punjab dear holi lottery bumper result 3 crore ticket sold in phillaur winner awaited hs | ਲੁਧਿਆਣਾ ਖ਼ਬਰਾਂ (Ludhiana News)

0
8
punjab dear holi lottery bumper result 3 crore ticket sold in phillaur winner awaited hs | ਲੁਧਿਆਣਾ ਖ਼ਬਰਾਂ (Ludhiana News)

ਸਟੇਟ ਡੀਅਰ ਹੋਲੀ ਲਾਟਰੀ ਬੰਪਰ ਦਾ ਨਤੀਜਾ ਆ ਗਿਆ ਹੈ ਅਤੇ 3 ਕਰੋੜ ਦਾ ਵੱਡਾ ਇਨਾਮ ਫਿਲੌਰ ਤੋਂ ਬਿੱਕੀ ਟਿਕਟ ਨੂੰ ਲੱਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਉਸ ਖੁਸ਼ਕਿਸਮਤ ਜੇਤੂ ਦਾ ਪਤਾ ਨਹੀਂ ਲੱਗਿਆ।+
Punjab: 3 ਕਰੋੜ ਦੀ ਲਾਟਰੀ ਦਾ ਜੇਤੂ ਕਿੱਥੇ ?Punjab Dear Holi Lottery Bumper result: ਪੰਜਾਬ ਵਿੱਚ ਇੱਕ ਵਾਰ ਫਿਰ ਕਿਸਮਤ ਨੇ ਕਿਸੇ ਨੂੰ ਕਰੋੜਪਤੀ ਬਣਾਉਣ ਲਈ ਦਰਵਾਜ਼ਾ ਖੋਲ੍ਹ ਦਿੱਤਾ ਹੈ। ਪੰਜਾਬ ਸਟੇਟ ਡੀਅਰ ਹੋਲੀ ਲਾਟਰੀ ਬੰਪਰ ਦਾ ਨਤੀਜਾ ਘੋਸ਼ਿਤ ਹੋ ਗਿਆ ਹੈ ਅਤੇ ਇਸ ਵਾਰ ਪਹਿਲਾ ਇਨਾਮ ਪੂਰੇ 3 ਕਰੋੜ ਰੁਪਏ ਦਾ ਨਿਕਲਿਆ ਹੈ। ਖਾਸ ਗੱਲ ਇਹ ਹੈ ਕਿ ਇਹ ਲਾਟਰੀ ਟਿਕਟ ਲੁਧਿਆਣਾ ਦੀ ਭਨੋਟ ਐਂਟਰਪ੍ਰਾਈਜ਼ਜ਼ ਤੋਂ ਖਰੀਦੀ ਗਈ ਸੀ ਅਤੇ ਫਿਲੌਰ ਦੇ ਇੱਕ ਕਾਊਂਟਰ ਤੋਂ ਵੇਚੀ ਗਈ ਹੈ।ਜਿਵੇਂ ਹੀ ਨਤੀਜਾ ਸਾਹਮਣੇ ਆਇਆ, ਲਾਟਰੀ ਨਾਲ ਜੁੜੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲਾ ਨੰਬਰ 791016 ਹੈ। ਹਾਲਾਂਕਿ ਹੁਣ ਤੱਕ ਇਸ ਲਾਟਰੀ ਦੇ ਅਸਲੀ ਜੇਤੂ ਦੀ ਪਛਾਣ ਸਾਹਮਣੇ ਨਹੀਂ ਆਈ ਹੈ ਅਤੇ ਹਰ ਕੋਈ ਇਸ ਗੱਲ ਦੀ ਉਡੀਕ ਕਰ ਰਿਹਾ ਹੈ ਕਿ ਆਖਿਰ ਇਹ ਖੁਸ਼ਕਿਸਮਤ ਟਿਕਟ ਕਿਸ ਦੇ ਹੱਥ ਲੱਗੀ।