ਪੰਜਾਬ ਸਰਕਾਰ ਵੱਲੋਂ ਚਲਾਇਆ ਜਾਣ ਵਾਲਾ ਲਾਟਰੀ ਸਿਸਟਮ ਪੂਰੀ ਤਰ੍ਹਾਂ ਨਿਯਮਾਂ ਦੇ ਅਧੀਨ ਹੁੰਦਾ ਹੈ ਅਤੇ ਇਸ ਨੂੰ ਕਾਨੂੰਨੀ ਤੌਰ ‘ਤੇ ਮਨਜ਼ੂਰੀ ਮਿਲੀ ਹੋਈ ਹੈ। ਇਸ ਸਿਸਟਮ ਰਾਹੀਂ ਸਰਕਾਰ ਨੂੰ ਆਮਦਨ ਵੀ ਹੁੰਦੀ ਹੈ ਅਤੇ ਲੋਕਾਂ ਨੂੰ ਵੱਡੇ ਇਨਾਮ ਜਿੱਤਣ ਦਾ ਮੌਕਾ ਵੀ ਮਿਲਦਾ ਹੈ। ਖਾਸ ਕਰਕੇ ਬੰਪਰ ਲਾਟਰੀਆਂ ਤਿਉਹਾਰਾਂ ਨਾਲ ਜੁੜੀਆਂ ਹੁੰਦੀਆਂ ਹਨ, ਜਿਵੇਂ ਕਿ ਦੀਵਾਲੀ, ਵਿਸਾਖੀ, ਲੋਹੜੀ ਅਤੇ ਨਵੇਂ ਸਾਲ ਦੇ ਮੌਕੇ ‘ਤੇ ਜਾਰੀ ਕੀਤੀਆਂ ਜਾਂਦੀਆਂ ਹਨ।ਦੀਵਾਲੀ ਬੰਪਰ ਲਾਟਰੀ ਤੋਂ ਬਾਅਦ ਪੰਜਾਬ ਦੀ ਸਭ ਤੋਂ ਪ੍ਰਸਿੱਧ ਲਾਟਰੀਆਂ ਵਿੱਚੋਂ ਇੱਕ ਹੈ ਵਿਸਾਖੀ ਬੰਪਰ ਲਾਟਰੀ। 2026 ਵਿਸਾਖੀ ਬੰਪਰ ਲਾਟਰੀ ਦਾ ਪਹਿਲਾ ਇਨਾਮ 6 ਕਰੋੜ ਰੁਪਏ ਰੱਖਿਆ ਗਿਆ ਸੀ, ਜਿਸ ਨੇ ਇਸਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ। ਇਸਦਾ ਨਤੀਜਾ ਬੀਤੇ ਸ਼ਨੀਵਾਰ ਭਾਵ 18 ਅਪ੍ਰੈਲ ਨੂੰ ਕੱਢਿਆ ਗਿਆ ਹੈ।ਹਾਲ ਹੀ ਵਿੱਚ ਕਿਹੜਾ ਬੰਪਰ ਨਿਕਲਿਆ?ਪੰਜਾਬ ਸਟੇਟ ਵਿਸਾਖੀ ਬੰਪਰ 2026 ਹਾਲ ਹੀ ਵਿੱਚ ਨਿਕਲਿਆ ਹੈ। ਟਿਕਟ ਨੰਬਰ B520729 ਨੂੰ 6 ਕਰੋੜ ਦਾ ਇਨਾਮ ਨਿਕਲਿਆ ਹੈ। ਇਸ ਤੋਂ ਇਲਾਵਾ ਕਈ ਹੋਰ ਇਨਾਮ ਵੀ ਰੱਖੇ ਜਾਂਦੇ ਨੇ ਜਿਸ ਵਿੱਚ ਪੰਜ ਇਨਾਮ 20-20 ਲੱਖ ਦੇ ਇਸ ਤੋਂ ਇਲਾਵਾ ਪੰਜ ਇਨਾਮ 10-10 ਲੱਖ ਰੁਪਏ ਦੇ ਅਤੇ ਪੰਜ ਇਨਾਮ 5-5 ਲੱਖ ਰੁਪਏ ਦੇ ਕੱਢੇ ਜਾਂਦੇ ਹਨ। ਇਸ ਤੋਂ ਇਲਾਵਾ, ਦੱਸ ਇਨਾਮ 9-9 ਹਜ਼ਾਰ ਦੇ, 10 ਇਨਾਮ 5-5 ਹਜ਼ਾਰ ਰੁਪਏ ਅਤੇ 10 ਇਨਾਮ ਹੀ 3-3 ਹਜ਼ਾਰ ਰੁਪਏ ਦੇ ਹੁੰਦੇ ਹਨ। 100 ਲਾਟਰੀ ਖਰੀਦਣ ਵਾਲਿਆਂ ਨੂੰ ਇੱਕ-ਇੱਕ ਹਜ਼ਾਰ ਦਾ ਇਨਾਮ ਵੀ ਕੱਢਿਆ ਜਾਂਦਾ ਹੈ।