nawanshahr fake baba robbery youth unconscious loot case banga hs |

0
4
nawanshahr fake baba robbery youth unconscious loot case banga hs |

Last Updated:Apr 12, 2026 4:28 PM ISTਬਾਬੇ ਦੇ ਨਾਮ ‘ਤੇ ਚਲਿਆ ਠੱਗੀ ਦਾ ਖੇਡ… ਕਿਵੇਂ ਇੱਕ ਛੋਟੀ ਜਿਹੀ ਚਾਲਾਕੀ ਨੇ ਮਾਂ-ਪੁੱਤਰ ਤੋਂ ਲੁੱਟ ਲਏ ਲੱਖਾਂ?+
ਹੱਥ ‘ਤੇ ਕੁਝ ਰੱਖਿਆ ਤੇ ਨੌਜਵਾਨ ਬੇਹੋਸ਼—ਮਾਂ-ਪੁੱਤਰ ਤੋਂ ਲੁੱਟ ਲਏ ਲੱਖਾਂਨਵਾਂਸ਼ਹਿਰ ਜ਼ਿਲ੍ਹੇ ਵਿੱਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਧੂ ਦੇ ਭੇਸ ਵਿੱਚ ਆਏ ਦੋ ਸ਼ਖ਼ਸਾਂ ਨੇ ਇਕ ਦਿਵਿਆੰਗ ਨੌਜਵਾਨ ਅਤੇ ਉਸ ਦੀ ਮਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਦੋਸ਼ ਹੈ ਕਿ ਇਹਨਾਂ ਵਿਅਕਤੀਆਂ ਨੇ ਚਾਲਾਕੀ ਨਾਲ ਪਹਿਲਾਂ ਭਰੋਸਾ ਜਿੱਤਿਆ ਅਤੇ ਫਿਰ ਉਨ੍ਹਾਂ ਨੂੰ ਬੇਹੋਸ਼ ਕਰਕੇ ਕੀਮਤੀ ਸਮਾਨ ਲੁੱਟ ਲਿਆ।ਪੀੜਤ ਨੌਜਵਾਨ, ਜੋ ਕਹਮਾ ਪਿੰਡ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਆਪਣੇ ਨਿੱਜੀ ਕੰਮ ਲਈ ਬੰਗਾ ਸ਼ਹਿਰ ਗਿਆ ਹੋਇਆ ਸੀ। ਵਾਪਸੀ ਦੌਰਾਨ ਦੁਪਹਿਰ ਕਰੀਬ 12 ਵਜੇ ਜਿੰਦੋਵਾਲ ਨੇੜੇ ਇਕ ਕੋਲਡ ਸਟੋਰ ਦੇ ਕੋਲ ਉਸ ਦੀ ਮੁਲਾਕਾਤ ਸਾਧੂ ਦੇ ਭੇਸ ਵਿੱਚ ਇਕ ਵਿਅਕਤੀ ਨਾਲ ਹੋਈ, ਜਿਸ ਨੇ ਉਸ ਨੂੰ ਰੋਕ ਕੇ ਗੱਲਬਾਤ ਸ਼ੁਰੂ ਕਰ ਦਿੱਤੀ।ਨੌਜਵਾਨ ਦੇ ਮੁਤਾਬਕ, ਉਹ ਕੁਝ ਸਮਾਂ ਗੱਲ ਕਰਕੇ ਅੱਗੇ ਵੱਧ ਗਿਆ, ਪਰ ਥੋੜੀ ਹੀ ਦੂਰੀ ‘ਤੇ ਇਕ ਹੋਰ ਵਿਅਕਤੀ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਆ ਕੇ ਉਸ ਦੇ ਸਾਹਮਣੇ ਰੁਕ ਗਿਆ। ਉਹਨਾਂ ਨੇ ਉਸ ਤੋਂ ਪੁੱਛਿਆ ਕਿ ‘ਬਾਬਾ ਕੀ ਕਹਿ ਰਿਹਾ ਹੈ’ ਅਤੇ ਫਿਰ ਬਾਬੇ ਦੀ ਵੱਡੀ ਸ਼ਕਤੀ ਹੋਣ ਦੀ ਗੱਲ ਕਰਕੇ ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਕਥਿਤ ਬਾਬਾ ਵੀ ਉਥੇ ਪਹੁੰਚ ਗਿਆ ਅਤੇ ਨੌਜਵਾਨ ਦੇ ਹੱਥ ‘ਤੇ ਕੁਝ ਰੱਖ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਬੇਹੋਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਲੁਟੇਰੇਆਂ ਨੇ ਨੌਜਵਾਨ ਅਤੇ ਉਸ ਦੀ ਮਾਂ ਤੋਂ ਕਰੀਬ ਢਾਈ ਲੱਖ ਰੁਪਏ ਦਾ ਸਮਾਨ ਲੁੱਟ ਲਿਆ। ਇਸ ਵਿੱਚ ਸੋਨੇ ਦੀ ਚੇਨ, ਮਹਿਲਾ ਦੀਆਂ ਬਾਲੀਆਂ ਅਤੇ ਨਕਦ ਰਕਮ ਸ਼ਾਮਲ ਹੈ।ਘਟਨਾ ਤੋਂ ਬਾਅਦ ਪੀੜਤ ਵੱਲੋਂ ਥਾਣਾ ਬੰਗਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਸਕੇ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਕਿਸੇ ਅਜਿਹੇ ਅਣਪਛਾਤੇ ਵਿਅਕਤੀ ‘ਤੇ ਤੁਰੰਤ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਠੱਗ ਨਵੇਂ-ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।Location :Nawanshahr,Shahid Bhagat Singh Nagar,PunjabRead More

Rozana Times

LEAVE A REPLY

Please enter your comment!
Please enter your name here