LPG ਸਿਲੰਡਰ ਮੁੜ ਹੋਏ ਸਸਤੇ, ਜਾਣੋ ਕਿਨ੍ਹੇ ਘੱਟੇ ਦਾਮ

ਨਵੀਂ ਦਿੱਲੀ: ਨਵੇਂ ਸਾਲ ਤੋਂ ਪਹਿਲਾ ਲੋਕਾਂ ਨੂੰ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਮਰਸ਼ੀਅਲ LPG ਸਿਲੰਡਰ ਦੀ ਕੀਮਤਾਂ ‘ਚ ਕਟੋਤੀ ਕੀਤੀ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 39.50 ਰੁਪਏ ਪ੍ਰਤੀ ਸਿਲੰਡਰ ਘਟਾ ਦਿੱਤੀ ਹੈ। ਤਾਜ਼ਾ ਅਪਡੇਟ ਮੁਤਾਬਕ ਇਹ ਕੀਮਤਾਂ ਅੱਜ ਤੋਂ ਲਾਗੂ ਹੋ ਗਈਆ ਹਨ।

ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਕਟੌਤੀ ਤੋਂ ਬਾਅਦ ਜਿੱਥੇ ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਅੱਜ ਤੋਂ 1,710 ਰੁਪਏ ‘ਤੇ ਆ ਗਈ ਹੈ, ਉਥੇ ਹੀ ਚੇਨਈ ਵਿੱਚ ਪ੍ਰਭਾਵੀ ਕੀਮਤ 1,929 ਰੁਪਏ ‘ਤੇ ਆ ਗਈ ਹੈ। ਇਸੇ ਤਰ੍ਹਾਂ ਹੁਣ ਦਿੱਲੀ ਵਿੱਚ ਕੀਮਤ 1,757 ਰੁਪਏ ਅਤੇ ਕੋਲਕਾਤਾ ਵਿੱਚ 1,868.50 ਰੁਪਏ ਹੋ ਗਈ ਹੈ।

See also  ਰਾਹੁਲ ਗਾਂਧੀ ਪਹੁੰਚੇ ਸ੍ਰੀ ਦਰਬਾਰ ਸਾਹਿਬ,ਅੱਜ ਕਰਨਗੇ ਲੰਗਰ ਦੀ ਸੇਵਾ