ਇਸ ਤੋਂ ਇਲਾਵਾ ਲਾਟਰੀ ਦੇ ਹੋਰ ਇਨਾਮਾਂ ਦੀ ਵੀ ਘੋਸ਼ਣਾ ਕੀਤੀ ਗਈ ਹੈ। ਦੂਜਾ ਇਨਾਮ 50 ਲੱਖ ਰੁਪਏ ਦਾ ਹੈ, ਜਿਸ ਦਾ ਨੰਬਰ B 862 817 ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਵੱਡਾ ਇਨਾਮ 10 ਲੱਖ ਰੁਪਏ ਦਾ ਵੀ ਨਿਕਲਿਆ ਹੈ, ਜਿਸ ਦਾ ਨੰਬਰ B 73 86 12 ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਨਾਮ ਵੀ ਭਨੋਟ ਐਂਟਰਪ੍ਰਾਈਜ਼ਜ਼ ਨਾਲ ਜੁੜੇ ਕਾਊਂਟਰ ਤੋਂ ਹੀ ਨਿਕਲਿਆ ਹੈ।ਇਸ ਮੌਕੇ ਭਨੋਟ ਐਂਟਰਪ੍ਰਾਈਜ਼ਜ਼ ਦੇ ਚੇਅਰਮੈਨ ਸ਼ਾਮ ਸੁੰਦਰ ਭਨੋਟ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਲਾਟਰੀ ਸਕੀਮਾਂ ਰਾਹੀਂ ਕਈ ਲੋਕ ਪਹਿਲਾਂ ਵੀ ਕਰੋੜਪਤੀ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੱਖ-ਵੱਖ ਕਾਊਂਟਰਾਂ ਤੋਂ ਤਿੰਨ ਵੱਡੇ ਇਨਾਮ ਨਿਕਲੇ ਹਨ, ਜਿਸ ਵਿੱਚੋਂ ਸਭ ਤੋਂ ਵੱਡਾ 3 ਕਰੋੜ ਰੁਪਏ ਦਾ ਇਨਾਮ ਫਿਲੌਰ ਕਾਊਂਟਰ ਤੋਂ ਵੇਚੀ ਗਈ ਟਿਕਟ ਨੂੰ ਲੱਗਿਆ ਹੈ।ਹਾਲਾਂਕਿ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਜੇ ਤੱਕ ਇਸ ਟਿਕਟ ਦਾ ਜੇਤੂ ਸਾਹਮਣੇ ਨਹੀਂ ਆਇਆ। ਲਾਟਰੀ ਕਾਊਂਟਰਾਂ ‘ਤੇ ਲੋਕਾਂ ਦੀ ਚਰਚਾ ਦਾ ਕੇਂਦਰ ਵੀ ਇਹੀ ਬਣਿਆ ਹੋਇਆ ਹੈ ਕਿ ਆਖਿਰ ਉਹ ਖੁਸ਼ਕਿਸਮਤ ਵਿਅਕਤੀ ਕੌਣ ਹੈ ਜਿਸ ਦੀ ਜ਼ਿੰਦਗੀ ਇਕ ਪਲ ਵਿੱਚ ਬਦਲਣ ਵਾਲੀ ਹੈ।ਹੁਣ ਸਭ ਦੀ ਨਿਗਾਹ ਉਸ ਜੇਤੂ ‘ਤੇ ਟਿਕੀ ਹੋਈ ਹੈ ਜੋ ਜਦੋਂ ਸਾਹਮਣੇ ਆਵੇਗਾ ਤਾਂ ਸ਼ਾਇਦ ਇੱਕ ਆਮ ਵਿਅਕਤੀ ਤੋਂ ਕਰੋੜਪਤੀ ਬਣਨ ਦੀ ਨਵੀਂ ਕਹਾਣੀ ਲਿਖੇਗਾ।

Rozana Times

LEAVE A REPLY

Please enter your comment!
Please enter your name here