੁਤਾਬਕ ਵਲਾਰਮਥੀ … Read more

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਬੇਟੇ ਲਿਆ ਜਨਮ

ਮੁੰਬਈ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਘਰ ਬੇਟੇ ਨੇ ਜਨਮ ਲਿਆ ਹੈ। ਬੁਮਰਾਹ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਇਸ ਸਮੇਂ ਬੁਮਰਾਹ ਏਸ਼ੀਆ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਘਰ ਪਰਤਣਾ ਪਿਆ। ਦਰਅਸਲ, ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ … Read more

ਮਨਪ੍ਰੀਤ ਸਿੰਘ ਬਾਦਲ ਤੇ ਵਿਜੀਲੈਂਸ ਦਾ ਐਕਸ਼ਨ ਜਲਦ!

ਚੰਡੀਗੜ੍ਹ: ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਜਲਦ ਹੀ ਵਿਜੀਲੈਂਸ ਵੱਲੋਂ ਸ਼ਿੰਕਜਾ ਕੱਸਿਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਦੀ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜਾਂਚ ਅੰਤਿਮ ਪੜਾਅ ‘ਤੇ ਪਹੁੰਚ ਚੁੱਕੀ ਹੈ ਅਤੇ ਕਿਸੇ ਸਮੇਂ ਵੀ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਸੁਖਬੀਰ ਬਾਦਲ ਦੇ ਕਾਫਲੇ … Read more

HSGPC ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਦਿੱਤਾ ਅਸਤੀਫ਼ਾ, ਦਾਦੂਵਾਲ ਦਾ ਮਹੰਤ ਕਰਮਜੀਤ ਨੂੰ ਮਾਨਹਾਨੀ ਦਾ ਨੋਟਿਸ

ਚੰਡੀਗੜ੍ਹ: ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦੀ ਐਡਹਾਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਧਮੀਜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣਾ ਅਸਤੀਫਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੂੰ ਸੌਂਪ ਦਿੱਤਾ ਹੈ। ਸੁਖਬੀਰ ਬਾਦਲ ਦੇ ਕਾਫਲੇ ਤੇ ਹਮਲੇ ਦਾ, ਸੱਚ ਆਇਆ ਸਾਹਮਣੇ! ਜੱਥੇਬੰਦੀਆਂ … Read more

ਪਰਾਲੀ ਦੇ ਨਿਪਟਾਰੇ ਲਈ ਸਰਫੇਸ ਸੀਡਰ ‘ਤੇ ਸਬਸਿਡੀ ਹਾਸਲ ਕਰਨ ਲਈ ਕਿਸਾਨ 10 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ

• ਵਿਅਕਤੀਗਤ ਕਿਸਾਨਾਂ ਨੂੰ ਸਰਫੇਸ ਸੀਡਰ ਦੀ ਖਰੀਦ ‘ਤੇ 40 ਹਜ਼ਾਰ ਰੁਪਏ ਅਤੇ ਕਸਟਮਰ ਹਾਇਰਿੰਗ ਸੈਂਟਰ ਨੂੰ ਮਿਲੇਗੀ 64 ਹਜ਼ਾਰ ਰੁਪਏ ਸਬਸਿਡੀ •ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਕੀਤੀ ਅਪੀਲ ਚੰਡੀਗੜ੍ਹ 3 ਸਤੰਬਰ: ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ, ਇਸ ਦੇ … Read more

ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਰਐਸਐਸ ਮੁਖੀ ਦੇ ‘ਸਾਰੇ ਭਾਰਤੀ ਹਿੰਦੂ’ ਵਾਲੇ ਬਿਆਨ ਦਾ ਦਿੱਤਾ ਮੋੜਵਾਂ ਜਵਾਬ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ ਵਿਖੇ ਨਵੇਂ ਦਰਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਪ੍ਰਕਾਸ਼ਅੰਮ੍ਰਿਤਸਰ: ਸਿੱਖ ਇੱਕ ਵੱਖਰੀ ਕੌਮ ਹੈ, ਇਸ ਦੀ ਪਛਾਣ ਨਿਰਾਲੀ ਹੈ ਜੋ ਇਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਦਰਸਾਉਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ … Read more

