Zee Punjabi ਤੇ “ਸਰਤਾਜ” ਦੇ ਨਾਮ ਨਾਲ ਲੀਡ ਤੇ ਡੈਬਿਊ ਕਰਨ ਵਾਲੇ ਹਰਜੀਤ ਮੱਲ੍ਹੀ ਨੇ ਇਸ ਸਾਲ ਪੂਰੇ ਜਸ਼ਨ ਦੇ ਨਾਲ ਜਨਮ ਦਿਨ ਮਨਾਇਆ। ਦਿਨ ਦੀ ਸ਼ੁਰੂਆਤ ਪਰਿਵਾਰ ਦੁਆਰਾ ਵਧਾਈ ਤੇ ਅਸ਼ੀਰਵਾਦ ਦੇ ਨਾਲ ਸ਼ੁਰੂ ਹੋਇਆ, ਪੂਰੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਦਿਲ ਲਗਾ ਕੇ ਸੇਵਾ ਕਰਵਾਈ। ਘਰ ਵਾਪਸ ਆ ਕੇ, ਹਰਜੀਤ ਨੂੰ ਇੱਕ ਸਰਪ੍ਰਾਈਜ਼ ਦਿੱਤਾ ਤੇ ਉਸਦੇ ਲਈ ਇੱਕ ਗ੍ਰੈਂਡ ਪਾਰਟੀ ਰਖਵਾਈ ਜਿਥੇ ਉਸ ਨੇ ਉਸਦੇ ਦੋਸਤ ਤੇ ਸਾਕ-ਸੰਬਧੀ ਇਕੱਠੇ ਹੋਏ।
ਹਰਜੀਤ ਨੇ ਆਪਣੀ ਖੁਸ਼ੀ ਨੂੰ ਸਾਂਝਾ ਕਰਦਿਆਂ ਕਿਹਾ, ‘ਮੈਂ ਜ਼ੀ ਪੰਜਾਬੀ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਆਪਣੇ ਸ਼ੋਅ ‘ਦਿਲਾਂ ਦੇ ਰਿਸ਼ਤੇ’ ਵਿੱਚ ਮੁੱਖ ਭੂਮਿਕਾ (ਸਰਤਾਜ) ਨਿਭਾਉਣ ਦਾ ਮੌਕਾ ਦਿੱਤਾ। ਇਹ ਸਾਲ ਮੇਰੇ ਲਈ ਬਹੁਤ ਹੀ ਸਪੈਸ਼ਲ ਹੈ ਕਿਉਂਕਿ ਮੈਂ ਆਪਣੇ ਨਜ਼ਦੀਕੀਆਂ ਦੇ ਨਾਲ ਆਪਣੇ ਜਨਮ ਦਿਨ ਨੂੰ ਮਨਾਇਆ। ਮੈਂ ਇੰਨਾ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਮੇਰਾ ਦਿਨ ਉਸ ਸਮੇਂ ਹੋਰ ਵੀ ਖੁਸ਼ਨੁਮਾ ਹੋ ਗਿਆ ਜਦੋਂ Zee Punjabi ਪਰਿਵਾਰ ਵੱਲੋਂ ਇੰਨਾ ਸਾਰਾ ਪਿਆਰ ਮਿਲਿਆ।” ਸਰਤਾਜ ਦੇ ਰੂਪ ਵਿੱਚ ਮੇਰੇ ਕਿਰਦਾਰ ਨੂੰ ਦੇਖੋ ਹਰ ਸੋਮਵਾਰ ਅਤੇ ਸ਼ੁੱਕਰਵਾਰ ਸ਼ਾਮ 7:30 ਵਜੇ ਸ਼ੋਅ “ਦਿਲਾਂ ਦੇ ਰਿਸ਼ਤੇ” ਵਿੱਚ ਸਿਰਫ Zee Punjabi ‘ਤੇ।