Satwinder Bugga: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਆਪਣੇ ਭਰਾ ਦਵਿੰਦਰ ਸਿੰਘ ਭੋਲਾ ਨਾਲ ਚੱਲ ਰਹੇ ਜ਼ਮੀਨੀ ਵਿਵਾਦ ਅਤੇ ਭਰਾ ਦੀ ਪਤਨੀ ਦੀ ਮੌਤ ਦੇ ਮਾਮਲੇ ਵਿਚ ਲਗਾਤਾਰ ਵਿਵਾਦਾ ‘ਚ ਘਿਰਦੇ ਜ਼ਰ ਆ ਰਹੇ ਹਨ। ਹੁਣ ਹਾਈਕੋਰਟ ਨੇ ਬੁੱਗਾ ਦੇ ਭਰਾ ਦੀ ਪਤਨੀ ਦੀ ਪੋਸਟਮਾਰਟਮ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਤੋਂ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਬੁੱਗਾ ਦੇ ਭਰਾ ਦਵਿੰਦਰ ਸਿੰਘ ਭੋਲਾ ਨੇ ਗਾਇਕ ਸਤਵਿੰਦਰ ਬੁੱਗਾ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਸੀ ਕਿ ਸਤਵਿੰਦਰ ਬੁੱਗਾ ਨੇ ਮੇਰੀ ਪਤਨੀ ਦਾ ਕਤਲ ਕੀਤਾ ਹੈ।
ਲਾਰੈਂਸ ਬਿਸ਼ਨੋਈ ਦਾ ਸ਼ਾਰਪ ਸ਼ੂਟਰ ਪੁਲਿਸ ਅੜੀਕੇ, ਹਥਿਆਰ ‘ਤੇ ਕਾਰਤੂਸ ਬਰਾਮਦ
ਦੋਹਾਂ ਭਰਾਵਾਂ ਦੀ ਹੱਥੋਪਾਈ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਤਵਿੰਦਰ ਬੁੰਗਾ ਡੰਡਿਆਂ ਦੇ ਨਾਲ ਆਪਣੇ ਭਰਾ ਤੇ ਹਮਲਾ ਕਰਦੇ ਨਜ਼ਰ ਆ ਰਹੇ ਸਨ। ਹੁਣ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਅਤੇ ਉਨ੍ਹਾਂ ਦੇ ਵੱਲੋਂ ਗੰਭੀਰ ਦੋਸ਼ ਲਗਾਏ ਜਾ ਰਹੇ ਹਨ ਕਿ ਸਤਵਿੰਦਰ ਬੁੰਗਾ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ, ਕਿਉਂਕਿ ਹਲਕੇ ਦਾ ਵਿਧਾਇਕ ਤੇ ਪੁਲਿਸ ਸਤਵਿੰਦਰ ਬੁੰਗਾ ਦੇ ਨਾਲ ਮਿਲੀ ਹੋਈ ਹੈ।