ਇਸ ਲਾਟਰੀ ਵਿੱਚ ਸਿਰਫ਼ ਇੱਕ ਹੀ ਨਹੀਂ, ਸਗੋਂ ਕਈ ਇਨਾਮ ਸ਼੍ਰੇਣੀਆਂ ਹੁੰਦੀਆਂ ਹਨ। ਪਹਿਲੇ ਇਨਾਮ ਤੋਂ ਇਲਾਵਾ ਦੂਜੇ ਅਤੇ ਤੀਜੇ ਇਨਾਮ ਵੀ ਕਰੋੜਾਂ ਅਤੇ ਲੱਖਾਂ ਵਿੱਚ ਹੁੰਦੇ ਹਨ। ਉਦਾਹਰਣ ਵਜੋਂ, 2026 ਵਿਸਾਖੀ ਬੰਪਰ ਲਾਟਰੀ ਵਿੱਚ ਪਹਿਲਾ ਇਨਾਮ 6 ਕਰੋੜ ਰੁਪਏ, ਦੂਜਾ ਇਨਾਮ 50 ਲੱਖ ਰੁਪਏ ਅਤੇ ਤੀਜਾ ਇਨਾਮ 25 ਲੱਖ ਰੁਪਏ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਵੀ ਹਜ਼ਾਰਾਂ ਛੋਟੇ ਇਨਾਮ ਦਿੱਤੇ ਜਾਂਦੇ ਹਨ, ਜਿਸ ਨਾਲ ਜਿੱਤਣ ਦੇ ਮੌਕੇ ਵਧ ਜਾਂਦੇ ਹਨ।ਲਾਟਰੀ ਦੇ ਟਿਕਟ ਆਮ ਤੌਰ ‘ਤੇ ਵੱਖ-ਵੱਖ ਸੀਰੀਜ਼ਾਂ ਵਿੱਚ ਜਾਰੀ ਕੀਤੇ ਜਾਂਦੇ ਹਨ, ਜਿਵੇਂ ਕਿ A, B ਅਤੇ C ਸੀਰੀਜ਼। ਹਰ ਟਿਕਟ ਦਾ ਇੱਕ ਵਿਲੱਖਣ ਨੰਬਰ ਹੁੰਦਾ ਹੈ, ਜੋ ਡ੍ਰਾ ਦੌਰਾਨ ਚੁਣਿਆ ਜਾਂਦਾ ਹੈ। 2026 ਦੀ ਵਿਸਾਖੀ ਬੰਪਰ ਲਾਟਰੀ ਲਈ ਲਗਭਗ 24 ਲੱਖ ਟਿਕਟ ਛਪੇ ਸਨ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਸਕੀਮ ਦਾ ਪੈਮਾਨਾ ਕਿੰਨਾ ਵੱਡਾ ਹੁੰਦਾ ਹੈ।ਕਿਸ ਨੂੰ ਹੁੰਦੀ ਲਾਟਰੀ ਟਿਕਟਾਂ ਵੇਚਣ ਦੀ ਇਜਾਜ਼ਤ ?ਸਰਕਾਰ ਵੱਲੋਂ ਪ੍ਰਮਾਣਿਤ ਡੀਲਰ ਹੀ ਲਾਟਰੀ ਟਿਕਟ ਵੇਚ ਸਕਦੇ ਹਨ। ਜੇਕਰ ਕੋਈ ਵਿਅਕਤੀ ਦੇ ਬਿਨਾਂ ਲਾਈਸੈਂਸ ਦੇ ਲਾਟਰੀ ਵੇਚਦਾ ਹੈ ਜਾਂ ਫਿਰ ਆਨਲਾਈਨ ਪਲੇਟਫਾਰਮ ਉੱਤੇ ਲਾਟਰੀ ਵੇਚਦਾ ਹੈ, ਤਾਂ ਉਸ ਨੂੰ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ 10,000 ਤੱਕ ਦਾ ਜੁਰਮਾਨਾ ਜਾਂ ਫਿਰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਫਿਰ ਦੋਵੇਂ ਵੀ ਹੋ ਸਕਦੇ ਹਨ।