Kulbeer zira Arrested: ਪੁਲਿਸ ਦੀ ਗੱਡੀਆਂ ਅੱਗੇ ਕੁਲਬੀਰ ਜ਼ੀਰਾ ਦੇ ਸਮਰਥਕਾਂ ਦਾ ਜ਼ੋਰਦਾਰ ਪ੍ਰਦਰਸ਼ਨ

Kulbeer zira Arrested: ਅੱਜ ਤੜਕੇ ਸਵੇਰੇ 5 ਵਜੇ ਸਾਬਕਾ ਕਾਂਗਰਸੀ ਵਿਧਾਇਕ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਲਬੀਰ ਜ਼ੀਰਾ ਦੀ ਇਹ ਗ੍ਰਿਫ਼ਤਾਰੀ ਬੀਡੀਪੀਓ ਦਫਤਰ ਧਰਨਾ ਦੇਣ ‘ਤੇ ਸਰਕਾਰੀ ਦਫ਼ਤਰ ਵਿਚ ਅੰਦਰ ਵੜ੍ਹਕੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਕੀਤੀ ਗਈ ਹੈ। ਉਥੇ ਹੀ ਹੁਣ ਜ਼ੀਰਾ ਨੂੰ ਫ਼ਿਰੋਜ਼ਪੁਰ ਜੇਲ੍ਹ ਤੋਂ ਰੋਪੜ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਹੈ।

ਸਵੇਰੇ ਹੀ ਦੱਬ ਲਿਆ ਪੁਲਿਸ ਨੇ ਕਾਂਗਰਸ ਨੂੰ ਲੱਗਾ ਫਿਰ ਵੱਡਾ ਝਟਕਾ! ਸਾਰੇ ਪਏ ਬਿਪਤਾ ਚ !

ਕੁਲਬੀਰ ਜ਼ੀਰਾ ਦੀ ਗ੍ਰਿਫ਼ਤਾਰੀ ‘ਤੇ ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਜ਼ੋਰਦਾਰ ਰੋਸ ਦੇਖਣ ਨੂੰ ਮਿਲ ਰਿਹਾ ਹੈ। ਫ਼ਿਰੋਜ਼ਪੁਰ ਜੇਲ੍ਹ ਤੋਂ ਰੋਪੜ ਜੇਲ੍ਹ ਨੂੰ ਜਾਂਦੇ ਸਮੇਂ ਕਾਂਗਰਸੀ ਵਰਕਰਾਂ ਅਤੇ ਕੁਲਬੀਰ ਜ਼ੀਰਾ ਦੇ ਸਮਰਥਕਾਂ ਨੇ ਪੁਲਿਸ ਦੀ ਕਾਰ ਜਿਸ ਵਿੱਚ ਕੁਲਬੀਰ ਜ਼ੀਰਾ ਬੈਠਾ ਸੀ ਉਸ ਦੇ ਅੱਗੇ ‘ਆਪ’ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

 

See also  ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ 'ਤੇ ਪ੍ਰਾਣ ਸੱਭਰਵਾਲ ਨੂੰ ਮਿਲੇਗਾ ਪਦਮਸ਼੍ਰੀ ਅਵਾਰਡ