ਕਰ ਚੋਰਾਂ ਵਿਰੁੱਧ ਸਖਤ ਮੁਹਿੰਮ ਸਦਕਾ ਸਿਪੂ ਨੇ ਅਗਸਤ ਮਹੀਨੇ ਦੌਰਾਨ 15.37 ਕਰੋੜ ਰੁਪਏ ਦੇ ਜੁਰਮਾਨੇ ਕੀਤੇ – ਹਰਪਾਲ ਸਿੰਘ ਚੀਮਾ

ਮਾਨ ਸਰਕਾਰ ਇਮਾਨਦਾਰ ਕਰਦਾਤਾਵਾਂ ਦੀ ਮਦਦ ਅਤੇ ਕਰ ਚੋਰਾਂ ਵਿਰੁੱਧ ਸਖ਼ਤ ਕਾਰਵਾਈ ਲਈ ਵਚਨਬੱਧ ’ਮੇਰਾ ਬਿਲ’ ਐਪ ਰਾਹੀਂ ਆਮ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਨਣ ਲਈ ਦਿੱਤਾ ਸੱਦਾ 22000 ਤੋਂ ਵੱਧ ਵਿਅਕਤੀਆਂ ਵੱਲੋਂ ਡਾਊਨਲੋਡ ਕੀਤੀ ਗਈ ‘ਮੇਰਾ ਬਿਲ’ ਐਪ ਚੰਡੀਗੜ੍ਹ 03 ਸਤੰਬਰ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ … Read more

ਖੇਡਾਂ ਵਤਨ ਪੰਜਾਬ ਦੀਆਂ-2023: ਖਿਡਾਰੀਆਂ ਦੇ ਸੁਚਾਰੂ ਪ੍ਰਬੰਧਾਂ ਲਈ ਹਰ ਜ਼ਿਲੇ ਵਿੱਚ ਦੋ ਨੋਡਲ ਅਧਿਕਾਰੀ ਲਾਏ: ਮੀਤ ਹੇਅਰ

ਚੰਡੀਗੜ੍ਹ 3 ਸਤੰਬਰ: ‘ਖੇਡਾਂ ਵਤਨ ਪੰਜਾਬ ਦੀਆਂ-2023’ ਉਦਘਾਟਨੀ ਸਮਾਰੋਹ ਤੋਂ ਬਾਅਦ ਸ਼ੁਰੂ ਹੋਏ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸੂਬੇ ਦੇ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਵੱਲੋੰ  ਪੂਰੇ ਜ਼ੋਰ ਸ਼ੋਰ ਨਾਲ ਹਿੱਸਾ ਲਿਆ ਜਾ ਰਿਹਾ ਹੈ। ਖੇਡ ਵਿਭਾਗ ਵੱਲੋਂ ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਸੁਚਾਰੂ ਪ੍ਰਬੰਧਾਂ ਦੀ ਨਿਗਰਾਨੀ ਲਈ ਹਰ ਜ਼ਿਲੇ ਵਿੱਚ ਦੋ ਨੋਡਲ ਅਧਿਕਾਰੀ ਲਾਏ ਗਏ। … Read more

ਪਟਿਆਲਾ ਦੀ ਜੇਲ੍ਹ ‘ਚ ਬੰਦ ਤਸਕਰ ਨਿਕਲਿਆ ਪਾਕਿਸਤਾਨੀ ISI ਏਜੇਂਟ, ਪਾਕਿਸਤਾਨ ਨੂੰ ਭੇਜਿਆ ਭਾਰਤੀ ਫ਼ੌਜ ਦੀ ਕਈ ਅਹਿਮ ਜਾਣਕਾਰੀਆਂ