ਡੀਲਰ ਦਾ ਕਿੰਨਾ ਕਮਿਸ਼ਨ ?ਪੰਜਾਬ ਸਰਕਾਰ ਵੱਲੋਂ ਵੀ ਜਿਹੜੀਆਂ ਵੀ ਲਾਟਰੀਆਂ ਚਲਾਈਆਂ ਜਾ ਰਹੀਆਂ ਹਨ, ਉਸ ਵਿੱਚ ਸਰਕਾਰ ਲਗਭਗ 40 ਤੋਂ 45 ਫੀਸਦੀ ਹਿੱਸਾ ਹੀ ਲੋਕਾਂ ਵਿੱਚ ਦਿੰਦੀ ਹੈ, ਜਦਕਿ ਬਾਕੀ ਹਿੱਸਾ ਸਰਕਾਰ ਦੇ ਖਜ਼ਾਨੇ ਵਿੱਚ ਜਾਂਦਾ ਹੈ। 500 ਦੀ ਟਿਕਟ ਵਿੱਚ ਲਗਭਗ 90 ਰੁਪਏ ਦਾ ਕਮਿਸ਼ਨ ਵੇਚਣ ਵਾਲੇ ਡੀਲਰ ਦਾ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਲਾਟਰੀ ਨਿਕਲਦੀ ਹੈ, ਤਾਂ ਉਸ ਵਿੱਚ ਡੀਲਰ ਦਾ ਵੀ ਕਮਿਸ਼ਨ ਹੁੰਦਾ ਹੈ। ਸਰਕਾਰ ਲਗਭਗ 25 ਫੀਸਦੀ ਤੱਕ ਹੀ ਰਾਸ਼ੀ ਇਨਾਮਾਂ ਵਿੱਚ ਰੱਖਦੀ ਹੈ। ਬਾਕੀ ਖਜ਼ਾਨਾ ਸਰਕਾਰ ਨੂੰ ਜਾਂਦਾ ਹੈ।ਇਨਾਮ ਕਿਵੇਂ ਤੈਅ ਹੁੰਦਾ ਹੈ?ਪੰਜਾਬ ਲਾਟਰੀ ਡਾਇਰੈਕਟੋਰੇਟ ਦੇ ਅਧਿਕਾਰੀ ਲਖਵਿੰਦਰ ਕੁਮਾਰ ਦੇ ਮੁਤਾਬਕ, ਇਸ ਵਾਰ ਵਿਸਾਖੀ ਬੰਪਰ ਵਿੱਚ ਪਹਿਲਾ ਇਨਾਮ 6 ਕਰੋੜ ਰੁਪਏ ਰੱਖਿਆ ਗਿਆ ਹੈ ਅਤੇ ਲਾਟਰੀ ਨੂੰ ਤਿੰਨ ਵੱਖ-ਵੱਖ ਕੈਟਾਗਰੀਆਂ ਵਿੱਚ ਵੰਡਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲਾ ਇਨਾਮ ਹਮੇਸ਼ਾ ਉਹਨਾਂ ਟਿਕਟਾਂ ਵਿੱਚੋਂ ਹੀ ਨਿਕਲਦਾ ਹੈ ਜੋ ਬਾਜ਼ਾਰ ਵਿੱਚ ਵੇਚੀਆਂ ਜਾ ਚੁੱਕੀਆਂ ਹੁੰਦੀਆਂ ਹਨ। ਇਸ ਵਾਰ ਲਗਭਗ 24 ਲੱਖ ਟਿਕਟਾਂ ਵੇਚਣ ਦਾ ਟੀਚਾ ਰੱਖਿਆ ਗਿਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਟਿਕਟਾਂ ਦੀ ਵਿਕਰੀ 18 ਲੱਖ ਦੇ ਨੇੜੇ ਵੀ ਪਹੁੰਚਦੀ ਹੈ, ਤਾਂ ਸਰਕਾਰ ਨੂੰ ਵਧੀਆ ਰਿਵੈਨਿਊ ਮਿਲਦਾ ਹੈ ਅਤੇ ਇਨਾਮੀ ਰਕਮ ਨੂੰ ਵੀ ਇਸ ਅਨੁਸਾਰ ਆਕਰਸ਼ਕ ਬਣਾਇਆ ਜਾਂਦਾ ਹੈ। ਸਾਰੀ ਡਰਾਅ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ।ਬੰਪਰ ਡਰਾਅ ਦੀ ਪ੍ਰਕਿਰਿਆ: ਜਿਸ ਵਿਚ ਮਸ਼ੀਨਾਂ ਨੂੰ ਬਟਨ ਰਾਹੀਂ ਚਲਾਇਆ ਜਾਂਦਾ ਹੈ। ਮਸ਼ੀਨ ਤੋਂ ਜੋ ਨੰਬਰ ਸਕ੍ਰੀਨ ‘ਤੇ ਆਉਂਦਾ ਹੈ, ਉਸ ਅਧਾਰ ‘ਤੇ ਲੜੀਵਾਰ ਇਨਾਮ ਤੈਅ ਕੀਤੇ ਜਾਂਦੇ ਹਨ।ਜਦੋਂ ਕੋਈ ਨੰਬਰ ਚੁਣਿਆ ਜਾਂਦਾ ਹੈ, ਤਾਂ ਉਸ ਨੂੰ ਅਨਸੋਲਡ (ਨਾ ਵੇਚੀਆਂ ਗਈਆਂ) ਟਿਕਟਾਂ ਨਾਲ ਮਿਲਾਇਆ ਜਾਂਦਾ ਹੈ। ਜਦ ਤੱਕ ਇਹ ਪੱਕਾ ਨਾ ਹੋ ਜਾਵੇ ਕਿ ਨੰਬਰ ਵੇਚੀ ਗਈ ਟਿਕਟ ਨਾਲ ਹੀ ਸਬੰਧਤ ਹੈ, ਤਦ ਤੱਕ ਜੇਤੂ ਦਾ ਐਲਾਨ ਨਹੀਂ ਕੀਤਾ ਜਾਂਦਾ। ਸਰਕਾਰੀ ਲਾਟਰੀ ਪ੍ਰਣਾਲੀ ਵਿੱਚ ਪੂਰੀ ਪਾਰਦਰਸ਼ਤਾ ਰੱਖੀ ਜਾਂਦੀ ਹੈ ਅਤੇ ਇਸ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਯੋਜਨਾਵਾਂ ‘ਤੇ ਖਰਚਿਆ ਜਾਂਦਾ ਹੈ।ਜੇਤੂ ਨੂੰ ਕਿੰਨਾ ਮਿਲਦਾ ਹੈ?ਲਾਟਰੀ ਦੀ ਇਨਾਮੀ ਰਕਮ ‘ਤੇ ਦੋ ਕਿਸਮ ਦੇ ਟੈਕਸ ਲਾਗੂ ਹੁੰਦੇ ਹਨ। ਇਸ ਵਿੱਚ 30 ਫੀਸਦੀ ਟੀਡੀਐਸ ਅਤੇ ਲਗਭਗ 4 ਫੀਸਦੀ ਸਿਹਤ ਅਤੇ ਸਿੱਖਿਆ ਸੈਸ ਸ਼ਾਮਲ ਹੁੰਦਾ ਹੈ, ਜਿਸ ਨਾਲ ਕੁੱਲ ਕਟੌਤੀ ਕਰੀਬ 34 ਫੀਸਦੀ ਬਣਦੀ ਹੈ।ਉਦਾਹਰਣ ਵਜੋਂ, ਜੇ ਕਿਸੇ ਵਿਅਕਤੀ ਨੂੰ 1 ਲੱਖ ਰੁਪਏ ਦੀ ਲਾਟਰੀ ਲੱਗਦੀ ਹੈ, ਤਾਂ ਸਭ ਤੋਂ ਪਹਿਲਾਂ 30,000 ਰੁਪਏ ਟੀਡੀਐਸ ਵਜੋਂ ਕੱਟ ਲਏ ਜਾਂਦੇ ਹਨ। ਇਸ ਤੋਂ ਬਾਅਦ ਕਰੀਬ 4,000 ਰੁਪਏ ਸੈਸ ਵਜੋਂ ਕਟੌਤੀ ਹੁੰਦੀ ਹੈ। ਇਸ ਦੇ ਨਾਲ ਕੁਝ ਹਿੱਸਾ ਡੀਲਰ ਦਾ ਵੀ ਹੁੰਦਾ ਹੈ। ਇਸ ਤਰ੍ਹਾਂ, ਕੁੱਲ ਮਿਲਾਕੇ ਲਗਭਗ 65,000 ਰੁਪਏ ਦੇ ਨੇੜੇ ਹੀ ਜੇਤੂ ਦੇ ਹੱਥ ਵਿੱਚ ਆਉਂਦੇ ਹਨ।
Rozana Times