ਪਟਿਆਲਾ: ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਡੇਢ ਸਾਲ ਤੋਂ ਬੰਦ ਨਸ਼ਾ ਤਸਕਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰ ਰਿਹਾ ਸੀ। ਉਸ ਨੇ ਆਈਐੱਸਾਈ ਨੂੰ ਭਾਰਤੀ ਫ਼ੌਜ ਦੀ ਲੋਕੇਸ਼ਨ ਸਮੇਤ ਕਈ ਕਈ ਅਹਿਮ ਜਾਣਕਾਰੀਆਂ ਭੇਜੀਆਂ ਸਨ। ਉਸ ਨੇ ਜੇਲ੍ਹ ’ਚ ਬੈਠੇ ਹੀ ਪਾਕਿਸਤਾਨ ਤੋਂ ਦੋ ਏਕੇ-47 ਤੇ 250 ਕਾਰਤੂਸ ਤੋਂ ਇਲਾਵਾ ਭਾਰੀ ਮਾਤਰਾ ’ਚ … Read more

ਮਾਛੀਵਾੜਾ ਸਾਹਿਬ: ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੀ ਅਧਿਆਪਕਾ ਨੇ ਲਿਆ ਫਾਹਾ, ਮੱਚਿਆ ਚੀਕ-ਚਿਹਾੜਾ

ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੀ ਅਧਿਆਪਕਾ ਨੇ ਲਿਆ ਫਾਹਾ

ਮਾਛੀਵਾੜਾ ਸਾਹਿਬ: ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਕੱਲ ਉਸ ਸਮੇਂ ਚੀਕ ਚਿਹਾੜਾ ਮਚ ਜਾਂਦਾਂ ਜਦੋਂ ਸਕੂਲ ਅਧਿਆਪਕਾ ਸਿਮਰਨਜੀਤ ਕੌਰ (22) ਵੱਲੋਂ ਅਚਾਨਕ ਹੀ ਕਲਾਸਰੂਮ ਵਿਚ ਹੀ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਜਾਂਦੀ ਹੈ। ਹੱਲੇ ਤੱਕ ਆਤਮ-ਹੱਤਿਆਂ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸੱਕਿਆ ਹੈ। ਮ੍ਰਿਤਕ ਦੇ ਪਿਤਾ … Read more

ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਹਸਪਤਾਲ ਭਰਤੀ

ਨਵੀਂ ਦਿੱਲੀ: ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਅਚਾਨਕ ਸਿਹਤ ਵਿਗੜਨ ਕਰਕੇ ਉਨ੍ਹਾਂ ਨੂੰ ਸਰ ਗੰਗਾਰਾਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਸੋਨੀਆ ਗਾਂਧੀ ਨੂੰ ਹਲਕੇ ਬੁਖਾਰ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ‘ਤੇ ਉਨ੍ਹਾਂ ਨੂੰ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਫਿਲਹਾਲ ਉਨ੍ਹਾਂ … Read more

ਮਹਾਰਾਸ਼ਟਰਾਂ ‘ਚ ਪਤਨੀ ਨੇ ਮਰਦੇ-ਮਰਦੇ ਲਿਆ ਆਪਣੀ ਮੌਤ ਦਾ ਬਦਲਾ, ਗੋ.ਲੀ ਮਾਰਦੇ ਹੀ ਪਤੀ ਨੂੰ ਆਇਆ ਹਾਰਟ ਅਟੈਕ, ਪੁਲਿਸ ਵੀ ਹੈਰਾਨ

ਮੁੰਬਈ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇਕ ਦਰਦਨਾਕ ‘ਤੇ ਹੈਰਾਨੀਜਨਕ ਘਟਨਾਂ ਵਾਪਰੀ ਹੈ। ਦਰਅਸਲ ਇੱਕ 56 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੇ ਤੁਰੰਤ ਬਾਅਦ ਵਿਅਕਤੀ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾਂ 1 ਸਤੰਬਰ ਦੀ ਰਾਤ … Read more

ਜੇਕਰ ਤੁਸੀ ਜਾ ਰਹੇ ਹੋ ਪੰਜਾਬ ਤੋਂ ਬਾਹਰ ਤਾਂ ਇਕ ਬਾਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ

ਡੈਸਕ: ਅੱਜ ਐਤਵਾਰ ਦਾ ਦਿਨ ਹੈ ‘ਤੇ ਛੁੱਟੀ ਵਾਲੇ ਦਿਨ ਲੋਕ ਅਕਸਰ ਆਪਣੇ ਪਰਿਵਾਰ ਨਾਲ ਕਿਸੇ ਨਾ ਕਿਸੇ ਥਾਂ ਉਤੇ ਘੁੰਮਣ ਜ਼ਰੂਰ ਜਾਂਦੇ ਹਨ। ਪਰ ਘਰ ਤੋਂ ਬਾਹਰ ਜਾਣ ਤੋਂ ਪਹਿਲਾ ਇਹ ਖ਼ਬਰ ਪੜ੍ਹਣੀ ਬਹੁਤ ਅਹਿਮ ਹੋ ਜਾਂਦੀ ਹੈ। ਦਰਅਸਲਤ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਬਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ … Read more

ਪਾਕਿਸਤਾਨ ਵਿਚ ਹਿੰਦੂ ਕੂੜੀ ਨਾਲ ਜਬਰਜਨਾਹ ਕਰਨ ਤੋਂ ਬਾਅਦ ਕਰਾਇਆ ਧਰਮ ਪਰਿਵਰਤਨ

ਪਾਕਿਸਤਾਨ: ਪਾਕਿਸਤਾਨ ਵਿਚ ਆਏ ਦਿਨ ਹਿੰਦੂਆਂ ਨਾਲ ਤਸ਼ਦਦ ਢਾਉਣ ਦੀ ਖ਼ਬਰ ਲਗਾਤਾਰ ਸਾਹਮਣੇ ਆ ਰਹੀਆ ਹਨ। ਹੁਣ ਪਾਕਿਸਤਾਨ ਦੇ ਸਿੰਧ ਦਾ ਇਕ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਹਿੰਦੂ ਕੂੜੀ ਨਾਲ ਜਬਰਜਨਾਹ ਕੀਤਾ ਗਿਆ ਤੇ ਫੇਰ ਬਾਅਦ ਵਿਚ ਉਸ ਕੂੜੀ ਦਾ ਧਰਮ ਪਰਿਵਰਤਨ ਵੀ ਕਰਵਾਇਆ ਗਿਆ। ਪੂਰੀ ਘਟਨਾਂ ਮੁਤਾਬਕ ਲੜਕੀ ਹਿਨਾ (ਕਾਲਪਨਿਕ ਨਾਮ) ਆਪਣੀ ਕਿਡਨੀ … Read more

ਪਰਵਿੰਦਰ ਸਿੰਘ ਝੋਟਾ ਪੁਰਾਣੇ ਕੇਸ ‘ਚੋਂ ਬਰੀ, ਦੇਖੋ ਵੀਡੀਓ

ਬਿਓਰੋ : ਨਸ਼ੇ ਦੇ ਮੁੱਦੇ ਨੂੰ ਲੈ ਕੇ ਹਰ ਵੇਲੇ ਚਰਚਾ ‘ਚ ਰਹਿਣ ਵਾਲੇ ਪਰਵਿੰਦਰ ਸਿੰਘ ਝੋਟੇ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਲੰਘੇ ਦਿਨ ਝੋਟੇ ਨੂੰ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਕਿਸੇ ਪੁਰਾਣੇ ਕੇਸ ਚ ਚਲਦਿਆਂ ਝੋਟੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਜਿਹੇ … Read more

15,435 ਵਿਅਕਤੀਆਂ ਵੱਲੋਂ ਡਾਊਨਲੋਡ ਕੀਤਾ ਗਿਆ ‘ਮੇਰਾ ਬਿਲ’ ਐਪ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ‘ਬਿਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਜਾਰੀ ਕੀਤੀ ਗਈ ‘ਮੇਰਾ ਬਿਲ’ ਐਪ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਭਰ ਵਿੱਚ 105 ਤੋਂ ਵੱਧ ਸਥਾਨਾਂ ‘ਤੇ ਚਲਾਈ ਗਈ … Read more